Close
Menu

ਜੈਰਾਮ ਚੀਨੀ ਤਾਈਪੇ ਓਪਨ ਦੇ ਦੂਸਰੇ ਦੌਰ ‘ਚ

-- 04 October,2018

ਤਾਈਪੇ ਸਿਟੀ– ਭਾਰਤੀ ਬੈਡਮਿੰਟਨ ਖਿਡਾਰੀ ਅਜੇ ਜੈਰਾਮ ਨੇ ਜਾਪਾਨ ਦੇ ਹਾਸ਼ਿਰੂ ਸ਼ਿਮੋਨੋ ਤੋਂ ਮਿਲੀ ਚੁਣੌਤੀ ਦਾ ਡਟ ਕੇ ਮੁਕਾਬਲਾ ਕਰਦੇ ਹੋਏ ਚੀਨੀ ਤਾਈਪੇ ਬੀ. ਡਬਲਯੂ. ਐੱਫ. ਵਿਸ਼ਵ ਟੂਰ ਸੁਪਰ 300 ਟੂਰਨਾਮੈਂਟ ਦੇ ਦੂਸਰੇ ਦੌਰ ਵਿਚ ਪ੍ਰਵੇਸ਼ ਕਰ ਲਿਆ। ਵੀਅਤਨਾਮ ਓਪਨ ਦੇ ਫਾਈਨਲ ਵਿਚ ਪਹੁੰਚਣ ਵਾਲੇ ਜੈਰਾਮ ਨੇ ਹਾਸ਼ਿਰੂ ਨੂੰ 18-21, 21-17, 21-9 ਨਾਲ ਹਰਾਇਆ। ਹੁਣ ਉਸ ਦਾ ਸਾਹਮਣਾ ਡੈੱਨਮਾਰਕ ਦੇ ਕਿਮ ਬਰੂਨ ਨਾਲ ਹੋਵੇਗਾ।

Facebook Comment
Project by : XtremeStudioz