Close
Menu

ਜੈਰਾਮ ਰਮੇਸ਼ ਨੇ ਮੋਦੀ ‘ਤੇ ਹਮਲਾ ਬੋਲਦਿਆਂ ਕਿਹਾ, ਉਹ ‘ਐਕਸ਼ਨ ਪੀਐਮ’ ਨਹੀਂ, ‘ਆਕਸ਼ਨ ਪੀਐਮ’

-- 21 August,2015

ਪਟਨਾ, 21 ਅਗਸਤ – ਕਾਂਗਰਸ ਨੇ ਇਲਜ਼ਾਮ ਲਗਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਸ ਤਰੀਕੇ ਤੋਂ ਬਿਹਾਰ ਲਈ 1. 25 ਕਰੋੜ ਰੁਪਏ ਦੇ ਵਿਸ਼ੇਸ਼ ਪੈਕੇਜ ਦੀ ਘੋਸ਼ਣਾ ਕੀਤੀ ਉਸਤੋਂ ਉਹ ‘ਐਕਸ਼ਨ ਪੀਐਮ’ ਦੇ ਬਜਾਇ ‘ਆਕਸ਼ਨ ਪੀਐਮ’ ਲੱਗੇ ਤੇ ਇਸ ਰਾਜ ਦੀ ਜਨਤਾ ਆਪਣੇ ਆਤਮ ਸਨਮਾਨ ਦਾ ਇਸ ਤਰ੍ਹਾਂ ਨਾਲ ਮਜ਼ਾਕ ਉਡਾਏ ਜਾਣ ਨੂੰ ਬਰਦਾਸ਼ਤ ਨਹੀਂ ਕਰੇਗੀ। ਸਾਬਕਾ ਕੇਂਦਰੀ ਮੰਤਰੀ ਤੇ ਕਾਂਗਰਸ ਦੇ ਸੀਨੀਅਰ ਨੇਤਾ ਜੈਰਾਮ ਰਮੇਸ਼ ਨੇ ਅੱਜ ਇੱਥੇ ਇਲਜ਼ਾਮ ਲਗਾਇਆ ਕਿ ਮੋਦੀ ‘ਐਕਸ਼ਨ ਪੀਐਮ’ ਦੀ ਬਜਾਇ ‘ਆਕਸ਼ਨ ਪੀਐਮ’ ਹਨ। ਉਨ੍ਹਾਂ ਨੇ ਕੋਲ ਬਲਾਕ ਤੇ ਸਪੈਕਟਰਮ ਦੀ ਬੋਲੀ ਲਗਾਈ। ਦੋ ਦਿਨ ਪਹਿਲਾਂ ਉਨ੍ਹਾਂ ਨੇ ਬਿਹਾਰ ਦੀ ਬੋਲੀ ਲਗਾ ਕੇ ਇਸ ਰਾਜ ਦਾ ਮਜ਼ਾਕ ਉਡਾਇਆ। ਇਸ ਰਾਜ ਦੀ ਜਨਤਾ ਆਪਣੇ ਆਤਮ ਸਨਮਾਨ ਦਾ ਮਜ਼ਾਕ ਉਡਾਏ ਜਾਣ ਨੂੰ ਬਰਦਾਸ਼ਤ ਨਹੀਂ ਕਰੇਗੀ। ਜੈਰਾਮ ਨੇ ਇਲਜ਼ਾਮ ਲਗਾਇਆ ਕਿ ਜਿਸ ਤਰੀਕੇ ਨਾਲ ਮੋਦੀ ਆਪਣੇ ਵੱਲੋਂ ਦਿੱਤੇ ਜਾਣ ਵਾਲੇ ਵਿਸ਼ੇਸ਼ ਪੈਕੇਜ ( 50 ਹਜ਼ਾਰ ਕਰੋੜ ਰੁਪਏ, 60 ਹਜ਼ਾਰ ਕਰੋੜ ਰੁਪਏ, 70 ਹਜ਼ਾਰ ਕਰੋੜ ਰੁਪਏ ਜਾਂ ਉਸਤੋਂ ਜ਼ਿਆਦਾ ) ਦੇ ਬਾਰੇ ‘ਚ ਜਨਤਾ ਤੋਂ ਪੁੱਛ ਰਹੇ ਸਨ, ਉਸ ਤੋਂ ਇਹੀ ਲੱਗਦਾ ਹੈ ਕਿ ਉਹ ਬਿਹਾਰ ਦੀ ਜਨਤਾ ਦੇ ਆਤਮ ਸਨਮਾਨ ਦੇ ਨਾਲ ਖਿਲਵਾੜ ਕਰ ਰਹੇ ਸਨ। ਜੈਰਾਮ ਨੇ ਇਲਜ਼ਾਮ ਲਗਾਇਆ ਕਿ ਭਗਵਾ ਪਾਰਟੀ ਕੇਵਲ ਸੁਰਖ਼ੀਆਂ ਬਟੋਰਨ ਲਈ ਪੈਕੇਜ ਤੇ ਵਿਕਾਸ ਦੀ ਗੱਲ ਕਰ ਰਹੀ ਹੈ ਪਰ ਹਕੀਕਤ ‘ਚ ਉਹ ਅਗਲੀ ਵਿਧਾਨਸਭਾ ਚੋਣ ‘ਚ ਵੋਟ ਦਾ ਸੰਪਰਦਾਇਕ ਧਰੁਵੀਕਰਣ ਕਰਨ ‘ਚ ਲੱਗੀ ਹੋਈ ਹੈ।

Facebook Comment
Project by : XtremeStudioz