Close
Menu

ਜੈਲਲਿਤਾ ਅੱਜ 5ਵੀਂ ਵਾਰ ਬਣੀ ਤਾਮਿਲਨਾਡੂ ਦੀ ਮੁੱਖ ਮੰਤਰੀ

-- 23 May,2015

ਚੇਨਈ- ਏ.ਆਈ.ਏ.ਡੀ.ਐਮ.ਕੇ. ਨੇਤਾ ਜੈਲਲਿਤਾ ਨੇ ਅੱਜ ਪੰਜਵੀਂ ਵਾਰ ਤਾਮਿਲਨਾਡੂ ਦੀ ਮੁੱਖ ਮੰਤਰੀ ਦੇ ਰੂਪ ‘ਚ ਹਲਫ਼ ਚੁੱਕਿਆ। ਉਨ੍ਹਾਂ ਨਾਲ 28 ਮੰਤਰੀਆਂ ਨੇ ਵੀ ਆਪਣੇ ਆਪਣੇ ਅਹੁਦਿਆਂ ਦੀ ਸਹੁੰ ਚੁੱਕੀ ਹੈ। ਇਸ ਮੌਕੇ ‘ਤੇ ਤਾਮਿਲ ਫ਼ਿਲਮਾਂ ਦੇ ਮਸ਼ਹੂਰ ਹੀਰੋ ਰਜਨੀ ਕਾਂਤ ਵੀ ਮੌਜੂਦ ਸਨ। ਪਿਛਲੇ ਦਿਨੀਂ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਬਰੀ ਹੋਣ ਤੋਂ ਬਾਅਦ ਮੁੱਖ ਮੰਤਰੀ ਅਹੁਦੇ ‘ਤੇ ਉਨ੍ਹਾਂ ਵਾਪਸੀ ਹੋਈ ਹੈ। ਇਸ ਮਾਮਲੇ ‘ਚ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਪਿਛਲੇ ਸਾਲ ਅਹੁਦਾ ਛੱਡਣਾ ਪਿਆ ਸੀ ਪਰ ਕਰਨਾਟਕ ਹਾਈਕੋਰਟ ਨੇ ਪਿਛਲੇ ਦਿਨੀਂ ਉਨ੍ਹਾਂ ਨੂੰ ਆਮਦਨੀ ਤੋਂ ਵੱਧ ਜਾਇਦਾਦ ਦੇ ਮਾਮਲੇ ‘ਚ ਬਰੀ ਕਰ ਦਿੱਤਾ ਸੀ। ਇਸ ਤੋਂ ਬਾਅਦ ਮੁੱਖ ਮੰਤਰੀ ਅਹੁਦੇ ‘ਤੇ ਉਨ੍ਹਾਂ ਦੀ ਵਾਪਸੀ ਦਾ ਰਸਤਾ ਸਾਫ਼ ਹੋਇਆ।

Facebook Comment
Project by : XtremeStudioz