Close
Menu

ਜੈਲਲਿਤਾ ਨੂੰ ਬਰੀ ਕੀਤੇ ਜਾਣ ਦੇ ਖ਼ਿਲਾਫ਼ ਅਪੀਲ ਕਰੇਗੀ ਕਰਨਾਟਕ ਸਰਕਾਰ

-- 01 June,2015

ਬੈਂਗਲੁਰੂ, 1 ਜੂਨ – ਤਿੰਨ ਹਫ਼ਤੇ ਲੰਬੇ ਅਸਮੰਜਸ ਨੂੰ ਖ਼ਤਮ ਕਰਦੇ ਹੋਏ ਕਰਨਾਟਕ ਸਰਕਾਰ ਨੇ ਅੱਜ ਤਾਮਿਲਨਾਡੂ ਦੀ ਮੁੱਖ ਮੰਤਰੀ ਜੈਲਲਿਤਾ ਤੇ ਤਿੰਨ ਹੋਰਾਂ ਨੂੰ ਕਮਾਈ ਤੋਂ ਜ਼ਿਆਦਾ ਜਾਇਦਾਦ ਦੇ ਮਾਮਲੇ ‘ਚ ਬਰੀ ਕੀਤੇ ਜਾਣ ਦੇ ਖ਼ਿਲਾਫ਼ ਉੱਚਤਮ ਅਦਾਲਤ ‘ਚ ਅਪੀਲ ਦਰਜ ਕਰਨ ਦਾ ਫ਼ੈਸਲਾ ਕੀਤਾ। ਇਸ ਮਾਮਲੇ ‘ਚ ਕਰਨਾਟਕ ਉੱਚ ਅਦਾਲਤ ‘ਚ ਜੱਜ ਸੀ ਆਰ ਕੁਮਾਰਸਵਾਮੀ ਦੇ 11 ਮਈ ਦੇ ਫ਼ੈਸਲੇ ਨੂੰ ਚੁਨੌਤੀ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ।

Facebook Comment
Project by : XtremeStudioz