Close
Menu

ਜੈਸ਼ ਸਰਗਨੇ ਸਬੰਧੀ ਅਮਲ ਸਿਰੇ ਚੜ੍ਹਨ ਦੀ ਖੁਸ਼ੀ: ਚਿਦੰਬਰਮ

-- 03 May,2019

ਨਵੀਂ ਦਿੱਲੀ, 3 ਮਈ
ਕਾਂਗਰਸ ਦੇ ਸੀਨੀਅਰ ਆਗੂ ਪੀ.ਚਿਦੰਬਰਮ ਨੇ ਅੱਜ ਕਿਹਾ ਕਿ ਕਾਂਗਰਸ ਜੈਸ਼ ਸਰਗਨੇ ਮਸੂਦ ਅਜ਼ਹਰ ਨੂੰ ਆਲਮੀ ਦਹਿਸ਼ਤਗਰਦ ਐਲਾਨੇ ਜਾਣ ਦਾ ਅਮਲ ਸਫ਼ਲਤਾ ਨਾਲ ਸਿਰੇ ਚੜ੍ਹਨ ਤੋਂ ਖ਼ੁਸ਼ ਹੈ, ਪਰ ਉਨ੍ਹਾਂ ਨੂੰ ਇਸ ਗੱਲ ਦਾ ਉਜਰ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ, ਨਰਿੰਦਰ ਮੋਦੀ ਨੂੰ ਮੁੜ ਭਾਰਤ ਦਾ ਪ੍ਰਧਾਨ ਮੰਤਰੀ ਬਣਿਆ ਕਿਉਂ ਵੇਖਣਾ ਚਾਹੁੰਦੇ ਹਨ। ਸ੍ਰੀ ਚਿਦੰਬਰਮ ਨੇ ਅਜ਼ਹਰ ਨੂੰ ਆਲਮੀ ਦਹਿਸ਼ਤਗਰਦ ਐਲਾਨੇ ਜਾਣ ਨਾਲ ਜੁੜੇ ਅਮਲ ਦੀ ਗੱਲ ਕਰਦਿਆਂ ਕਿਹਾ ਕਿ ਅਜ਼ਹਰ ਨੂੰ 1999 ਵਿੱਚ ਤਤਕਾਲੀਨ ਭਾਜਪਾ ਸਰਕਾਰ ਨੇ ਹੀ ਕੰਧਾਰ ਜਹਾਜ਼ ਅਗਵਾ ਕਾਂਡ ਮਗਰੋਂ ਰਿਹਾਅ ਕੀਤਾ ਸੀ। ਕਾਂਗਰਸੀ ਆਗੂ ਨੇ ਕਿਹਾ ਕਿ 2008 ਦੇ ਮੁੰਬਈ ਹਮਲਿਆਂ ਦੇ ਸਾਜ਼ਿਸ਼ਘਾੜੇ ਵਜੋਂ ਮਸੂਦ ਅਜ਼ਹਰ ਦਾ ਨਾਂ ਸਾਹਮਣੇ ਆਉਣ ਮਗਰੋਂ ਕਾਂਗਰਸ/ਯੂਪੀਏ ਸਰਕਾਰ ਨੇ 2009 ਵਿੱਚ ਜੈਸ਼ ਮੁਖੀ ਨੂੰ ਆਲਮੀ ਦਹਿਸ਼ਤਗਰਦ ਐਲਾਨੇ ਨਾਲ ਜੁੜਿਆ ਅਮਲ ਸ਼ੁਰੂ ਕੀਤਾ ਸੀ। ਦੇਸ਼ ਦੇ ਸਾਬਕਾ ਗ੍ਰਹਿ ਮੰਤਰੀ ਨੇ ਲੜੀਵਾਰ ਟਵੀਟਾਂ ’ਚ ਕਿਹਾ, ‘ਸਾਨੂੰ ਖ਼ੁਸ਼ੀ ਹੈ ਕਿ ਸਾਲ 2019 ਵਿੱਚ ਇਹ ਅਮਲ ਸਫ਼ਲਤਾ ਨਾਲ ਸਿਰੇ ਚੜ੍ਹ ਗਿਆ। ਪਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਕਿਉਂ ਚਾਹੁੰਦੇ ਹਨ ਕਿ ਸ੍ਰੀ ਮੋਦੀ ਮੁੜ ਭਾਰਤ ਦੇ ਪ੍ਰਧਾਨ ਮੰਤਰੀ ਬਣਨ।’

Facebook Comment
Project by : XtremeStudioz