Close
Menu

ਜੈਸਨ ਕੈਨੀ ਨੂੰ ਮਿਲਿਆ ਯੁਨਾਇਟਡ ਕੰਜ਼ਰਵੇਟਿਵ ਪਾਰਟੀ ਦਾ ਪਹਿਲਾ ਪ੍ਰਧਾਨ ਬਣਨ ਦਾ ਮਾਣ

-- 30 October,2017

ਕੈਲਗਰੀ— ਸਟੀਫ਼ਨ ਹਾਰਪਰ ਦੀ ਸਰਕਾਰ ਵਿਚ ਕੇਂਦਰੀ ਮੰਤਰੀ ਰਹੇ ਜੈਸਨ ਕੈਨੀ ਨੂੰ ਯੁਨਾਇਟਡ ਕੰਜ਼ਰਵੇਟਿਵ ਪਾਰਟੀ ਦਾ ਪਹਿਲਾ ਪ੍ਰਧਾਨ ਚੁਣਿਆ ਗਿਆ ਹੈ। ਕੈਨੇਡਾ ਦੇ ਸੂਬੇ ਅਲਬਰਟਾ ‘ਚ ਹੋਈਆਂ ਚੋਣਾਂ ‘ਚ ਉਨ੍ਹਾਂ ਨੇ 61.1 ਫੀਸਦੀ ਵੋਟਾਂ ‘ਤੇ ਬਾਜ਼ੀ ਮਾਰੀ ਹੈ। ਉਨ੍ਹਾਂ ਨੇ ਆਪਣੇ ਦੋ ਪ੍ਰਮੁੱਖ ਵਿਰੋਧੀਆਂ ਬਰੀਅਨ ਜੀਨ ਅਤੇ ਡੌਗ ਸ਼ਵੀਟਜ਼ਰ ਨੂੰ ਹਰਾਇਆ। ਬਰੀਅਨ ਜੀਨ ਨੂੰ 31.5 ਫੀਸਦੀ ਅਤੇ ਤੀਜੇ ਸਥਾਨ ‘ਤੇ ਰਹੇ ਡੌਗ ਸ਼ਵੀਟਜ਼ਰ ਨੂੰ 7.3 ਫੀਸਦੀ ਵੋਟਾਂ ਮਿਲੀਆਂ। 
ਤੁਹਾਨੂੰ ਦੱਸ ਦਈਏ ਕਿ ਯੁਨਾਇਟਡ ਕੰਜ਼ਰਵੇਟਿਵ ਪਾਰਟੀ ਦਾ ਗਠਨ ਇਸ ਸਾਲ ਜੁਲਾਈ ਵਿਚ ਕੰਜ਼ਰਵੇਟਿਵ ਅਤੇ ਵਾਈਲਡ ਰੋਜ਼ ਪਾਰਟੀਆਂ ਦੇ ਮੇਲ ਨਾਲ ਕੀਤਾ ਗਿਆ ਸੀ। ਹੁਣ ਸਰਕਾਰੀ ਤੌਰ ‘ਤੇ ਯੁਨਾਇਟਡ ਕੰਜ਼ਰਵੇਟਿਵ ਪਾਰਟੀ ਵਿਰੋਧੀ ਧਿਰ ਹੈ। ਜੇਕਰ 2019 ਦੀਆਂ ਚੋਣਾਂ ਵਿਚ ਪਾਰਟੀ ਸੱਤਾ ‘ਚ ਆਉਂਦੀ ਹੈ ਤਾਂ ਨਵਾਂ ਚੁਣਿਆ ਗਿਆ ਆਗੂ ਜੈਸਨ ਕੈਨੀ ਅਲਬਰਟਾ ਦਾ ਪ੍ਰੀਮੀਅਰ ਬਣ ਸਕਦਾ ਹੈ। 
ਜਿੱਤਣ ਮਗਰੋਂ ਕੈਨੀ ਨੇ ਸੱਤਾਧਾਰੀ ਐਨ. ਡੀ. ਪੀ. ਪਾਰਟੀ ਨੂੰ ਘੇਰਿਆ ਅਤੇ ਉਨ੍ਹਾਂ ‘ਤੇ ਧੋਖੇਬਾਜ਼ੀ ਕਰਨ ਦਾ ਦੋਸ਼ ਲਗਾਇਆ। ਕੈਨੀ ਨੇ ਕਿਹਾ ਕਿ ਕਿ ਐਨ. ਡੀ. ਪੀ. ਪਾਰਟੀ ਦੇ ਰਾਜ ਵਿਚ ਟੈਕਸ ਵਧੇ ਹਨ ਤੇ ਨੌਕਰੀਆਂ ਖਤਮ ਹੋਈਆਂ ਹਨ। ਕੇਨੀ ਨੇ ਸਪਸ਼ਟ ਕੀਤਾ ਕਿ ਜੇ ਉਨ੍ਹਾਂ ਲਈ ਸੀਟ ਉਪਲਬਧ ਨਹੀਂ ਵੀ ਹੁੰਦੀ ਤਾਂ ਵੀ ਉਹ ਪਾਰਟੀ ਦੇ ਵਿਸਥਾਰ ਲਈ ਕੋਸ਼ਿਸ਼ਾਂ ਜ਼ਰੂਰ ਕਰਦੇ ਅਤੇ ਇਕ ਮਜ਼ਬੂਤ ਟੀਮ ਤਿਆਰ ਕਰਨ ‘ਚ ਸਹਿਯੋਗ ਪਾਉਂਦੇ। ਕੇਨੀ ਨੇ ਦੱਸਿਆ ਕਿ ਕਿ ਯੁਨਾਇਟਡ ਕੰਜ਼ਰਵੇਟਿਵ ਪਾਰਟੀ ਦਾ ਇਜਲਾਸ ਅਗਲੇ ਸਾਲ 4, 5 ਤੇ 6 ਮਈ ਨੂੰ ਰੈੱਡ ਡੀਅਰ, ਅਲਬਰਟਾ ਵਿੱਚ ਹੋਵੇਗਾ। ਉਨ੍ਹਾਂ ਕਿਹਾ ਕਿ ਉਹ ਸੂਬੇ ‘ਚ ਕਾਰਬਨ ਟੈਕਸ ਖਤਮ ਕਰਨਗੇ, ਖਰਚੇ ਘਟਾਉਣਗੇ ਅਤੇ ਅਲਬਰਟਾ ਦੇ ਅਰਥਚਾਰੇ ਨੂੰ ਮੁੜ ਲੀਹ ਉੱਤੇ ਲੈ ਕੇ ਆਉਣਗੇ।

Facebook Comment
Project by : XtremeStudioz