Close
Menu

ਜੋਕੋਵਿਕ ਫਿਰ ਬਣੇ ਸੰਘਾਈ ਦੇ ਬਾਦਸ਼ਾਹ

-- 14 October,2013

Novak3ਸ਼ੰਘਾਈ,14 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)- ਵਿਸ਼ਵ ਦੇ ਨੰਬਰ ਦੋ ਖਿਡਾਰੀ ਸਰਬੀਆ ਦੇ ਨੋਵਾਕ ਜੋਕੋਵਿਕ ਨੇ ਅਰਜਨਟੀਨਾ ਦੇ ਜੁਆਨ ਮਾਰਟਿਨ ਡੇਲ ਪੋਤ੍ਰੋ ਨੂੰ ਸਖ਼ਤ ਸੰਘਰਸ਼ ਵਿਚ ਐਤਵਾਰ ਨੂੰ 6-1, 3-6, 7-6 ਨਾਲ ਹਰਾ ਕੇ ਸ਼ੰਘਾਈ ਮਾਸਟਰਸ ਟੈਨਿਸ ਟੂਰਨਾਮੈਂਟ ‘ਚ ਆਪਣਾ ਖ਼ਿਤਾਬ ਬਰਕਰਾਰ ਰਖਿਆ ਹੈ। ਜੋਕੋਵਿਕ ਨੇ ਇਸ ਤਰ੍ਹਾਂ ਦੋ ਹਫਤੇ ਵਿਚ ਚਾਈਨਾ ਓਪਨ ਅਤੇ ਸ਼ੰਘਾਈ ਮਾਸਟਰਸ ਵਿਚ ਆਪਣਾ ਖ਼ਿਤਾਬ ਬਰਕਰਾਰ ਰਖੇ ਹਨ। ਸਾਬਕਾ ਯੂ. ਐੱਸ. ਓਪਨ ਚੈਂਪੀਅਨ ਡੇਲ ਪੋਤ੍ਰੋ ਨੇ ਸੈਮੀਫਾਈਨਲ ਵਿਚ ਵਿਸ਼ਵ ਦੇ ਨੰਬਰ ਇਕ ਖਿਡਾਰੀ ਸਪੇਨ ਦੇ ਰਾਫੇਲ ਨਡਾਲ ਨੂੰ ਪਸਤ ਕੀਤਾ ਸੀ ਪਰ ਫਾਈਨਲ ਵਿਚ ਨਿਰਣਾਇਕ ਸੈੱਟ ਦਾ ਟਾਈ ਬ੍ਰੇਕ ਉਹ 3-7 ਤੋਂ ਹਾਰ ਕੇ ਖਿਤਾਬ ਜਿੱਤਣ ਤੋਂ ਵਾਂਝੇ ਰਹਿ ਗਏ।

Facebook Comment
Project by : XtremeStudioz