Close
Menu

ਜੋਕੋਵਿਕ ਰੋਮ ਮਾਸਟਰਸ ਦੇ ਕੁਆਰਟਰ ਫਾਈਨਲ ‘ਚ

-- 16 May,2015

ਰੋਮ,  ਵਿਸ਼ਵ ਦਾ ਨੰਬਰ ਇਕ ਖਿਡਾਰੀ ਸਰਬੀਆ ਦਾ ਨੋਵਾਕ ਜੋਕੋਵਿਕ ਬ੍ਰਾਜ਼ੀਲ ਦੇ ਥਾਮਸ ਬਲੁਚੀ ਵਿਰੁੱਧ ਸਖਤ ਸੰਘਰਸ਼ ਤੋਂ ਬਾਅਦ ਰੋਮ ਮਾਸਟਰਸ ਟੈਨਿਸ ਟੂਰਨਾਮੈਂਟ ਵਿਚ ਪੁਰਸ਼ ਸਿੰਗਲਜ਼ ਕੁਆਰਟਰ ਫਾਈਨਲ ਵਿਚ ਪਹੁੰਚ ਗਿਆ ਹੈ, ਜਦਕਿ ਸਪੇਨ ਦਾ ਰਾਫੇਲ ਨਡਾਲ ਤੇ ਮਹਿਲਾਵਾਂ ਵਿਚ ਮਾਰੀਆ ਸ਼ਾਰਾਪੋਵਾ ਨੇ ਵੀ ਅਗਲੇ ਦੌਰ ਵਿਚ ਜਗ੍ਹਾ ਪੱਕੀ ਕਰ ਲਈ।
ਚੋਟੀ ਦਰਜਾ ਪ੍ਰਾਪਤ ਜੋਕੋਵਿਕ ਨੇ ਬ੍ਰਾਜ਼ੀਲ ਦੇ ਖਿਡਾਰੀ ਬਲੁਚੀ ਵਿਰੁੱਧ 5-7, 6-2, 6-3 ਨਾਲ ਜਿੱਤ ਦਰਜ ਕੀਤੀ, ਜਦਕਿ ਚੌਥਾ ਦਰਜਾ ਪ੍ਰਾਪਤ ਨਡਾਲ ਨੇ ਅਮਰੀਕਾ ਦੇ ਜਾਨ ਇਸਨਰ ਨੂੰ 6-4, 6-4 ਨਾਲ ਹਰਾਇਆ। ਮਹਿਲਾ ਸਿੰਗਲਜ਼ ਵਿਚ ਰੂਸ ਦੀ ਮਾਰੀਆ ਸ਼ਾਰਾਪੋਵਾ ਨੇ ਬੋਜਨਾ ਜੋਵਾਨੋਵਸਕੀ ਵਿਰੁੱਧ 1-3, 6-3, 6-3 ਨਾਲ ਜਿੱਤ ਆਪਣੇ ਨਾਂ ਕੀਤੀ। ਅਮਰੀਕਾ ਦੀ ਸੇਰੇਨਾ ਵਿਲੀਅਮਸ ਦੀ ਕੂਹਣੀ ਦੀ ਸੱਟ ਕਾਰਨ ਟੂਰਨਾਮੈਂਟ ਤੋਂ ਹਟਣ ਕਾਰਨ ਸ਼ਾਰਾਪੋਵਾ ਖਿਤਾਬ ਦੀ ਪਹਿਲੀ ਦਾਅਵੇਦਾਰ ਹੈ।

Facebook Comment
Project by : XtremeStudioz