Close
Menu

ਜੋਕੋਵਿਚ ਜਿੱਤ ਦਾ ਹੱਕਦਾਰ: ਪੋਤ੍ਰੋ

-- 11 September,2018

ਨਿਊਯਾਰਕ— ਸਰਬੀਆ ਦੇ ਨੋਵਾਕ ਜੋਕੋਵਿਚ ਨੇ ਲਗਾਤਾਰ ਸੈੱਟਾਂ ਵਿਚ ਅਰਜਨਟੀਨਾ ਦੇ ਜੁਆਨ ਮਾਰਟਿਨ ਡੇਲ ਪੋਤ੍ਰੋ ਨੂੰ 6-3, 7-6, 6-3 ਨਾਲ ਹਰਾਉਂਦਿਆਂ ਸਾਲ ਦੇ ਆਖਰੀ ਗ੍ਰੈਂਡ ਸਲੈਮ ਯੂ. ਐੱਸ. ਓਪਨ ਦਾ ਤੀਜੀ ਵਾਰ ਖਿਤਾਬ ਆਪਣੇ ਨਾਂ ਕਰ ਲਿਆ ਹੈ। ਇਸ ਦੇ ਨਾਲ ਹੀ ਉਹ ਆਲ ਟਾਈਮ ਬੈਸਟ ਖਿਡਾਰੀਆਂ ਦੀ ਸੂਚੀ ਵਿਚ 14 ਗ੍ਰੈਂਡ ਸਲੈਮ ਦੇ ਨਾਲ ਪੀਟ ਸੰਪ੍ਰਾਸ ਨਾਲ ਸਾਂਝੇ ਤੌਰ ‘ਤੇ ਤੀਜੇ ਨੰਬਰ ‘ਤੇ ਪਹੁੰਚ ਗਿਆ ਹੈ।
ਪੋਤ੍ਰੋ ਨੇ ਹੱਥ ਆਏ ਮੌਕੇ ਦਾ ਲਾਭ ਨਾ ਚੁੱਕ ਸਕਣ ‘ਤੇ ਨਿਰਾਸ਼ਾ ਪ੍ਰਗਟਾਉਂਦਿਆਂ ਕਿਹਾ, ”ਮੈਂ ਹਾਰਿਆ ਹੋਇਆ ਖਿਡਾਰੀ ਹਾਂ ਤੇ ਦੁਖੀ ਹਾਂ ਪਰ ਜੋਕੋਵਿਚ ਜਿੱਤ ਦਾ ਹੱਕਦਾਰ ਹੈ। ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਿਹਾ ਸੀ, ਮੈਂ ਫੋਰਹੈਂਡ ਤੇ ਬੈਕਹੈਂਡ ‘ਤੇ ਵਿਨਰਸ ਲਾਉਣ ਦੀ ਕੋਸ਼ਿਸ਼ ਕਰ ਸੀ ਪਰ ਅਜਿਹਾ ਨਹੀਂ ਕਰ ਸਕਿਆ ਕਿਉਂਕਿ ਮੇਰੇ ਸਾਹਮਣੇ ਨੋਵਾਕ ਸੀ। ਪਰ ਜਦੋਂ ਤੁਸੀਂ ਆਪਣੇ ਦੋਸਤ ਨੂੰ ਟਰਾਫੀ ਹੱਥ ਵਿਚ ਫੜੀ ਦੇਖਦੇ ਹੋਏ ਤਾਂ ਖੁਸ਼ੀ ਮਹਿਸੂਸ ਹੂੰਦੀ ਹੈ। ਮੈਂ ਜੋਕੋਵਿਚ ਲਈ ਖੁਸ਼ ਹਾਂ।”

Facebook Comment
Project by : XtremeStudioz