Close
Menu

ਜੋਕੋਵਿਚ ਤੇ ਨਡਾਲ ਵਿਚਾਲੇ ਹੋਵੇਗਾ ਅਮਰੀਕੀ ਓਪਨ ਫਾਈਨਲ

-- 08 September,2013

rafel

ਨਿਊਯਾਰਕ- 8 ਸਤੰਬਰ (ਦੇਸ ਪ੍ਰਦੇਸ ਟਾਈਮਜ਼)-  ਰਾਫੇਲ ਨਡਾਲ ਹਾਰਡਕੋਰਟ ‘ਤੇ 21 ਮੈਚਾਂ ‘ਚ ਲਗਾਤਾਰ ਜਿੱਤ ਦੇ ਨਾਲ ਅਮਰੀਕੀ ਓਪਨ ਟੈਨਿਸ ਗ੍ਰੈਂਡ ਸਲੈਮ ਦੇ ਖਿਤਾਬੀ ਭੇੜ ‘ਚ ਪਹੁੰਚਿਆ ਜਦਕਿ ਦੁਨੀਆ ਦਾ ਨੰਬਰ ਇਕ ਖਿਡਾਰੀ ਨੋਵਾਕ ਜੋਕੋਵਿਚ ਨੇ ਪੰਜ ਸੈੱਟ ਤੱਕ ਚੱਲੇ ਮੁਕਾਬੇਲ ‘ਚ ਜੂਝਣ ਤੋਂ ਬਾਅਦ ਫਾਈਨਲ ‘ਚ ਪ੍ਰਵੇਸ਼ ਕੀਤਾ। ਨਡਾਲ ਨੇ ਰਿਚਰਡ ਗੇਸਟੇਕ ਨੂੰ 6-4, 7-6, 6-2 ਨਾਲ ਹਰਾਇਆ। ਸਰਬੀਆ ਦੇ ਜੋਕੋਵਿਚ ਨੇ ਸਵਿਟਜ਼ਰਲੈਂਡ ਦੇ ਸਟੇਨਿਸਲਾਸ ਵਾਵਰਿੰਕਾ ਨੂੰ ਚਾਰ ਘੰਟੇ 9 ਮਿੰਟ ਤੱਕ ਚੱਲੇ ਮੁਕਾਬਲੇ ‘ਚ 2-6, 7-6, 3-6, 6-3, 6-4 ਨਾਲ ਮਾਤ ਦਿੱਤੀ। ਨਡਾਲ ਤੇ ਜੋਕੋਵਿਚ ਵਿਚਾਲੇ ਹੋਈ ਟੱਕਰ ਦਾ ਹੁਣ ਤੱਕ ਰਿਕਾਰਡ 21-15 ਹੈ।
ਨਡਾਲ ਗੋਡੇ ਦੀ ਸਰਜਰੀ ਕਾਰਨ 2012 ਅਮਰੀਕੀ ਓਪਨ ‘ਚ ਨਹੀਂ ਖੇਡ ਸਕਿਆ ਸੀ। ਨਡਾਲ ਨੇ ਕਿਹਾ ਕਿ ਇਹ ਸ਼ਾਨਦਾਰ ਹੈ। ਪਿਛਲੇ ਸਾਲ ਜੋ ਹੋਇਆ ਸੀ ਉਸ ਨੂੰ ਦੇਖਦੇ ਹੋਏ ਸੋਮਵਾਰ ਨੂੰ ਫਾਈਨਲ ਖੇਡਣਾ ਮੇਰੇ ਲਈ ਸੁਪਨੇ ਵਰਗਾ ਹੈ। ਇਹ ਦੋ ਹਫਤੇ ਮੇਰੇ ਲਈ ਸ਼ਾਨਦਾਰ ਰਹੇ। ਹੁਣ ਤੱਕ ਮੈਂ ਜਿਹੜੇ ਵਧੀਆ ਖਿਡਾਰੀਆਂ ਖਿਲਾਫ ਖੇਡਿਆ ਹਾਂ ਉਨ੍ਹਾਂ ‘ਚੋਂ ਜੋਕੋਵਿਚ ਇਕ ਹੈ।

Facebook Comment
Project by : XtremeStudioz