Close
Menu

ਜੋਕੋਵਿਚ ਤੇ ਫੈਡਰਰ ਵਿਚਾਲੇ ਹੋਵੇਗਾ ਖ਼ਿਤਾਬੀ ਭੇਡ਼

-- 23 March,2015

ਇੰਡੀਅਨ ਵੈੱਲਜ਼,
ਵਿਸ਼ਵ ਦੇ ਅੱਵਲ ਨੰਬਰ ਟੈਨਿਸ ਖਿਡਾਰੀ ਸਰਬੀਆ ਦੇ ਨੋਵਾਕ ਜੋਕੋਵਿਚ ਨੇ ਬ੍ਰਿਟੇਨ ਦੇ ਅੈਂਡੀ ਮੱਰੇ ਨੂੰ ਹਰਾ ਕੇ ਲਗਾਤਾਰ ਦੂਜੀ ਵਾਰ ਇੰਡੀਅਨ ਵੈੱਲਜ਼ ਟੈਨਿਸ ਟੂਰਨਾਮੈਂਟ ਦੇ ਫਾਈਨਲ ਵਿੱਚ ਦਾਖ਼ਲਾ ਹਾਸਲ ਕਰ ਲਿਆ ਹੈ। ਖ਼ਿਤਾਬੀ ਮੁਕਾਬਲੇ ਵਿੱਚ ਜੋਕੋਵਿਚ ਅਤੇ ਸਵਿਟਜ਼ਰਲੈਂਡ ਦੇ ਰੌਜਰ ਫੈਡਰਰ ਵਿਚਾਲੇ ਭੇਡ਼ ਹੋਵੇਗਾ।
ਸਰਬੀਅਨ ਖਿਡਾਰੀ ਨੇ ਸੈਮੀ ਫਾਈਨਲ ਮੁਕਾਬਲੇ ਵਿੱਚ ਮੱਰੇ ਨੂੰ ਮਹਿਜ਼ 28 ਮਿੰਟਾਂ ਵਿੱਚ ਲਗਾਤਾਰ ਸੈੱਟਾਂ ਵਿੱਚ 6-2, 6-3 ਨਾਲ ਹਰਾਇਆ। ਦੱਸਣਯੋਗ ਹੈ ਕਿ ਸਰਬੀਅਨ ਖਿਡਾਰੀ ਦੀ ਮੱਰੇ ’ਤੇ ਇਹ ਲਗਾਤਾਰ ਛੇਵੀਂ ਜਿੱਤ ਸੀ। ਇਹ ਦੋਵੇਂ ਖਿਡਾਰੀ ਕਰੀਅਰ ਵਿੱਚ 25 ਵਾਰ ਆਹਮੋ ਸਾਹਮਣੇ ਹੋਏ ਹਨ, ਜਿਨ੍ਹਾਂ ਵਿੱਚੋਂ ਜੋਕੋਵਿਚ ਨੇ 17 ਮੁਕਾਬਲੇ ਜਿੱਤੇ ਹਨ। ਹੁਣ ਖਿਤਾਬੀ ਮੁਕਾਬਲੇ ਵਿੱਚ ਜੋਕੋਵਿਚ ਦਾ ਸਾਹਮਣਾ ਵਿਸ਼ਵ ਦੇ ਦੂਜੇ ਨੰਬਰ ਦੇ ਖਿਡਾਰੀ ਫੈਡਰਰ ਨਾਲ ਹੋਵੇਗਾ। ਫੈਡਰਰ ਨੇ ਪੁਰਸ਼ ਸਿੰਗਲਜ਼ ਦੇ ਸੈਮੀ ਫਾਈਨਲ ਵਿੱਚ ਕੈਨੇਡਾ ਦੇ ਮਿਲੋਸ ਰਾਓਨਿਕ ਨੂੰ 7-5, 6-4 ਨਾਲ ਹਰਾ ਕੇ ਖ਼ਿਤਾਬੀ ਮੁਕਾਬਲੇ ਵਿੱਚ ਦਾਖ਼ਲਾ ਹਾਸਲ ਕੀਤਾ ਹੈ। ਜੋਕੋਵਿਚ ਚੌਥੀ ਵਾਰ ਇੰਡੀਅਨ ਵੈੱਲਜ਼ ਦਾ ਖ਼ਿਤਾਬ ਜਿੱਤ ਕੇ ਫੈਡਰਰ ਦੇ ਰਿਕਾਰਡ ਦੀ ਬਰਾਬਰੀ ਕਰਨਾ ਚਾਹੇਗਾ ਜਦੋਂ ਕਿ ਫੈਡਰਰ ਪੰਜਵੀਂ ਵਾਰ ਇਸ ਖ਼ਿਤਾਬ ਨੂੰ ਜਿੱਤਣ ਲਈ ਉੱਤਰੇਗਾ।

Facebook Comment
Project by : XtremeStudioz