Close
Menu

ਜੋਕੋਵਿਚ ਤੇ ਲੀ ਨਾ ਆਖਰੀ-8 ‘ਚ

-- 09 August,2013

373950929_orig

ਮਾਂਟ੍ਰੀਅਲ-9 ਅਗਸਤ (ਦੇਸ ਪ੍ਰਦੇਸ ਟਾਈਮਜ਼)- ਸਰਬੀਆ ਦੇ ਨੋਵਾਕ ਜੋਕੋਵਿਚ ਨੇ ਫਸਵੇਂ ਮੁਕਾਬਲੇ ‘ਚ ਉਜ਼ਬੇਕਿਸਤਾਨ ਦੇ ਦਾਨਿਸ ਇਸਤੋਮਿਨ ਨੂੰ ਹਰਾ ਕੇ ਰੋਜ਼ਰਸ ਕੱਪ  ਦੇ ਕੁਆਰਟਰ ਫਾਈਨਲ ‘ਚ ਥਾਂ ਬਣਾਈ ਹੈ। ਜੋਕੋਵਿਚ ਨੇ ਦਾਨਿਸ ਨੂੰ 2-6, 6-4, 6-4 ਦੇ ਸੰਘਰਸ਼ਪੂਰਨ ਮੁਕਾਬਲੇ ‘ਚ ਮਾਤ ਦੇ ਕੇ ਤੀਜੇ ਦੌਰ ਦਾ ਮੁਕਾਬਲਾ ਜਿੱਤ ਲਿਆ। ਵਿਸ਼ਵ ਦੇ ਨੰਬਰ ਇਕ ਖਿਡਾਰੀ ਲਈ ਹਾਲਾਂਕਿ ਕੁਆਰਟਰ ਫਾਈਨਲ ‘ਚ ਪੁੱਜਣ ਦਾ ਸਫਰ ਸੌਖਾ ਨਹੀਂ ਰਿਹਾ ਅਤੇ ਉਸ ਨੂੰ ਦਾਨਿਸ ਨੇ ਪਹਿਲੇ ਸੈੱਟ ‘ਚ 2-6 ਨਾਲ ਹਰਾ ਦਿੱਤਾ। ਪਹਿਲਾ ਸੈੱਟ ਹਾਰਨ ਤੋਂ ਬਾਅਦ ਜੋਕੋਵਿਚ ਨੇ ਮੈਚ ‘ਚ ਵਾਪਸੀ ਕਰਦੇ ਹੋਏ ਅਗਲੇ ਸੈੱਟਾਂ ‘ਚ ਆਪਣੇ ਪੁਰਾਣੇ ਅੰਦਾਜ਼ ‘ਚ ਸ਼ਾਨਦਾਰ ਸ਼ਾਟਸ ਖੇਡਦੇ ਹੋਏ ਜਿੱਤ ਦਰਜ ਕਰ ਲਈ।
ਮਹਿਲਾ ਸਿੰਗਲ ਵਰਗ ਦੇ ਮੁਕਾਬਲਿਆਂ ‘ਚ ਚੀਨ ਦੀ ਲੀ ਨਾ ਨੇ ਸਰਬੀਆ ਦੀ ਏਨਾ ਈਵਾਨੋਵਿਕ ਨੂੰ 6-3, 1-6, 6-7 ਨਾਲ ਹਰਾ ਕੇ ਆਖਰੀ ਅੱਠ ‘ਚ ਜਗ੍ਹਾ ਬਣਾਈ। ਇਸ ਤੋਂ ਪਹਿਲਾਂ ਪੋਲੈਂਡ ਦੀ ਐਗਿਨਸਕਾ ਰਦਵਾਂਸਕਾ ਨੇ ਸਲੋਆਨੋ ਸਟੀਪਫੇਂਸ ਨੂੰ 6-1, 7-5 ਨਾਲ ਹਰਾਇਆ।

Facebook Comment
Project by : XtremeStudioz