Close
Menu

ਜੋਕੋਵਿਚ ਨੂੰ ਹਰਾਕੇ ਨਡਾਲ ਫ਼ਾਈਨਲ ‘ਚ

-- 11 August,2013

images (3)

ਮਾਂਟ੍ਰਿਅਲ-11 ਅਗਸਤ (ਦੇਸ ਪ੍ਰਦੇਸ ਟਾਈਮਜ਼)-ਰਫੇਲ ਨਡਾਲ ਨੇ ਤਿੰਨ ਸੈੱਟ ਤੱਕ ਚਲੇ ਰੋਮਾਂਚਕ ਮੁਕਾਬਲੇ ‘ਚ ਨੋਵਾਕ ਜੋਕੋਵਿਚ ਨੂੰ ਹਰਾਕੇ ਮਾਂਟ੍ਰਿਅਲ ਟੈਨਿਸ ਟੂਰਨਾਮੈਂਟ ਦੇ ਪੁਰਸ਼ ਸਿੰਗਲ ਦੇ ਫ਼ਾਈਨਲ ‘ਚ ਪ੍ਰਵੇਸ਼ ਕੀਤਾ, ਜਿੱਥੇ ਉਸ ਦਾ ਸਾਹਮਣਾ ਕੈਨੇਡਾ ਦੇ ਮਿਲੋਸ ਰਾਓਨਿਕ ਨਾਲ ਹੋਵੇਗਾ। ਸਾਲ 2005 ਅਤੇ 2008 ਦੇ ਚੈਂਪੀਅਨ ਚੌਥੀ ਰੈਂਕਿੰਗ ਦੇ ਨਡਾਲ ਨੇ ਚੋਟੀ ਦੀ ਰੈਂਕਿੰਗ ਅਤੇ ਦੋ ਵਾਰ ਦੇ ਪਿਛਲੇ ਚੈਂਪੀਅਨ ਜੋਕੋਵਿਚ ਨੂੰ ਦੋ ਘੰਟੇ ਅਤੇ 20 ਮਿੰਟ ‘ਚ 6-4, 3-6, 7-6 ਨਾਲ ਹਰਾਕੇ ਸੈਸ਼ਨ ਦੇ ਆਪਣੇ 10ਵੇਂ ਫ਼ਾਈਨਲ ‘ਚ ਆਪਣੀ ਜਗ੍ਹਾ ਬਣਾਈ। ਇਸ ਵਿਚਾਲੇ ਰਾਓਨਿਕ 1958 ਤੋਂ ਬਾਅਦ ਇਸ ਟੂਰਨਾਮੈਂਟ ਦੇ ਫ਼ਾਈਨਲ ‘ਚ ਜਗ੍ਹਾ ਬਣਾਉਣ ਵਾਲੇ ਕੈਨੇਡਾ ਦੇ ਪਹਿਲੇ ਖਿਡਾਰੀ ਬਣੇ। ਸਾਲ 1958 ‘ਚ ਕੈਨੇਡਾ ਦੇ ਰਾਬਰਟ ਬੇਡਾਰਡ ਨੇ ਇਹ ਟੂਰਨਾਮੈਂਟ ਜਿੱਤਿਆ ਸੀ। ਰਾਓਨਿਕ ਨੇ ਸੈਮੀਫ਼ਾਈਨਲ ‘ਚ ਹਮਵਤਨ ਵਾਸੇਕ ਪੋਸਪਿਸਿਲ ਨੂੰ ਹਰਾਕੇ ਖ਼ਿਤਾਬੀ ਮੁਕਾਬਲੇ ‘ਚ ਜਗ੍ਹਾ ਬਣਾਈ। ਨਡਾਲ ਦੇ ਖ਼ਿਲਾਫ਼ ਹਾਲਾਂਕਿ ਰਾਓਨਿਕ ਦੀ ਰਾਹ ਸੌਖੀ ਨਹੀਂ ਹੋਵੇਗੀ।

Facebook Comment
Project by : XtremeStudioz