Close
Menu

ਜੋਕੋਵਿਚ ਨੇ ਮਾਂਟ੍ਰੀਅਲ ‘ਚ ਕੀਤੀ ਜਿੱਤ ਨਾਲ ਸ਼ੁਰੂਆਤ

-- 07 August,2013

images (1)

ਮਾਂਟ੍ਰੀਅਲ- 7 ਅਗਸਤ (ਦੇਸ ਪ੍ਰਦੇਸ ਟਾਈਮਜ਼)-ਵਿਸ਼ਵ ਦੇ ਨੰਬਰ ਇਕ ਖਿਡਾਰੀ ਸਰਬੀਆ ਦੇ ਨੋਵਾਕ ਜੋਕੋਵਿਚ ਨੇ ਏ.ਟੀ.ਪੀ ਮਾਂਟ੍ਰੀਅਲ ਮਾਸਟਰਸ ਦੇ ਦੂਜੇ ਦੌਰ ‘ਚ ਜਿੱਤ ਦੇ ਨਾਲ ਸ਼ੁਰੂਆਤ ਕੀਤੀ ਹੈ। ਜੋਕੋਵਿਚ ਨੇ ਜਰਮਨੀ ਦੇ ਫਲੋਰੀਅਨ ਮੇਅਰ ਨੂੰ ਸਿੱਧੇ ਸੈੱਟਾਂ ‘ਚ 6-2, 6-1 ਨਾਲ ਹਰਾ ਕੇ ਤੀਜੇ ਦੌਰ ਦੀ ਟਿਕਟ ਕਟਾਈ। ਦੂਜੇ ਦੌਰ ਦੇ ਹੋਰ ਮੁਕਾਬਲਿਆਂ ‘ਚ ਜਾਪਾਨ ਦੀ ਨਿਸ਼ੀਕੋਰੀ ਨੇ ਇਟਲੀ ਦੀ ਆਂਦ੍ਰੀਆਸ ਸੇਪੀ ਨੂੰ 4-6, 7-5, 6-1 ਨਾਲ ਅਤੇ ਫ੍ਰਾਂਸ ਦੇ ਰਿਚਰਡ ਗਾਸਕੇ ਨੇ ਸਲੋਵਾਕੀਆ ਦੇ ਮਾਰਟਿਨ ਕਲੀਜ਼ਾਨ ਨੂੰ 6-3, 6-2 ਨਾਲ ਆਸਾਨ ਨਾਲ ਹਰਾ ਕੇ ਤੀਜੇ ਦੌਰ ‘ਚ ਪ੍ਰਵੇਸ਼ ਕੀਤਾ

Facebook Comment
Project by : XtremeStudioz