Close
Menu

ਜੋਹਨ ਬਾਇਰਡ ਦਾ ਅਸਤੀਫ਼ਾ ਪ੍ਰਵਾਨ ਕਰਦਿਆ ਬਹੁਤ ਹੀ ਭਾਵੁਕ ਹੋ ਉਠੇ ਸਟੀਫ਼ਨ ਹਾਰਪਰ

-- 06 February,2015

* ਅਪਣੇ ਪੁਰਾਣੇ ਸਾਥੀ ਦੀਆਂ ਸੇਵਾਵਾਂ ਅਤੇ ਪ੍ਰਾਪਤੀਆਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਸਲਾਹਿਆ

ਕੈਨੇਡਾ : ਵਿਦੇਸ਼ ਮਾਮਲਿਆਂ ਦੇ ਮੰਤਰੀ ਜੋਹਨ ਬਾਇਰਡ ਦੇ ਅਸਤੀਫ਼ੇ ਬਾਰੇ ਬਿਆਨ ਜਾਰੀ ਕਰਦਿਆਂ ਕੈਨੇਡਾ ਦੇ ਪ੍ਰਧਾਨ ਮੰਤਰੀ ਸਟੀਫ਼ਨ ਹਾਰਪਰ ਨੇ ਕਿਹਾ, ”ਮੈਂ ਬਹੁਤ ਹੀ ਦੁਖੀ ਹਿਰਦੇ ਨਾਲ ਜੋਹਨ ਬਾਇਰਡ ਦੇ ਅਸਤੀਫ਼ੇ ਨੂੰ ਪ੍ਰਵਾਨ ਕਰ ਰਿਹਾ ਹਾਂ। ਉਹ ਬਹੁਤ ਹੀ ਚੰਗੇ ਅਤੇ ਕਰਤੱਵ ਨਿਭਾਉਣ ਵਾਲੇ ਮੰਤਰੀ ਸਨ ਅਤੇ ਮੈਨੂੰ ਉਨ•ਾਂ ਨਾਲ ਕੰਮ ਕਰਨ ਦੀ ਹਮੇਸ਼ਾ ਖ਼ੁਸ਼ੀ ਰਹੇਗੀ।” ਸੀਟਫ਼ਨ ਹਾਰਪਰ ਨੇ ਬਹੁਤ ਹੀ ਭਾਵਪੂਰਨ ਟਿਪਣੀ ਕਰਦਿਆਂ ਆਖਿਆ, ”ਜੋਹਨ 2006 ਤੋਂ ਹੀ ਮੇਰੇ ਮੰਤਰੀ ਮੰਡਲ ਦਾ ਬਹੁਤ ਹੀ ਅਹਿਮ ਹਿੱਸਾ ਰਹੇ ਹਨ। ਉਸ ਸਮੇਂ ਉਨ•ਾਂ ਨੇ ਟਰੈਜ਼ਰੀ ਬੋਰਡ ਦੇ ਮੁਖੀ ਦੀਆਂ ਸੇਵਾਵਾਂ ਨਿਭਾਈਆਂ ਸਨ। ਉਸ ਤੋਂ ਬਾਅਦ ਉਹ ਵਾਤਾਵਰਣ ਮੰਤਰੀ, ਆਵਾਜਾਈ ਮੰਤਰੀ, ਬੁਨਿਆਦੀ ਢਾਂਡਾ ਅਤੇ ਕਮਿਊਨਿਟੀ ਮੰਤਰੀ, ਹਾਊਸ ਆਫ਼ ਕਾਮਨਜ਼ ਵਿਚ ਸਰਕਾਰ ਦੇ ਨੁਮਾਇੰਦੇ ਅਤੇ ਹੁਣ ਵਿਦੇਸ਼ ਮੰਤਰੀ ਰਹੇ ਹਨ।” ਜੋਹਨ ਦੀ ਤਾਰੀਫ਼ ਕਰਦਿਆਂ ਸਟੀਫ਼ਨ ਹਾਰਪਰ ਨੇ ਕਿਹਾ ਕਿ ਜੋਹਨ ਦੀਆਂ ਸੇਵਾਵਾਂ ਦਾ ਵੇਰਵਾ ਬਹੁਤ ਲੰਬਾ ਹੈ। ਫ਼ੈਡਰਲ ਅਕਾਊਂਟੇਬਿਲਟੀ ਐਕਟ ਬਣਾਉਣ ਵਿਚ ਜੋਹਨ ਦੀ ਅਹਿਮ ਭੂਮਿਕਾ ਰਹੀ। ਇਸ ਐਕਟ ਅਧੀਨ ਪੂਰੇ ਦੇਸ਼ ਵਿਚ 12 ਹਜ਼ਾਰ ਦੇ ਕਰੀਬ ਬੁਨਿਆਦੀ ਢਾਂਚਾ ਵਧਾਊ ਪ੍ਰਾਜੈਕਟ ਸਥਾਪਤ ਕੀਤੇ ਗਏ। ਇਹ ਉਹ ਸਮਾਂ ਸੀ ਜਦੋਂ ਪੂਰੀ ਦੁਨੀਆਂ ਆਰਥਕ ਮੰਦਹਾਲੀ ਦਾ ਸ਼ਿਕਾਰ ਸੀ ਪਰ ਜੋਹਨ ਨੇ ਸਾਡੇ ਦੇਸ਼ ਦੀ ਤਰੱਕੀ ‘ਤੇ ਦੁਨੀਆਂ ਦੀ ਮੰਦਹਾਲੀ ਦਾ ਅਸਰ ਨਾ ਪੈਣ ਦਿਤਾ। ਸਟੀਫ਼ਨ ਹਾਰਪਰ ਨੇ ਕਿਹਾ ਕਿ ਜੋਹਨ ਨੇ ਮੇਰੀ ਕੈਬਨਿਟ ਵਿਚ ਰਹਿੰਦਿਆਂ ਹਮੇਸ਼ਾ ਹੀ ਸੱਭ ਤੋਂ ਜ਼ਿਆਦਾ ਜ਼ਿੰਮੇਦਾਰੀ ਵਾਲੇ ਕੰਮਾਂ ਨੂੰ ਹੱਥ ਪਾਇਆ ਹੈ ਅਤੇ ਉਨ•ਾਂ ਨੂੰ ਬਾਖ਼ੂਬੀ ਪੂਰਾ ਕੀਤਾ ਹੈ। ਜੋਹਨ ਦੀ ਕਾਬਲੀਅਤ ਅਤੇ ਜ਼ਿੰਦਾਦਿਲੀ ਹਮੇਸ਼ਾ ਤਾਰੀਫ਼ ਹੋਈ ਹੈ। ਸਾਰੇ ਸੰਸਦ ਮੈਂਬਰਾਂ ਨੇ ਉਸ ਨੂੰ ਬੇਪਨਾਹ ਮੁਹੱਬਤ ਦਿਤੀ ਹੈ। ਸਾਲ 2010 ਵਿਚ ਜੋਹਨ ਨੂੰ ਸਾਲ ਦਾ ਸੱਭ ਤੋਂ ਉਤਮ ਸੰਸਦ ਮੈਂਬਰ ਚੁਣਿਆ ਗਿਆ ਸੀ। ਸਟੀਫ਼ਨ ਹਾਰਪਰ ਨੇ ਕਿਹਾ, ”ਸਾਰੇ ਕੈਨੇਡਾ ਵਾਸੀਆਂ ਦੀ ਤਰਫ਼ੋਂ ਮੈਂ ਜੋਹਨ ਬਾਇਰਡ ਦਾ ਹਾਊਸ ਆਫ਼ ਕਾਮਨਜ਼, ਕੈਬਨਿਟ ਅਤੇ ਉਂਟਾਰੀਓ ਦੀ ਵਿਧਾਨ ਸਭਾ ਵਿਚ ਨਿਭਾਈਆਂ ਸੇਵਾਵਾਂ ਬਦਲੇ ਧੰਨਵਾਦ ਕਰਦਾ ਹਾਂ। ਜੋਹਨ ਦੀ ਮੌਜੂਦਗੀ ਵਿਚ ਸੰਸਦ ਨੇ ਚੰਗੇ ਕੰਮ ਕੀਤੇ ਅਤੇ ਦੇਸ਼ ਨੇ ਉਨ•ਾਂ ਦੀਆਂ ਸੇਵਾਵਾਂ ਕਾਰਨ ਚੰਗੀ ਕਾਰਗੁਜ਼ਾਰੀ ਵਿਖਾਈ। ਜੋਹਨ ਦੀਆਂ ਬਹੁਤ ਸਾਰੀਆਂ ਪ੍ਰਾਪਤੀਆਂ ਸਾਨੂੰ ਹਮੇਸ਼ਾ ਯਾਦ ਰਹਿਣਗੀਆਂ।”

Facebook Comment
Project by : XtremeStudioz