Close
Menu

ਜੋ ਖੁਦ ਜ਼ੀਰੋ ਹੋਣ ਉਹ ਜ਼ੀਰੋ ਤੋਂ ਅੱਗੇ ਨਹੀਂ ਦੇਖ ਸਕਦੇ

-- 25 May,2015

ਹੈਦਰਾਬਾਦ – ਸੰਸਦੀ ਮਾਮਲਿਆਂ ਦੇ ਮੰਤਰੀ ਵੈਂਕਈਆ ਨਾਇਡੂ ਨੇ ਕਿਸਾਨਾਂ ਦੇ ਮੁੱਦੇ ਨਾਲ ਨਜਿੱਠਣ ਨੂੰ ਲੈ ਕੇ ਮੋਦੀ ਸਰਕਾਰ ਨੂੰ ’10 ‘ਚੋਂ 0’ ਅੰਕ ਦੇਣ ਲਈ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ‘ਤੇ ਨਿਸ਼ਾਨਾ ਸਾਧਦਿਆਂ ਕਿਹਾ, ” ਜੋ ਖੁਦ ਜ਼ੀਰੋ ਹੋਣ ਉਹ ਜ਼ੀਰੋ ਤੋਂ ਅੱਗੇ ਨਹੀਂ ਦੇਖ ਸਕਦੇ। ਪੂਰੀ ਦੁਨੀਆ ਮੋਦੀ ਨੂੰ ਇਕ ਮਹਾਨ  ਅਤੇ ਮਿਹਨਤੀ ਵਿਅਕਤੀ ਮੰਨ ਰਹੀ ਹੈ। ਜੀ. ਡੀ. ਪੀ. ਦਰ ਵਧੀ ਹੈ, ਮਹਿੰਗਾਈ ਘਟੀ ਹੈ ਅਤੇ ਤੁਸੀਂ ਕਹਿੰਦੇ ਹੋ ਕਿ ਇਹ ਜ਼ੀਰੋ ਹੈ। ਜ਼ੀਰੋ ਨੂੰ ਜ਼ੀਰੋ ਤੋਂ ਅੱਗੇ ਨਹੀਂ ਦਿਖਦਾ। ਜ਼ੀਰੋ  ‘ਚ ਹੀਰੋ ਨੂੰ ਮੰਨਣ ਦੀ ਸਮਰੱਥਾ ਨਹੀਂ ਹੁੰਦੀ।” ਨਾਇਡੂ ਨੇ 56 ਦਿਨਾਂ ਦੀ ਛੁੱਟੀ ਤੋਂ ਬਾਅਦ ਪਰਤੇ ਰਾਹੁਲ ‘ਚ ਦਿਖ ਰਹੀ ਹਮਲਾਵਰਤਾ ਬਾਰੇ ਕਿਹਾ ਕਿ ਸਰਕਾਰ ਇਸ ਨੂੰ ਲੈ ਕੇ ‘ਬਿਲਕੁਲ ਚਿੰਤਤ’ ਨਹੀਂ ਹੈ। ਉਨ੍ਹਾਂ ਕਿਹਾ, ” ਰਾਹੁਲ 11 ਸਾਲਾਂ ਤੋਂ ਰਾਜਨੀਤੀ ‘ਚ ਹੈ। ਕੀ ਹੋਇਆ ? ਕਾਂਗਰਸ ਪਾਰਟੀ 8 ਰਾਜਾਂ ‘ਚ ਹਾਰ ਗਈ। ਉਸਦੇ ਕੋਲ ਮੁੱਖ ਵਿਰੋਧੀ ਧਿਰ ਦੀ ਮਾਨਤਾ ਵੀ ਨਹੀਂ ਹੈ।  ਉਹ ਸਮੇਂ-ਸਮੇਂ ‘ਤੇ ਸਰਕਾਰ ਖਿਲਾਫ ਸਸਤੇ ਦੋਸ਼ ਲਗਾ ਕੇ ਆਪਣੀਆਂ ਨਾਕਾਮੀਆਂ ਨੂੰ ਹਮਲਾਵਰ ਸ਼ਬਦਾਂ ‘ਚ ਬਦਲਣਾ ਚਾਹੁੰਦੇ ਹਨ।”

Facebook Comment
Project by : XtremeStudioz