Close
Menu

ਜੰਗਬੰਦੀ ਖਤਮ ਹੋਣ ਤੋਂ ਬਾਅਦ ਯਮਨ ‘ਚ ਇਕ ਵਾਰ ਫਿਰ ਸਾਊਦੀ ਅਰਬ ਨੇ ਕੀਤੇ ਹਵਾਈ ਹਮਲੇ

-- 18 May,2015

ਰਿਯਾਦ— ਸਾਊਦੀ ਅਰਬ ਦੀ ਨਿਗਰਾਨੀ ਵਾਲੀ ਗਠਜੋੜ ਫੌਜ ਨੇ ਇਕ ਵਾਰ ਫਿਰ ਤੋਂ ਯਮਨ ‘ਚ ਹੌਥੀ ਵਿਦਰੋਹੀਆਂ ਖਿਲਾਫ ਹਵਾਈ ਹਮਲੇ ਫਿਰ ਤੋਂ ਸ਼ੁਰੂ ਕਰ ਦਿੱਤੇ ਹਨ। ਯਮਨ ਦੇ ਤਾਈਜ ਅਤੇ ਦਹਲੀਆ ਸ਼ਹਿਰ ‘ਚ ਐਤਵਾਰ ਅੱਧੀ ਰਾਤ ਤੋਂ ਲੈ ਕੇ ਹੁਣ ਤੱਕ 15 ਤੋਂ ਜ਼ਿਆਦਾ ਲੋਕ ਮਾਰੇ ਗਏ ਹਨ। ਜ਼ਿਕਰਯੋਗ ਹੈ ਕਿ ਸਾਊਦੀ ਅਰਬ ਦੀ ਨਿਗਰਾਨੀ ਵਾਲੇ ਗਠਜੋੜ ਬਲਾਂ ਅਤੇ ਹੌਥੀ ਵਿਦਰੋਹੀਆਂ ਵਿਚਾਲੇ ਮੰਗਲਵਾਰ ਨੂੰ ਪੰਜ ਦਿਨ ਦੀ ਜੰਗਬੰਦੀ ਹੋਈ ਸੀ।
ਚਸ਼ਮਦੀਦਾਂ ਨੇ ਦੱਸਿਆ ਕਿ ਦੱਖਣੀ ਸ਼ਹਿਰ ਦੇ ਹਵਾਈ ਅੱਡੇ ਅਤੇ ਖੋਰ ਮਕਸਰ ਜ਼ਿਲੇ ਦੇ ਨਜ਼ਦੀਕ ਧਮਾਕੇ ਦੀਆਂ ਅਵਾਜ਼ਾਂ ਸੁਣਾਈ ਦਿੱਤੀਆਂ। ਇਨ੍ਹਾਂ ਹਮਲਿਆਂ ਦੇ ਬਾਰੇ ‘ਚ ਹੁਣ ਤੱਕ ਪੂਰੀ ਜਾਣਕਾਰੀ ਨਹੀਂ ਮਿਲ ਸਕੀ ਹੈ। ਜੰਗਬੰਦੀ ਦਾ ਸਮਾਂ ਐਤਵਾਰ ਸਵੇਰੇ ਸਾਢੇ 10 ਵਜੇ ਖਤਮ ਹੋ ਗਿਆ। ਹੌਥੀ ਵਿਦਰੋਹੀਆਂ ਦੇ ਕੰਟਰੋਲ ਵਾਲੇ ਸੂਬੇ ਦੀ ਨਿਊਜ਼ ਏਜੰਸੀ ਸਬਾ ਨੇ ਬ੍ਰਿਗੇਡੀਅਰ ਜਨਰਲ ਸ਼ਰਾਫ ਲੁਕਮਾਨ ਦੇ ਹਵਾਲੇ ਤੋਂ ਕਿਹਾ ਕਿ ਉਹ ਯਮਨ ‘ਚ ਸੰਯੁਕਤ ਰਾਸ਼ਟਰ ਦੇ ਦੂਤ ਇਸਮਾਇਲ ਔਉਲਦ ਸ਼ੇਖ ਅਹਿਮਦ ਵਲੋਂ ਜੰਗਬੰਦੀ ਦਾ ਸਮਾਂ ਵਧਾਉਣ ਅਤੇ ਆਮ ਜਨਤਾ ਨੂੰ ਮਨੁੱਖੀ ਮਦਦ ਮੁਹੱਈਆ ਕਰਵਾਉਣ ਦੀ ਅਪੀਲ ਕੀਤੇ ਜਾਣ ਦਾ ਸਵਾਗਤ ਕਰਦੇ ਹਨ।
ਇਸ ਜੰਗਬੰਦੀ ਦੌਰਾਨ ਜੰਗ ਪ੍ਰਭਾਵਿਤ ਖੇਤਰਾਂ ਦੀ ਆਮ ਜਨਤਾ ਨੂੰ ਖੁਰਾਕ ਸਮੱਗਰੀ, ਦਵਾਈਆਂ ਅਤੇ ਇੰਧਣ ਆਦੀ ਦੀ ਸਪਲਾਈ ਕੀਤੀ ਗਈ। ਗਠਜੋੜ ਬਲ ਬੀਤੇ 26 ਮਾਰਚ ਤੋਂ ਯਮਨ ‘ਚ ਹਵਾਈ ਹਮਲੇ ਕਰ ਰਹੇ ਹਨ।

Facebook Comment
Project by : XtremeStudioz