Close
Menu

ਜੰਮੂ-ਕਸ਼ਮੀਰ- ਉੜੀ ਸੈਕਟਰ ‘ਚ ਘੁਸਪੈਠ ਦੀ ਕੋਸ਼ਿਸ਼ ਨਾਕਾਮ, 4 ਅੱਤਵਾਦੀ ਢੇਰ

-- 03 July,2015

ਜੰਮੂ,  ਜੰਮੂ-ਕਸ਼ਮੀਰ ‘ਚ ਅੱਤਵਾਦੀਆਂ ਨੇ ਇਕ ਵਾਰ ਫਿਰ ਅੰਤਰਰਾਸ਼ਟਰੀ ਸਰਹੱਦ ‘ਤੇ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ। ਜਾਣਕਾਰੀ ਅਨੁਸਾਰ ਅੱਤਵਾਦੀਆਂ ਨੇ ਅੱਜ ਉੜੀ ਸੈਕਟਰ ‘ਚ ਘੁਸਪੈਠ ਦੀ ਕੋਸ਼ਿਸ਼ ਕੀਤੀ। ਜਿਸ ਨੂੰ ਸੈਨਾ ਦੇ ਜਵਾਨਾਂ ਨੇ ਨਾਕਾਮ ਕਰ ਦਿੱਤਾ। ਇਸ ਵਿਚਕਾਰ ਸੈਨਾ ਤੇ ਅੱਤਵਾਦੀਆਂ ਵਿਚਕਾਰ ਹੋਈ ਮੁੱਠਭੇੜ ‘ਚ 4 ਅੱਤਵਾਦੀਆਂ ਦੇ ਮਾਰੇ ਜਾਣ ਦੀ ਖ਼ਬਰ ਹੈ। ਉਥੇ, ਇਸ ਮੁੱਠਭੇੜ ‘ਚ ਸੈਨਾ ਦੇ ਦੋ ਜਵਾਨ ਜ਼ਖਮੀ ਹੋ ਗਏ ਹਨ। ਗੌਰਤਲਬ ਹੈ ਕਿ ਹਾਲ ਦੇ ਮਹੀਨਿਆਂ ‘ਚ ਅੱਤਵਾਦੀਆਂ ਨੇ ਜਿੰਨੀਂ ਵਾਰ ਵੀ ਘੁਸਪੈਠ ਦੀ ਕੋਸ਼ਿਸ਼ ਕੀਤੀ, ਸੈਨਾ ਨੇ ਉਸ ਹਰ ਵਾਰ ਨਾਕਾਮ ਕਰ ਦਿੱਤਾ ਹੈ।

 

Facebook Comment
Project by : XtremeStudioz