Close
Menu

ਜੰਮੂ – ਕਸ਼ਮੀਰ ‘ਚ ਜਬਰ ਜਨਾਹ ਦੇ ਦੋਸ਼ੀ ਦੀ ਗੋਲੀ ਮਾਰ ਕੇ ਹੱਤਿਆ

-- 23 March,2015

ਸ੍ਰੀਨਗਰ,  ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਮੁਫ਼ਤੀ ਮੁਹੰਮਦ ਸਈਦ ਦੇ ਸ਼ਹਿਰ ਬਿਜਬੇਹਰਾ ‘ਚ ਜ਼ਮਾਨਤ ‘ਤੇ ਰਿਹਾਅ ਇੱਕ ਜਬਰ ਜਨਾਹ ਦੇ ਦੋਸ਼ੀ ਦੀ ਸ਼ੱਕੀ ਅੱਤਵਾਦੀਆਂ ਨੇ ਦੇਰ ਰਾਤ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲਿਸ ਨੇ ਦੱਸਿਆ ਕਿ ਜਦੋਂ ਅੱਤਵਾਦੀਆਂ ਨੇ ਜਾਵੇਦ ਅਹਿਮਦ ਵਾਜਾ ਨੂੰ ਗੋਲੀ ਮਾਰੀ ਤਦ ਉਹ ਬਿਜਬੇਹਰਾ ‘ਚ ਆਪਣੇ ਘਰ ‘ਚ ਸੀ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜਾਵੇਦ ਨੂੰ ਨੇੜੇ ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਦੀ ਮੌਤ ਹੋ ਗਈ। 35 ਸਾਲ ਦੇ ਜਾਵੇਦ ਨੂੰ ਪੁਲਿਸ ਨੇ ਪਿਛਲੇ ਸਾਲ ਸਤੰਬਰ ‘ਚ ਜਬਰ ਜਨਾਹ ਦੇ ਇੱਕ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਸੀ ਤੇ ਉਹ ਇਸ ਸਾਲ ਜਨਵਰੀ ਤੋਂ ਜ਼ਮਾਨਤ ‘ਤੇ ਸੀ।

Facebook Comment
Project by : XtremeStudioz