Close
Menu

ਜੰਮੂ-ਕਸ਼ਮੀਰ ਨੂੰ ‘ਭਿਖਾਰੀ ਸੂਬਾ’ ਕਹਿਣ ਲਈ ਮੋਦੀ ਮੁਆਫੀ ਮੰਗਣ : ਨੈਸ਼ਨਲ ਕਾਨਫਰੰਸ

-- 08 December,2013

ਜੰਮੂ- ਜੰਮੂ ਕਸ਼ਮੀਰ ਨੂੰ ‘ਭਿਖਾਰੀ ਸੂਬਾ’ ਕਹਿਣ ਦੇ ਲਈ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਦੀ ਆਲੋਚਨਾ ਕਰਦੇ ਹੋਏ ਨੈਸ਼ਨਲ ਕਾਨਫਰੰਸ ਨੇ ਭਾਜਪਾ ਨੇਤਾ ਨੂੰ ਮੁਆਫੀ ਮੰਗਣ ਨੂੰ ਕਿਹਾ। ਪਾਰਟੀ ਦੇ ਕਈ ਨੇਤਾਵਾਂ ਵਲੋਂ ਜਾਰੀ ਸੰਯੁਕਤ ਬਿਆਨ ਨੂੰ ਜਾਰੀ ਕਰਦੇ ਹੋਏ ਨੈਸ਼ਨਲ ਕਾਨਫਰੰਸ ਨੇ ਕਿਹਾ ਕਿ ਜੰਮੂ-ਕਸ਼ਮੀਰ ਨੂੰ ਭਿਖਾਰੀ ਸੂਬਾ ਕਹਿਣ ਦੇ ਲਈ ਅਸੀਂ ਮੋਦੀ ਤੋਂ ਮੁਆਫੀ ਮੰਗਣ ਦੀ ਮੰਗ ਕਰਦੇ ਹਾਂ। ਇਸ ਤਰ੍ਹਾਂ ਦੀਆਂ ਅਸੰਵੇਦਨਸ਼ੀਲਤਾ ਦੇ ਨਾਲ ਹੰਕਾਰ ਝਲਕਦਾ ਹੈ ਅਤੇ ਉਸ ਵਿਅਕਤੀ ‘ਚ ਸਮਝ ਦੀ ਕਮੀ ਦਿਖਾਈ ਦਿੰਦੀ ਹੈ ਜੋ ਪ੍ਰਧਾਨ ਮੰਤਰੀ ਬਣਨ ਦੀ ਇੱਛਾ ਰੱਖਦਾ ਹੈ। ਪਾਰਟੀ ਨੇ ਕਿਹਾ ਕਿ ਇਹ ਨਾ ਤਾਂ ਫਿਸਲੀ ਜੁਬਾਨ ਦੇ ਕਾਰਨ ਹੋਇਆ ਅਤੇ ਨਾ ਹੀ ਅਣਜਾਣੇ ‘ਚ ਕੀਤੀ ਗਈ ਗਲਤੀ ਸਗੋਂ ਜਾਣਬੁੱਝ ਕੇ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਭੜਕਾਉਣ ਦੀ ਕੋਸ਼ਿਸ਼ ਹੈ ਤਾਂ ਜੋ ਭਾਜਪ ਨੂੰ ਚੋਣਾਂ ‘ਚ ਲਾਭ ਮਿਲ ਸਕੇ।

Facebook Comment
Project by : XtremeStudioz