Close
Menu

ਜੰਮੂ ਕਸ਼ਮੀਰ ਦੇ ਸਾਬਕਾ ਸਪੀਕਰ ਮੁਬਾਰਕ ਗੁੱਲ ਨੇ ਨਵੀਂ ਸਿਆਸੀ ਪਾਰਟੀ ਗਠਨ ਕਰਨ ਅਤੇ ਉਸਦੇ ਪ੍ਰਧਾਨ ਚੁਣੇ ਜਾਣ ਵਜੋਂ ਸੰਸਦ ਮੈਂਬਰ ਜਥੇਦਾਰ ਬ੍ਰਹਮਪੁਰਾ ਨੂੰ ਦਿੱਤੀ ਵਧਾਈ

-- 22 December,2018

ਚੰਡੀਗੜ੍ਹ 22 ਦਸੰਬਰ 2018:( ) ਸੀਨੀਅਰ ਨੈਸ਼ਨਲ ਕਾਨਫਰੰਸ ਦੇ ਲੀਡਰ ਅਤੇ ਜੰਮੂ ਕਸ਼ਮੀਰ ਦੇ ਸਾਬਕਾ ਸਪੀਕਰ ਮੁਬਾਰਕ ਗੁੱਲ ਨੇ ਅੱਜ ਸੰਸਦ ਮੈਂਬਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਪੰਜਾਬ ਵਿੱਚ ਨਵਾਂ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਗਠਨ ਕਰਨ ਅਤੇ ਉਸਦੇ ਪ੍ਰਧਾਨ ਚੁਣੇ ਜਾਣ ਵਜੋਂ ਵਧਾਈ ਦਿੱਤੀ ਹੈ।
ਸਾਬਕਾ ਸਪੀਕਰ ਮੁਬਾਰਕ ਗੁੱਲ ਨੂੰ ਨੈਸ਼ਨਲ ਕਾਨਫਰੰਸ ਦੇ ਮੁੱਖ ਸਰਪ੍ਰਸਤ ਅਤੇ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਡਾ. ਫਾਰੂਕ ਅਬਦੁੱਲਾ ਦੇ ਕਾਫ਼ੀ ਨੇੜਲਾ ਸਾਥੀ ਮੰਨਿਆ ਜਾਂਦਾ ਹੈ, ਜਿੰਨਾਂ ਨਾਲ ਮੁਬਾਰਕ ਗੁੱਲ ਨੇ ਡਾ. ਫਾਰੂਕ ਅਬਦੁੱਲਾ ਦੇ ਸਲਾਹਕਾਰ ਵਜੋਂ ਵੀ ਕੰਮ ਕੀਤਾ ਹੈ।
ਇਥੇ ਇੱਕ ਸੰਦੇਸ਼ ਵਿੱਚ ਸਾਬਕਾ ਸਪੀਕਰ ਮੁਬਾਰਕ ਗੁੱਲ ਨੇ ਕਿਹਾ ਕਿ ਸੰਸਦ ਮੈਂਬਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਕੋਲ ਇਸ ਸਿਆਸੀ ਖੇਤਰ ਵਿੱਚ ਪਿਛਲੇ 6 ਦਹਾਕਿਆਂ ਦਾ ਤਜਰਬਾ ਹੈ ਜੋ ਕਿ ਘੱਟ ਨਹੀਂ ਅਤੇ ਮੈਨੂੰ ਆਸ ਹੈ ਕਿ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੀ ਪ੍ਰਧਾਨਗੀ ਹੇਠ ਬੜੇ ਸੁਚਾਰੂ ਢੰਗ ਨਾਲ ਕੰਮ ਕਰੇਗਾ ਕਿਉਜੋਂ ਸ੍ਰ. ਬ੍ਰਹਮਪੁਰਾ ਕੋਲ ਪਾਰਟੀ ਦੀ ਮਜ਼ਬੂਤੀ ਲਈ ਸਾਰੀਆਂ ਲੋੜੀਂਦਾ ਯੋਗਤਾਵਾਂ ਅਤੇ ਪ੍ਰਬੰਧਕੀ ਹੁਨਰ ਹਨ।
ਸਾਬਕਾ ਸਪੀਕਰ ਮੁਬਾਰਕ ਗੁੱਲ ਨੇ ਕਿਹਾ ਕਿ ਮੈਂ ਸੰਸਦ ਮੈਂਬਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਉਨ੍ਹਾਂ ਦੀ ਸਮੂਚੀ ਪਾਰਟੀ ਨੂੰ ਵਧਾਈ ਦੇਂਦਾ ਹਾਂ ਅਤੇ ਉਮੀਦ ਕਰਦਾ ਹਾਂ ਕਿ ਉਹ ਗ਼ਰੀਬ ਲੋਕਾਂ ਦੀ ਤਰੱਕੀ ਲਈ ਕੰਮ ਕਰਨਗੇ ਅਤੇ ਮੈਂ ਇਹ ਵੀ ਆਸ ਕਰਦਾ ਹਾਂ ਕਿ ਉਹ ਦੇਸ਼ ਅਤੇ ਸੂਬੇ ਦੇ ਲੋਕਾਂ ਦੀਆਂ ਉਮੀਦਾਂ ਤੇ ਇੱਕਦਮ ਅਹਿਮ ਖਰੇ ਉਤਰਨਗੇ।
ਨੋਟ: ਆਪ ਜੀ ਨੂੰ ਇਸ ਪ੍ਰੈਸ ਬਿਆਨ ਰਾਹੀਂ ਸਾਬਕਾ ਸਪੀਕਰ ਮੁਬਾਰਕ ਗੁੱਲ ਅਤੇ ਸੰਸਦ ਮੈਂਬਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੀ ਇੱਕ ਫ਼ਾਇਲ ਫੋਟੋ ਵੀ ਭੇਜੀ ਗਈ ਹੈ।

Facebook Comment
Project by : XtremeStudioz