Close
Menu

ਜੰਮੂ ਤੇ ਕਸ਼ਮੀਰ ’ਚ ਕਦੇ ਫ਼ਰਕ ਨਹੀਂ ਕੀਤਾ: ਮਹਿਬੂਬਾ

-- 31 July,2018

ਜੰਮੂ, 31 ਜੁਲਾਈ
ਭਾਜਪਾ ਵੱੱਲੋਂ ਜੰਮੂ ਕਸ਼ਮੀਰ ਵਿੱਚ ਗੱਠਜੋੜ ਸਰਕਾਰ ਤੋਂ ਲਾਂਭੇ ਹੋਣ ਤੋਂ ਲਗਪਗ ਇਕ ਮਹੀਨੇ ਮਗਰੋਂ ਜਨਤਕ ਹਾਜ਼ਰੀ ਲੁਆਉਂਦਿਆਂ ਪੀਪਲਜ਼ ਡੈਮੋਕਰੈਟਿਕ ਪਾਰਟੀ (ਪੀਡੀਪੀ) ਦੀ ਮੁਖੀ ਤੇ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਕਿਹਾ ਕਿ ਉਨ੍ਹਾਂ ਜੰਮੂ ਤੇ ਕਸ਼ਮੀਰ ਦੋਵਾਂ ਖਿੱਤਿਆਂ ’ਚ ਕਦੇ ਵਿਤਕਰਾ ਨਹੀਂ ਕੀਤਾ। ਇਥੇ ਪੀਡੀਪੀ ਦੇ 19ਵੇਂ ਬਾਨੀ ਦਿਹਾੜੇ ਮੌਕੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਸਾਬਕਾ ਮੁੱਖ ਮੰਤਰੀ ਨੇ ਕਿਹਾ, ‘ਮੈਂ ਦੋ ਮੋਰਚਿਆਂ, ਇਕ ਕਸ਼ਮੀਰ ਵਿੱਚ ਅਤੇ ਦੂਜਾ ਨਵੀਂ ਦਿੱਲੀ ਵਿੱਚ ਗੱਠਜੋੜ ਦੇ ਏਜੰਡੇ ਨੂੰ ਲੈ ਕੇ, ਉੱਤੇ ਲੜੀ। ਮੈਂ ਕਦੇ ਵੀ ਕਸ਼ਮੀਰ ਤੇ ਜੰਮੂ ਵਿਚ ਵਖਰੇਵਾਂ ਨਹੀਂ ਰੱਖਿਆ। ਕਾਲਜਾਂ ਦੀ ਵੰਡ ਹੋਵੇ ਜਾਂ ਪੁਲੀਸ ਭਰਤੀ ’ਚ ਨੁਮਾਇੰਦਗੀ, ਮੈਂ ਹਮੇਸ਼ਾਂ ਬਰਾਬਰ ਵੰਡ ਕੀਤੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦੋ ਸਾਲਾਂ ਦੌਰਾਨ ਉਨ੍ਹਾਂ ਆਪਣੇ ਵੱਲੋਂ ਬਿਹਤਰੀਨ ਕੋਸ਼ਿਸ਼ ਕੀਤੀ ਹੈ। ਯਾਦ ਰਹੇ ਕਿ ਭਾਜਪਾ ਨੇ ਗੱਠਜੋੜ ਸਰਕਾਰ ਤੋਂ ਲਾਂਭੇ ਹੁੰਦਿਆਂ ਦੋਸ਼ ਲਾਇਆ ਸੀ ਕਿ ਪੀਡੀਪੀ ਜੰਮੂ ਦੇ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਹੱਲ ਕਰਨ ’ਚ ਨਾਕਾਮ ਰਹੀ ਹੈ ਤੇ ਪਾਰਟੀ ਨੇ ਜੰਮੂ ਖਿੱਤੇ ਨਾਲ ਵਿਤਕਰਾ ਕੀਤਾ ਹੈ।

Facebook Comment
Project by : XtremeStudioz