Close
Menu

ਜੰਮੂ ਮਿਉਂਸਿਪਲ ਚੋਣਾਂ ’ਚ ਭਾਜਪਾ ਦੀ ਹੂੰਝਾ ਫੇਰ ਜਿੱਤ

-- 22 October,2018

ਜੰਮੂ/ਸ੍ਰੀਨਗਰ, ਭਾਜਪਾ ਨੇ ਜੰਮੂ ਮਿਉਂਸਿਪਲ ਕਾਰਪੋਰੇਸ਼ਨ ਚੋਣਾਂ ਵਿੱਚ ਹੂਝਾ ਫੇਰ ਜਿੱਤ ਦਰਜ ਕੀਤੀ ਹੈ ਜਦੋਂ ਕਸ਼ਮੀਰ ਕਿ ਵਿੱਚ ਬੜ੍ਹਤ ਬਣਾਈ ਹੈ। ਭਗਵੀਂ ਪਾਰਟੀ ਨੇ ਵਾਦੀ ਵਿੱਚ 100 ਵਾਰਡਾਂ ’ਚ ਜਿੱਤ ਦਰਜ ਕੀਤੀ ਹੈ। ਸ਼ਹਿਰੀ ਸਥਾਨਕ ਇਕਾਈਆਂ ਦੀਆਂ ਚੋਣਾਂ ਚਾਰ ਪੜ੍ਹਾਵਾਂ ਵਿੱਚ ਹੋਈਆਂ ਸਨ। ਨੈਸ਼ਨਲ ਕਾਂਗਰਸ ਅਤੇ ਪੀਡੀਪੀ ਨੇ ਇਨ੍ਹਾਂ ਚੋਣਾਂ ਦਾ ਬਾਈਕਾਟ ਕੀਤਾ ਸੀ।
ਅੱਜ ਐਲਾਨੇ ਗਏ ਨਤੀਜਿਆਂ ਵਿੱਚ ਕਸ਼ਮੀਰ ਵਿੱਚ ਆਜ਼ਾਦ ਉਮੀਦਵਾਰ ਸਭ ਤੋਂ ਵੱਡਾ ਧੜਾ ਬਣ ਕੇ ਉਭਰੇ। ਲੇਹ ਅਤੇ ਕਾਰਗਿਲ ਸਮੇਤ ਕਸ਼ਮੀਰ ਡਿਵੀਜ਼ਨ ਦੀਆਂ 42 ਮਿਉਂਸਿਪਲ ੰਸਥਾਵਾਂ ਵਿੱਚੋਂ 178 ਵਾਰਡਾਂ ਵਿੱਚ ਆਜ਼ਾਦ ਉਮੀਦਵਾਰ ਜੇਤੂ ਰਹੇ। ਦੂਜੇ ਨੰਬਰ ’ਤੇ ਕਾਂਗਰਸ ਰਹੀ ਹੈ। ਕਾਂਗਰਸ ਨੇ 157 ਵਾਰਡਾਂ ’ਚ ਜਿੱਤ ਦਰਜ ਕੀਤੀ ਹੈ, ਜਦੋਂ ਕਿ ਭਗਵਾਂ ਪਾਰਟੀ ਨੂੰ 100 ਵਾਰਡਾਂ ਵਿੱਚ ਸਫਲਤਾ ਮਿਲੀ ਹੈ। ਨੈਸ਼ਨਲ ਕਾਨਫਰੰਸ ਅਤੇ ਪੀਡੀਪੀ ਦੇ ਬਾਈਕਾਟ ਕਾਰਨ ਭਾਜਪਾ ਅਤੇ ਕਾਂਗਰਸ ਦੇ ਕ੍ਰਮਵਾਰ 76 ਅਤੇ 78 ਉਮੀਦਵਾਰ ਬਿਨਾਂ ਮੁਕਾਬਲਾ ਚੁਣੇ ਗਏ ਸਨ। 12 ਮਿਉਂਸਿਪਲ ਸੰਸਥਾਵਾਂ ਵਿੱਚ ਭਾਜਪਾ ਸਭ ਤੋਂ ਵੱਡੀ ਪਾਰਟੀ ਹੈ, ਜਦੋਂ ਕਿ 5 ਵਿੱਚ ਉਸ ਨੂੰ ਬਹੁਮਤ ਹਾਸਲ ਹੈ। 15 ਸੰਸਥਾਵਾਂ ਵਿੱਚ ਕਾਂਗਰਸ ਵੱਡੀ ਪਾਰਟੀ ਹੈ, ਜਦੋਂ ਕਿ 11 ਵਿੱਚ ਉਸ ਨੂੰ ਬਹੁਮਤ ਮਿਲਿਆ ਹੈ।
ਸ੍ਰੀਨਗਰ ਮਿਉਂਸਿਪਲ ਕਾਰਪੋਰੇਸ਼ਨ (74 ਸੀਟਾਂ) ’ਚ ਕਾਂਗਰਸ 15, ਚਾਰ ਵਿੱਚ ਭਾਜਪਾ ਅਤੇ 53 ਵਿੱਚ ਆਜ਼ਾਦ ਉਮੀਦਵਾਰ ਜੇਤੂ ਰਹੇ ਹਨ। ਕਾਰਗਿਲ ਅਤੇ ਲੇਹ ਵਿੱਚ ਭਾਜਪਾ ਖਾਤਾ ਖੋਲ੍ਹਣ ਵਿੱਚ ਅਸਫ਼ਲ ਰਹੀ। ਲੇਹ ਦੀਆਂ 13 ਸੀਟਾਂ ’ਤੇ ਕਾਂਗਰਸ ਜੇਤੂ ਰਹੀ ਹੈ ਜਦੋਂ ਕਿ ਕਾਰਗਿਲ ਵਿੱਚ ਪਾਰਟੀ ਨੂੰ ਛੇ ਸੀਟਾਂ ’ਤੇ ਜਿੱਤ ਮਿਲੀ ਹੈ।
ਜੰਮੂ ਵਿੱਚ ਕਾਂਗਰਸ ਨੂੰ ਭਾਰੀ ਨੁਕਸਾਨ ਹੋਇਆ ਹੈ। ਇਥੇ ਕਾਂਗਰਸ ਨੂੰ 74 ਵਿਚੋਂ 14 ’ਤੇ ਜਿੱਤ ਮਿਲੀ ਹੈ। ਆਜ਼ਾਦ ਉਮੀਦਵਾਰ 18 ਸੀਟਾਂ ’ਤੇ ਜੇਤੂ ਰਹੇ। ਜੰਮੂ ਖਿੱਤੇ ਦੇ ਰਹਿੰਦੇ 446 ਵਾਰਡਾਂ ਵਿਚੋਂ 169 ’ਤੇ ਭਾਜਪਾ, 167 ’ਤੇ ਆਜ਼ਾਦ ਅਤੇ 96 ਸੀਟਾਂ ’ਤੇ ਕਾਂਗਰਸ ਜੇਤੂ ਰਹੀ ਹੈ।

Facebook Comment
Project by : XtremeStudioz