Close
Menu

ਜੰਮੂ ਵਿਚ ਹਾਲਾਤ ਸੁਧਰਨ ਮਗਰੋਂ ਕਰਫਿਊ ’ਚ ਢਿੱਲ

-- 21 February,2019

ਜੰਮੂ, 21 ਫਰਵਰੀ
ਜੰਮੂ ਵਿਚ ਹਾਲਾਤ ਵਿਚ ਸੁਧਾਰ ਤੋਂ ਬਾਅਦ ਬੁੱਧਵਾਰ ਨੂੰ ਪੂਰੇ ਸ਼ਹਿਰ ਵਿਚ ਕਰਫਿਊ ’ਚ ਢਿੱਲ ਦਿੱਤੀ ਗਈ। ਹਾਲਾਂਕਿ ਕਾਨੂੰਨ ਵਿਵਸਥਾ ਬਣਾਏ ਰੱਖਣ ਲਈ ਪਾਬੰਦੀ ਦੇ ਹੁਕਮ ਲਾਗੂ ਰਹਿਣਗੇ। ਇੱਥੇ ਪਿਛਲੇ ਸ਼ੁੱਕਰਵਾਰ ਨੂੰ ਕਰਫਿਊ ਲਾਇਆ ਗਿਆ ਸੀ। ਡਿਪਟੀ ਕਮਿਸ਼ਨਰ ਰਮੇਸ਼ ਕੁਮਾਰ ਨੇ ਸ਼ੁਰੂ ਵਿਚ ਪੂਰੇ ਸ਼ਹਿਰ ਵਿਚ ਸਵੇਰੇ ਅੱਠ ਵਜੇ ਤੋਂ 11 ਵਜੇ ਤੱਕ ਕਰਫਿਊ ਵਿਚ ਢਿੱਲ ਦੇ ਹੁਕਮ ਦਿੱਤੇ ਸਨ ਤੇ ਕਿਸੇ ਇਲਾਕੇ ਵਿਚੋਂ ਵੀ ਕੋਈ ਅਣਸੁਖਾਵੀਂ ਘਟਨਾ ਨਾ ਵਾਪਰਨ ’ਤੇ ਇਸ ਨੂੰ ਦੁਪਹਿਰ ਬਾਅਦ ਤਿੰਨ ਵਜੇ ਤੱਕ ਵਧਾ ਦਿੱਤਾ ਗਿਆ। ਪੁਲੀਸ ਕਰਮੀ ਅੱਜ ਸਵੇਰੇ ਸ਼ਹਿਰ ਵਿਚ ਕਰਫਿਊ ਵਿਚ ਢਿੱਲ ਦਾ ਐਲਾਨ ਕਰਦੇ ਨਜ਼ਰ ਆਏ ਤੇ ਲੋਕਾਂ ਨੂੰ ਆਪਣਾ ਆਮ ਕੰਮਕਾਰ ਸ਼ੁਰੂ ਕਰਨ ਲਈ ਕਿਹਾ। ਹਾਲਾਂਕਿ ਅਨੇਕ ਦੁਕਾਨਾਂ ਤੇ ਵਪਾਰਕ ਸੰਸਥਾਵਾਂ ਬੰਦ ਰਹੀਆਂ। ਸਿਰਫ਼ ਨਿੱਜੀ ਵਾਹਨ ਹੀ ਸੜਕਾਂ ਉੱਤੇ ਨਜ਼ਰ ਆਏ। ਲੋਕ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਲੈਣ ਲਈ ਘਰੋਂ ਬਾਹਰ ਨਿਕਲੇ। ਕੁਝ ਥਾਵਾਂ ’ਤੇ ਲੋਕਾਂ ਨੇ ਸਬਜ਼ੀ, ਦੁੱਧ ਤੇ ਰਾਸ਼ਨ ਦੀ ਕਮੀ ਦੀ ਸ਼ਿਕਾਇਤ ਕੀਤੀ। ਉਨ੍ਹਾਂ ਮੰਗ ਕੀਤੀ ਕਿ ਏਟੀਐਮ ਤੁਰੰਤ ਚਾਲੂ ਕੀਤੇ ਜਾਣ ਕਿਉਂਕਿ ਉਨ੍ਹਾਂ ਵਿਚ ਨਗ਼ਦੀ ਮੁੱਕ ਗਈ ਹੈ। ਡੀਸੀ ਨੇ ਦੱਸਿਆ ਕਿ ਚੌਕਸੀ ਵਜੋਂ ਧਾਰਾ 144 ਲਾਗੂ ਰਹੇਗੀ। ਸਰਕਾਰੀ ਹੁਕਮਾਂ ਕਾਰਨ ਜੰਮੂ ਸ਼ਹਿਰ ਦੀਆਂ ਸਾਰੀਆਂ ਵਿਦਿਅਕ ਸੰਸਥਾਵਾਂ ਲਗਾਤਾਰ ਛੇਵੇਂ ਦਿਨ ਵੀ ਬੰਦ ਰਹੀਆਂ। ਅਧਿਕਾਰੀਆਂ ਨੇ ਦੱਸਿਆ ਕਿ ਜੰਮੂ ਦੇ ਸਾਰੇ ਜ਼ਿਲ੍ਹਿਆਂ ਵਿਚ ਵੀਰਵਾਰ ਨੂੰ ਜਮਾਤ ਅੱਠਵੀਂ ਤੇ ਨੌਵੀਂ ਦੀ ਪ੍ਰੀਖਿਆਵਾਂ ਮਿੱਥੇ ਪ੍ਰੋਗਰਾਮ ਮੁਤਾਬਕ ਹੀ ਹੋਣਗੀਆਂ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ ਐਡਮਿਟ ਕਾਰਡ ਤੇ ਅਧਿਆਪਕਾਂ ਦੇ ਆਈਡੀ ਕਾਰਡਾਂ ਨੂੰ ਕਰਫਿਊ ਪਾਸ ਮੰਨਿਆ ਜਾਵੇਗਾ। ਜੰਮੂ ਜ਼ਿਲ੍ਹੇ ਨੂੰ ਛੱਡ ਮੋਬਾਈਲ ਇੰਟਰਨੈੱਟ ਸੇਵਾ (2ਜੀ) ਬਹਾਲ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਪੁਲਵਾਮਾ ਅਤਿਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਖ਼ਿਲਾਫ਼ ਹਿੰਸਕ ਪ੍ਰਦਰਸ਼ਨ ਹੋਣ ਤੋਂ ਬਾਅਦ ਜੰਮੂ ਵਿਚ ਕਰਫਿਊ ਲਾ ਦਿੱਤਾ ਗਿਆ ਸੀ।

Facebook Comment
Project by : XtremeStudioz