Close
Menu

ਝੂਠੇ ਪਰਚਿਆਂ ਦਾ ਸਮਾਂ ਆਉਣ ’ਤੇ ਲਵਾਂਗੇ ਹਿਸਾਬ: ਕੈਪਟਨ

-- 31 August,2015

ਭਗਤਾ ਭਾਈ, 31 ਅਗਸਤ: ਪਿੰਡ ਦਿਆਲਪੁਰਾ ਭਾਈ ਵਿਖੇ ਬੀਤੇ ਦਿਨੀਂ ਪੁਲੀਸ ਵੱਲੋਂ ਕਿਸਾਨਾਂ ’ਤੇ ਕੀਤੇ ਗਏ ਲਾਠੀਚਾਰਜ ਅਤੇ ਕਾਂਗਰਸੀ ਵਰਕਰਾਂ ਉੱਪਰ ਕੀਤੇ ਜਾ ਰਹੇ ਝੂਠੇ ਪਰਚਿਆਂ ਦੇ ਵਿਰੋਧ ਵਿੱਚ ਅੱਜ ਇੱਥੇ ਕਾਂਗਰਸ ਵੱਲੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਧਰਨਾ ਲਗਾਇਆ ਗਿਆ।

ਧਰਨੇ ਨੂੰ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਕਾਲੀ ਸਰਕਾਰ ਵੱਲੋਂ ਕਾਂਗਰਸੀ ਵਰਕਰਾਂ ਖਿਲਾਫ਼ ਕੀਤੇ ਜਾ ਰਹੇ ਝੂਠੇ ਪਰਚਿਆਂ ਦਾ ਸਮਾਂ ਆਉਣ ‘ਤੇ ਹਿਸਾਬ ਲਿਆ ਜਾਵੇਗਾ ਅਤੇ ਕਾਂਗਰਸ ਸਰਕਾਰ ਆਉਣ ‘ਤੇ ਇਹ ਝੂਠੇ ਪਰਚੇ ਦਰਜ ਕਰਵਾਉਣ ਵਾਲੇ ਲੋਕਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਪੂਰੇ ਪੰਜਾਬ ਵਿੱਚ ਅਕਾਲੀਆਂ ਦੀ ਧੱਕੇਸ਼ਾਹੀ ਸਿਖਰਾਂ ‘ਤੇ ਹੈ ਪਰ ਇਸ ਵਿੱਚ ਹਲਕਾ ਫੂਲ ਪਹਿਲੇ ਨੰਬਰ ‘ਤੇ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਅਕਾਲੀਆਂ ਨੂੰ ਅਜਿਹਾ ਸਬਕ ਸਿਖਾਇਆ ਜਾਵੇ ਕਿ ੳੁਨ੍ਹਾਂ ਦੀਆਂ ਸੱਤ ਪੀੜੀਆਂ ਯਾਦ ਰੱਖਣ। ਕੈਪਟਨ ਅਮਰਿੰਦਰ ਸਿੰਘ ਦਿਆਲਪੁਰਾ ਕਾਂਡ ਦੇ ਮ੍ਰਿਤਕ ਫਤਿਹ ਸਿੰਘ ਅਤੇ ਹਮੀਰਗੜ੍ਹ ਦੇ ਮ੍ਰਿਤਕ ਕਿਸਾਨ ਹਰਬੰਸ ਸਿੰਘ ਦੇ ਪਰਿਵਾਰਾਂ ਨੂੰ ਮਿਲੇ ਅਤੇ ਇਨਸਾਫ਼ ਦਿਵਾਉਣ ਦਾ ਭਰੋਸਾ ਦਿੱਤਾ।
ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਕਾਂਗੜ ਨੇ ਪੇਂਡੂ ਵਿਕਾਸ ਮੰਤਰੀ ਸਿਕੰਦਰ ਸਿੰਘ ਮਲੂਕਾ ‘ਤੇ ਝੂਠੇ ਪਰਚੇ ਕਰਵਾਉਣ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਕਾਂਗਰਸੀ ਵਰਕਰਾਂ ਨੂੰ ਪੁਲੀਸ ਜ਼ਲੀਲ ਕਰ ਰਹੀ ਹੈ।

ਉਨ੍ਹਾਂ ਪੁਲੀਸ ਦੇ ਉੱਚ ਅਧਿਕਾਰੀਆਂ ‘ਤੇ ਦੋਸ਼ ਲਗਾਇਆ ਕਿ ਹਮੀਰਗੜ੍ਹ ਕਾਂਡ ਦੌਰਾਨ ਲੋਕਾਂ ਨਾਲ ਵਾਅਦਾ ਕਰਨ ਦੇ ਬਾਵਜੂਦ ਉਨ੍ਹਾਂ ਆਪਣਾ ਵਾਅਦਾ ਵਫ਼ਾ ਨਹੀਂ ਕੀਤਾ। ਇਸ ਮੌਕੇ ਕਾਂਗਰਸੀ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ, ਸਾਬਕਾ ਵਿਧਾਇਕ ਜਗਬੀਰ ਸਿੰਘ ਬਰਾੜ, ਸੁਖ ਸਰਕਾਰੀਆ, ਕੁਸ਼ਲਦੀਪ ਸਿੰਘ ਢਿਲੋਂ, ਜੁਗਿੰਦਰ ਸਿੰਘ ਪੰਜਗਰਾਈਂ, ਅਜਾਇਬ ਸਿੰਘ ਭੱਟੀ, ਮੱਖਣ ਸਿੰਘ ਪੱਕਾ ਕਲਾਂ, ਰਾਜਵੰਤ ਸਿੰਘ ਭਗਤਾ, ਧਰਮਜੀਤ ਸਿੰਘ ਢਿੱਲੋਂ, ਗੁਰਪਾਲ ਕੁੱਕੂ, ਸਵਰਨਜੀਤ ਕਾਂਗੜ, ਮਲਕੀਤ ਸਿੰਘ ਰਾਜਗੜ੍ਹ, ਇਕਬਾਲ ਸਿੰਘ ਗੁੰਮਟੀ ਤੇ ਰਣਜੀਤ ਸ਼ਰਮਾ ਹਾਜ਼ਰ ਸਨ।
ਕਾਂਗਰਸ ਦੇ ਧਰਨੇ ਤੋਂ ਬਾਅਦ ਸ਼ਾਮ ਨੂੰ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਵੀ ਧਰਨਾ ਦਿੱਤਾ। ਇਸ ਦੌਰਾਨ ਸ੍ਰੀ ਮਲੂਕਾ ਨੇ ਦਿਆਲਪੁਰਾ ਪੁਲੀਸ ਵੱਲੋਂ ਕੀਤੀ ਕਾਰਵਾੲੀ ਦਾ ਸਮਰਥਨ ਕੀਤਾ।
ਕੈਪਟਨ ਨੇ ਧਡ਼ੇਬੰਦੀ ਤੋਂ ਕੀਤਾ ਇਨਕਾਰ

Facebook Comment
Project by : XtremeStudioz