Close
Menu

ਝੂਠੇ ਪੁਲਿਸ ਮੁਕਾਬਲਿਆਂ ਦੀ ਜਾਂਚ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਜਾਬ ਸਰਕਾਰ ਨੂੰ ਆਦੇਸ਼ ਜਾਰੀ ਹੋਵੇ : ਭਾਈ ਅਗਵਾਣ

-- 05 August,2013

NZPIC4AUG2

ਅਕਾਲੀ ਸਰਕਾਰ ਸਿੱਖ ਨੌਜਵਾਨੀ ਦਾ ਘਾਣ ਕਰਨ ਵਾਲੇ ਜ਼ਾਲਮ ਪੁਲਿਸ ਅਫ਼ਸਰਾਂ ਨੂੰ ਜੇਲ ਚ ਡੱਕਣ ਦੇ ਵਾਅਦੇ ਨੂੰ ਪੂਰਾ ਕਰੇ

ਆਕਲੈਂਡ, 5 ਅਗਸਤ (ਦੇਸ ਪ੍ਰਦੇਸ ਟਾਈਮਜ਼)-1984 ਤੋਂ 1994 ਦੌਰਾਨ ਪੰਜਾਬ ਪੁਲਿਸ ਵਲੋਂ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਹਜ਼ਾਰਾਂ ਬੇਕਸੂਰ ਸਿੱਖ ਨੌਜਵਾਨਾਂ ਨੂੰ ਮਾਰ ਮੁਕਾਉਣ ਦੇ ਅਣਮਨੁੱਖੀ ਅਧਿਆਏ ਨੂੰ ਪੂਰੀ ਤਰਖ਼ਾਂ ਸਾਹਮਣੇ ਲਿਆਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਪੰਥਕ ਅਖਵਾਉਣ ਵਾਲੀ ਅਕਾਲੀ ਸਰਕਾਰ ਨੂੰ ਤੁਰੰਤ ਆਦੇਸ਼ ਜਾਰੀ ਕਰਨੇ ਚਾਹੀਦੇ ਹਨ। ਇਹ ਵਿਚਾਰ ਅੱਜ ਇਥੇ ਪੱਤਰਕਾਰਾਂ ਨਾਲ ਵਿਸ਼ੇਸ਼  ਮੁਲਾਕਾਤ ਦੌਰਾਨ ਸ਼ਹੀਦ ਭਾਈ ਸਤਵੰਤ ਸਿੰਘ ਦੇ ਭਰਾਤਾ ਭਾਈ ਸਰਵਣ ਸਿੰਘ ਅਗਵਾਣ ਨੇ ਸਾਂਝੇ ਕੀਤੇ।
ਭਾਈ ਅਗਵਾਣ ਨੇ ਆਖਿਆ ਕਿ ਬੀਤੇ ਦਿਨੀਂ ਸੁਰਜੀਤ ਸਿੰਘ ਨਾਂਅ ਦੇ ਪੰਜਾਬ ਹੋਮਗਾਰਡ ਦੇ ਸਬ ਇੰਸਪੈਕਟਰ ਵਲੋਂ ਝੂਠੇ ਪੁਲਿਸ ਮੁਕਾਬਲਿਆਂ ਵਿਚ ਸੈਂਕੜੇ ਬੇਗੁਨਾਹਾਂ ਨੂੰ ਪੁਲਿਸ ਵਲੋਂ ਮਾਰ ਖਪਾਉਣ ਸਬੰਧੀ ਕੀਤੇ ਅਹਿਮ ਖੁਲਾਸੇ ਤੋਂ ਬਾਅਦ ਇਕ ਵਾਰ ਮੁੜ ਇਹ ਪਹਿਲੂ ਧਿਆਨ ਮੰਗ ਰਿਹਾ ਹੈ ਕਿ ਆਖ਼ਰਕਾਰ ਪੰਜਾਬ ਵਿਚ ਕਿੰਨੇ ਬੇਕਸੂਰਾਂ ਨੂੰ ਪੁਲਿਸ ਨੇ ਆਪਣੇ ਸੌੜੇ ਹਿੱਤਾਂ ਅਤੇ ਹਕੂਮਤ ਨੂੰ ਖੁਸ਼ ਕਰਨ ਲਈ ਝੂਠੇ ਪੁਲਿਸ ਮੁਕਾਬਲਿਆਂ ਵਿਚ ਮਾਰ ਖਪਾਇਆ ਸੀ? ਭਾਈ ਅਗਵਾਣ ਨੇ ਝੂਠੇ ਪੁਲਿਸ ਮੁਕਾਬਲਿਆਂ ਸਬੰਧੀ ਵਿਸਤ੍ਰਿਤ ਜਾਂਚ ਪੜਤਾਲ ਕਰਵਾਉਣ ਲਈ ਭਾਰਤ ਦੇ ਪ੍ਰਧਾਨ ਮੰਤਰੀ ਡਾਥ ਮਨਮੋਹਨ ਸਿੰਘ ਅਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲਣ ਸਬੰਧੀ ਦਮਦਮੀ ਟਕਸਾਲ ਦੇ ਮੁਖੀ ਗਿਆਨੀ ਹਰਨਾਮ ਸਿੰਘ ਖ਼ਾਲਸਾ ਵਲੋਂ ਕੀਤੇ ਐਲਾਨ ਦਾ ਵੀ ਸਵਾਗਤ ਕੀਤਾ। ਉਨਖ਼ਾਂ ਆਖਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਜ਼ਾਲਮ ਪੁਲਿਸ ਅਫ਼ਸਰਾਂ ਵਲੋਂ ਘੋਰ ਤਸੀਹੇ ਦੇਣ ਤੋਂ ਬਾਅਦ ਸ਼ਹੀਦ ਕਰਨ ਸਬੰਧੀ ਜਿਹੜੀ ਉਚ ਪੱਧਰੀ ਜਾਂਚ ਰਿਪੋਰਟ ਪੰਜਾਬ ਸਰਕਾਰ ਕੋਲ ਪਹੁੰਚੀ ਸੀ, ਉਸ ਨੂੰ ਤੁਰੰਤ ਜਾਰੀ ਕਰਕੇ ਭਾਈ ਕਾਉਂਕੇ ਦੇ ਕਾਤਲਾਂ ਨੂੰ ਸਖ਼ਤ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ ਅਤੇ ਉਹ ਰਿਪੋਰਟ ਵੀ ਨਸ਼ਰ ਹੋਣੀ ਚਾਹੀਦੀ ਹੈ। ਭਾਈ ਸਰਵਣ ਸਿੰਘ ਅਗਵਾਣ ਨੇ ਆਖਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਤੁਰੰਤ ਸਿੱਖ ਕੌਮ ਦੀਆਂ ਭਾਵਨਾਵਾਂ ਸਮਝਦਿਆਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਜਿਨਖ਼ਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ Ḕਪੰਥ ਰਤਨḔ ਦਾ ਖਿਤਾਬ ਦਿੱਤਾ ਗਿਆ ਸੀ, ਨੂੰ ਆਦੇਸ਼ ਦੇਣਾ ਚਾਹੀਦਾ ਹੈ ਕਿ ਉਹ ਸਰਕਾਰ ਵਲੋਂ ਉਚ ਪੱਧਰੀ ਨਿਆਂਇਕ ਟੀਮ ਦਾ ਗਠਨ ਕਰਕੇ ਪੂਰੀ ਤਰਖ਼ਾਂ ਨਾਲ ਪੰਜਾਬ ਵਿਚ ਝੂਠੇ ਪੁਲਿਸ ਮੁਕਾਬਲਿਆਂ ਦੇ ਅਧਿਆਏ ਨੂੰ ਸਾਹਮਣੇ ਲਿਆਉਣ ਅਤੇ 1997 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਵਲੋਂ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਕਿ, ਅਕਾਲੀ ਦਲ ਦੀ ਸਰਕਾਰ ਬਣਨ Ḕਤੇ ਝੂਠੇ ਪੁਲਿਸ ਮੁਕਾਬਲਿਆਂ ਵਿਚ ਸਿੱਖ ਨੌਜਵਾਨਾਂ ਨੂੰ ਮਾਰ ਖਪਾਉਣ ਵਾਲੇ ਜ਼ਾਲਮ ਪੁਲਿਸ ਅਫ਼ਸਰਾਂ ਨੂੰ ਜੇਲਖ਼ਾਂ ਵਿਚ ਡੱਕਿਆ ਜਾਵੇਗਾ, ਨੂੰ ਪੂਰਾ ਕਰਨ।

Facebook Comment
Project by : XtremeStudioz