Close
Menu

ਟਰਾਂਸਪੋਰਟ ਕਾਰੋਬਾਰ: ਬਾਦਲਾਂ ਤੇ ਪੰਜਾਬ ਸਰਕਾਰ ਨੂੰ ਨੋਟਿਸ

-- 19 September,2015

ਚੰਡੀਗਡ਼੍ਹ, ਪੰਜਾਬ ਤੇ ਹਰਿਅਾਣਾ ਹਾੲੀ ਕੋਰਟ ਨੇ ਕਾਰੋਬਾਰੀ ਹਿੱਤਾਂ ਦੇ ਟਕਰਾਅ ਦੇ ਮਾਮਲੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ੳੁਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਜਸਟਿਸ ਸਤੀਸ਼ ਕੁਮਾਰ ਮਿੱਤਲ ਤੇ ਜਸਟਿਸ ਮਹਾਵੀਰ ਸਿੰਘ ਚੌਹਾਨ ਦੇ ਡਿਵੀਜਨ ਬੈਂਚ ਨੇ ਪੰਜਾਬ ਦੇ  ਮੁੱਖ ਸਕੱਤਰ, ਅੌਰਬਿਟ ੲੇਵੀੲੇਸ਼ਨ ਤੇ ਡੱਬਵਾਲੀ ਟਰਾਂਸਪੋਰਟ ਕੰਪਨੀ ਨੂੰ ਦਸ ਦਸੰਬਰ ਤੱਕ ਨੋਟਿਸ ਜਾਰੀ ਕੀਤਾ ਹੈ। ੲਿਹ ਨੋਟਿਸ ਅੈਡਵੋਕੇਟ ਅੈਚਸੀ ਅਰੋਡ਼ਾ ਵੱਲੋਂ ਪਾੲੀ ਜਨਹਿੱਤ ਪਟੀਸ਼ਨ ’ਤੇ ਜਾਰੀ ਕੀਤਾ ਹੈ। ਸ੍ਰੀ ਅਰੋਡ਼ਾ ਨੇ ਅਦਾਲਤ ਨੂੰ ਬੇਨਤੀ ਕੀਤੀ ਹੈ ਕਿ ੳੁਹ ਪੰਜਾਬ ਦੇ ਮੁੱਖ ਸਕੱਤਰ ੲਿਹ ਯਕੀਨੀ ਬਣਾੳੁਣ ਲੲੀ ਹੁਕਮ ਦੇਵੇ ਕਿ ਜਦ ਤੱਕ ਮੁੱਖ ਮੰਤਰੀ, ੳੁਪ ਮੁੱਖ ਮੰਤਰੀ ਤੇ ੳੁਨ੍ਹਾਂ ਦੇ ਪਰਿਵਾਰ ਦੇ ਨਿੱਜੀ ਟਰਾਂਸਪੋਰਟ ਕੰਪਨੀਅਾਂ ਵਿੱਚ ਹਿੱਸੇ ਹਨ ੳੁਦੋਂ ਤੱਕ ੳੁਹ ਰਾਜ ਦੇ ਟਰਾਂਸਪੋਰਟ ਵਿਭਾਗ ਤੇ ਸਰਕਾਰੀ ਬੱਸ ਅਦਾਰਿਅਾਂ ਦੇ ਮਾਮਲਿਅਾਂ ਵਿੱਚ ਦਖਲ ਨਾ ਦੇਣ।  ੳੁਨ੍ਹਾਂ ਨਿੱਜੀ ਤੌਰ ’ਤੇ ਪੇਸ਼ ਦਾਅਵਾ ਕੀਤਾ ਕਿ ਪੰਜਾਬ ਰਾਜ ਟਰਾਂਸਪੋਰਟ ਕਮਿਸ਼ਨਰ ਨੇ      ਜੋ ਹਲਫ਼ਨਾਮਾ ਪੇਸ਼ ਕੀਤਾ ਹੈ ੳੁਸ       ਵਿੱਚ ਨਿੱਜੀ ਟਰਾਂਸਪੋਟਰ ਕੰਪਨੀਅਾਂ,    ੳੁਨ੍ਹਾਂ ਦੇ ਹਿੱਸੇਦਾਰਾਂ ਤੇ ਡਾੲਿਰੈਕਟਰਾਂ ਦੇ ਵੇਰਵੇ ਹਨ।
ੲਿਹ ਹਲਫ਼ਨਾਮਾ ਹਾੲੀ ਕੋਰਟ ਵੱਲੋਂ ੲਿਸ ਮਾਮਲੇ ਵਿੱਚ ਖੁਦ-ਬ-ਖੁਦ ਲੲੇ ਨੋਟਿਸ ਦੌਰਾਨ ਤਿਅਾਰ ਕੀਤਾ ਗਿਅਾ ਸੀ। ਦਸਤਾਵੇਜ਼ਾਂ ਦੀ ਘੋਖ ਕਰਨ ਤੋਂ ਪਤਾ ਲੱਗਦਾ ਹੈ ਕਿ ਸ੍ਰੀ ਸੁਖਬੀਰ ਬਾਦਲ ਦਾ ਡੱਬਵਾਲੀ ਟਰਾਂਸਪੋਰਟ ਕੰਪਨੀ ਵਿੱਚ 90 ਫੀਸਦ ਤੋਂ ਵੱਧ ਹਿੱਸਾ ਹੈ ਜਦ ਕਿ ਅੌਰਬਿਟ ਰਿਜ਼ੋਰਟ ਕੰਪਨੀ ਵੀ ੲਿਸੇ ਪਰਿਵਾਰ ਦੀ ਹੈ। ੳੁਨ੍ਹਾਂ ਦੀ ਪਤਨੀ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਅੌਰਬਿਟ ੲੇਵੀੲੇਸ਼ਨ ਵਿੱਚ ਹਿੱਸਾ ਹੈ। ੲਿਸ ਤੋਂ ੲਿਲਾਵਾ ਡੱਬਵਾਲੀ ਟਰਾਂਸਪੋਰਟ ਕੰਪਨੀ ਦੇ ਡਾੲਿਰੈਕਟਰ ਹੀ ਤਾਜ ਟਰੈਵਲਜ਼ ਲਿਮਟਿਡ ਤੇ ੲਿੰਡੋ ਕੈਨੇਡੀਅਨ ਟਰਾਂਸਪੋਰਟ ਵਿੱਚ ਸਹਿ ਡਾੲਿਰੈਕਟਰ ਹਨ। ੲਿਸੇ ਤਰ੍ਹਾਂ ਮੁਹੰਮਦ ਜਮੀਲ ਡੱਬਵਾਲੀ ਟਰਾਂਸਪੋਰਟ ਕੰਪਨੀ ਦਾ ਡਾੲਿਰੈਕਟਰ ਹੋਣ ਦੇ ਨਾਲ ਨਾਲ ਅੌਰਬਿਟ ੲੇਵੀੲੇਸ਼ਨ ਵਿੱਚ ਵੀ ਡਾੲਿਰੈਕਟਰ ਹੈ। ੲਿਸੇ ਨਾਲ ਮੁਹੰਮਦ ਰਫ਼ੀਕ ਅੌਰਬਿਟ ੲੇਵੀੲੇਸ਼ਨ ਦੇ ਨਾਲ ਨਾਲ ਡੱਬਵਾਲੀ ਟਰਾਂਸਪੋਰਟ ਕੰਪਨੀ ਦਾ ਵੀ ਡਾੲਿਰੈਕਟਰ ਹੈ। ਪਟੀਸ਼ਨਰ ਦਾ ਕਹਿਣਾ ਹੈ ਕਿ ਹਿੱਤਾਂ ਦੇ ਟਕਰਾਅ ਕਾਰਨ ਹੀ ਪੰਜਾਬ ਦੀ ਸੱਤਾ ’ਤੇ ਕਾਬਜ਼ ਲੋਕਾਂ ਦੀਅਾਂ ਟਰਾਂਸਪੋਰਟ ਕੰਪਨੀਅਾਂ ਤਾਂ ਦਿਨ ਦੁਗੱਣੀ ਤੇ ਰਾਤ ਚੌਗੁਣੀ ਤਰੱਕੀ ਕਰ ਰਹੀਅਾਂ ਹਨ ਜਦ ਕਿ ਪੰੰਜਾਬ ਦੀ ਸਰਕਾਰੀ ਟਰਾਂਸਪੋਰਟ ਦਾ ਦਮ ਨਿਕਲ ਗਿਅਾ ਹੈ। ਪਟੀਸ਼ਨਰ ਨੇ ਕੈਗ ਦੀ ਰਾਜ ਟਰਾਂਸਪੋਰਟ ਬਾਰੇ ਸਾਲ 2009-10 ਦੀ ਰਿਪੋਰਟ ਦਾ ਹਵਾਲਾ ਦਿੰਦਿਅਾਂ ਕਿਹਾ ਕਿ ਨਿੱਜੀ ਟਰਾਂਸਪੋਰਟਰਾਂ ਨੂੰ ਲਾਭ ਦੇਣ ਲੲੀ ਕਾਨੂੰਨਾਂ ਦੀਅਾਂ ਧੱਜੀਅਾਂ ੳੁੁਡਾ ਦਿੱਤੀਅਾਂ ਗੲੀਅਾਂ ਹਨ। ਨਿੱਜੀ ਕੰਪਨੀਅਾਂ ਨੂੰ ਨਿਯਮਾਂ ਤੋਂ ਵੱਧ ਪਰਮਿਟ ਦਿੱਤੇ ਗੲੇ ਹਨ ਤੇ ਕੌਮੀ ਮਾਰਗਾਂ ’ਤੇ ਵੀ ਨਿੱਜੀ ਬੱਸਾਂ ਦੌਡ਼ਾੲੀਅਾਂ ਜਾ ਰਹੀਅਾਂ ਹਨ।

Facebook Comment
Project by : XtremeStudioz