Close
Menu

ਟਰਾਂਸਪੋਰਟ ਵਿਭਾਗ ਵਲੋ’ ਮੁਹੱਈਆ ਕਰਵਾਏ ਜਾਣਗੇ ਡਰਾਇਵਿੰਗ ਲਾਇਸੰਸਾਂ ਲਈ ਲੋੜੀ’ਦੇ ਦਰਖਾਸਤ ਫਾਰਮ

-- 02 September,2015

ਚੰਡੀਗੜ੍ਹ, 02 ਸੰਤਬਰ:  ਟਰਾਂਸਪੋਰਟ ਵਿਭਾਗ ਨੇ ਇੱਕ ਅਹਿਮ ਫੈਸਲਾ ਲੈ’ਦਿਆਂ ਆਮ ਜਨਤਾ ਨੂੰ ਡਰਾਇਵਿੰਗ ਲਾਇਸੰਸਾਂ ਲਈ ਲੋੜੀ’ਦੇ ਦਰਖਾਸਤ ਫਾਰਮ ਸਸਤੀ ਦਰਾਂ ‘ਤੇ ਉਪਲਭਦ ਕਰਵਾਏ ਜਾਣਗੇ।
ਇਹ ਜਾਣਕਾਰੀ ਦਿੰਦੇ ਹੋਏ ਅੱਜ ਇਥੇ ਪੰਜਾਬ ਦੇ ਟਰਾਂਸਪੋਰਟ ਮੰਤਰੀ ਸ. ਅਜੀਤ ਸਿੰਘ ਕੋਹਾੜ ਨੇ ਦੱਸਿਆ ਕਿ ਵਿਭਾਗ ਦੇ ਧਿਆਨ ਵਿਚ ਆਇਆ ਹੈ ਕਿ ਟਰਾਂਸਪੋਰਟ ਵਿਭਾਗ ਦੁਆਰਾ ਜੋ ਡਰਾਇੰਵਿੰਗ ਲਾਇਸੰਸ ਜਾਰੀ ਕੀਤੇ ਜਾਂਦੇ ਹਨ ਉਹਨਾਂ ਲਈ ਲੋੜੀ’ਦੇ ਦਰਖਾਸਤ ਫਾਰਮ ਵੱਖ ਵੱਖ ਜ਼ਿਲ੍ਹਿਆਂ ਵਿਚ ਵੱਖ ਵੱਖ ਰੇਟਾਂ ਤੇ ਆਮ ਪਬਲਿਕ  ਨੂੰ ਵੇਚੇ ਜਾਂਦੇ ਹਨ। ਕਈ ਜਿਲ੍ਹਿਆਂ ਵਿੱਚ ਇਹ ਦਰਖਾਸਤ ਫਾਰਮ 50 ਰੁਪਏ ਤੋ’ ਲੈ ਕੇ 100 ਰੁਪਏ ਤੱਕ ਵੀ ਵੇਚੇ ਜਾਂਦੇ ਹਨ। ਇਸ ਲਈ ਪਬਲਿਕ ਦੇ ਹਿੱਤ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ ਕਿ ਡਰਾਇੰਵਿੰਗ ਲਾਇਸੰਸਾਂ ਦੇ ਫਾਰਮਾਂ ਨੂੰ ਇਸ ਵਿਭਾਗ ਦੁਆਰਾ ਆਪਣੇ ਪੱਧਰ ਤੇ ਛਪਵਾਕੇ ਬਹੁਤ ਹੀ ਵਾਜਬ ਕੀਮਤ ਤੇ ਆਮ ਪਬਲਿਕ ਨੂੰ ਮੁਹੱਈਆ ਕਰਵਾਇਆ ਜਾਵੇ ਤਾਂ ਜੋ ਆਮ ਪਬਲਿਕ ਤੇ ਪੈ ਰਿਹਾ ਵਾਧੂ ਵਿੱਤੀ ਬੋਝ ਘੱਟ ਹੋ ਸਕੇ।
ਸ. ਕੋਹਾੜ ਨੇ ਦੱਸਿਆ ਕਿ ਟਰਾਂਸਪੋਰਟ ਵਿਭਾਗ ਵਲੋ’ ਲੋੜੀ’ਦੇ ਦਰਖਾਸਤ ਫਾਰਮ ਆਪਣੇ ਪੱਧਰ ਤੇ ਛਪਵਾਕੇ ਸਮੂਹ ਜ਼ਿਲ੍ਹਾ ਟਰਾਂਸਪੋਰਟ ਅਫਸਰਜ ਦੇ ਦਫਤਰਾਂ ਵਿਖੇ ਮੁਹੱਈਆ ਕਰਵਾਏ ਗਏ ਹਨ ਜਿਹੜੇ ਕਿ ਬਹੁਤ ਹੀ ਘੱਟ ਕੀਮਤ ਸਿਰਫ ਵੀਹ ਰੁਪਏ ਵਿਚ ਆਮ ਪਬਲਿਕ ਨੂੰ ਮੁਹੱਈਆ ਕਰਵਾਏ ਜਾਣਗੇ।
ਸ. ਕੋਹਾੜ ਨੇ ਦੱਸਿਆ ਕਿ ਜ਼ਿਲਾਂ ਟਰਾਸਪੋਰਟ ਦਫਤਰਾਂ ਵਿਖੇ ਇਹ ਫਾਰਮ ਉਪਲਬਧ ਕਰਵਾ ਦਿਤੇ ਗਏ ਹਨ ਤੇ ਕੋਈ ਵੀ ਸਬੰਧਤ ਕੇਵਲ 20 ਰੁਪਏ ਦੀ ਅਦਾਇਗੀ ਕਰ ਕੇ ਇਹ ਫਾਰਮ ਹਾਸਲ ਕਰ ਸਕਦਾ ਹੈ।

Facebook Comment
Project by : XtremeStudioz