Close
Menu

ਟਰਾਂਸ ਕੈਨੇਡਾ ਵੱਲੋਂ ਈਸਟ ਵੈਸਟ ਪਾਈਪਲਾਈਨ ਪ੍ਰੋਜੈਕਟ ਨਾਲ ਅੱਗੇ ਵਧਣ ਦਾ ਐਲਾਨ

-- 06 August,2013

pipeline

6 ਅਗਸਤ (ਦੇਸ ਪ੍ਰਦੇਸ ਟਾਈਮਜ਼)-ਟਰਾਂਸ ਕੈਨੇਡਾ ਕਾਰਪੋਰੇਸ਼ਨ ਵੱਲੋਂ ਪੱਛਮੀ ਤੇਲ ਨੂੰ ਈਸਟ ਕੋਸਟ ਤੱਕ ਪਹੁੰਚਾਉਣ ਲਈ 12 ਬਿਲੀਅਨ ਡਾਲਰ ਦੀ ਆਪਣੀ ਯੋਜਨਾ ਨੂੰ ਪੂਰਾ ਕਰਨ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਕੈਲਗਰੀ ਸਥਿਤ ਇਸ ਕੰਪਨੀ ਨੇ ਵੀਰਵਾਰ ਨੂੰ ਇਹ ਐਲਾਨ ਕੀਤਾ ਕਿ ਆਪਣੀ ਐਨਰਜੀ ਈਸਟ ਪਾਈਪਲਾਈਨ ਨਾਲ ਅੱਗੇ ਵਧਣ ਲਈ ਉਨ੍ਹਾਂ ਕੋਲ ਗਾਹਕਾਂ ਦਾ ਪੂਰਾ ਸਮਰਥਨ ਹੈ। ਇਸ ਪਾਈਪਲਾਈਨ ਰਾਹੀਂ 2017 ਤੱਕ ਕਿਊਬਿਕ ਤੇ ਇੱਕ ਸਾਲ ਬਾਅਦ ਤੱਕ ਨਿਊ ਬਰੰਜ਼ਵਿੱਕ ਵਿੱਚ ਵੱਖ ਵੱਖ ਥਾਵਾਂ ਤੱਕ 1.1 ਮਿਲੀਅਨ ਬੈਰਲ ਤੇਲ ਰੋਜ਼ਾਨਾ ਪਹੁੰਚਾਇਆ ਜਾਵੇਗਾ। ਇਸ ਪ੍ਰੋਜੈਕਟ ਨੂੰ ਵੀ ਕਈ ਤਰ੍ਹਾਂ ਦੀਆਂ ਰੈਗੂਲੇਟਰੀ ਅੜਿੱਕਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਪ੍ਰੋਜੈਕਟ ਲਈ ਅਲਬਰਟਾ ਤੇ ਨਿਊ ਬਰੰਜ਼ਵਿਕ ਸਰਕਾਰਾਂ ਪੂਰੀ ਤਰ੍ਹਾਂ ਤਿਆਰ ਹਨ ਪਰ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਕਿਊਬਿਕ ਸਰਕਾਰ ਇਸ ਲਈ ਸਹਿਮਤ ਹੈ ਜਾਂ ਨਹੀਂ। ਆਲੋਚਕਾਂ ਵੱਲੋਂ ਪਹਿਲਾਂ ਹੀ ਇਸ ਪ੍ਰੋਜੈਕਟ ਦੀ ਖਿਲਾਫਤ ਕਰਨ ਦਾ ਤਹੱਈਆ ਕੀਤਾ ਗਿਆ ਹੈ ਤੇ ਉਨ੍ਹਾਂ ਦੇ ਹਿਸਾਬ ਨਾਲ ਇਹ ਪ੍ਰੋਜੈਕਟ ਸੁਰੱਖਿਅਤ ਨਹੀਂ ਹੈ ਤੇ ਇਸ ਨਾਲ ਰੋਜ਼ਗਾਰ ਦੇ ਬਹੁਤੇ ਮੌਕੇ ਵੀ ਪੈਦਾ ਨਹੀਂ ਹੋ ਸਕਦੇ ਤੇ ਨਾ ਹੀ ਇਹ ਊਰਜਾ ਸਬੰਧੀ ਸਾਰੀਆਂ ਲੋੜਾਂ ਪੂਰੀਆਂ ਕਰ ਸਕਦਾ ਹੈ। ਇਸ ਤਰ੍ਹਾਂ ਦੇ ਵਿਰੋਧ ਕਾਰਨ ਹੀ ਇੱਕ ਵਾਰੀ ਫਿਰ ਟਰਾਂਸ ਕੈਨੇਡਾ ਦੇ ਇੱਕ ਹੋਰ ਪ੍ਰੋਜੈਕਟ ਵਿੱਚ ਦੇਰ ਹੋਣ ਦਾ ਮੁੱਢ ਬੱਝ ਗਿਆ ਹੈ। ਕੰਪਨੀ ਦਾ ਕਹਿਣਾ ਹੈ ਕਿ ਪ੍ਰੋਜੈਕਟ ਦੀ ਸਮਰੱਥਾ 900 ਮਿਲੀਅਨ ਬੈਰਲ ਤੇਲ ਰੋਜ਼ਾਨਾ ਹੈ ਤੇ ਇਸ ਨੂੰ ਸਿ਼ਪਰਜ਼ ਆਦਿ ਨਾਲ ਲੰਮੇ ਸਮੇਂ ਦੇ ਕਰਾਰ ਤੋਂ ਬਾਅਦ ਹੀ ਪੂਰਾ ਕੀਤਾ ਜਾ ਸਕਦਾ ਹੈ। ਟਰਾਂਸ ਕੈਨੇਡਾ ਨੇ ਪਹਿਲਾਂ ਇਸ ਨੂੰ 850 ਬੈਰਲ ਰੋਜ਼ਾਨਾ ਲਿਜਾਣ ਵਾਲੀ ਪਾਈਪਲਾਈਨ ਦੱਸਿਆ ਸੀ।

Facebook Comment
Project by : XtremeStudioz