Close
Menu

ਟਰੂਡੋ ਤੇ ਮਿਆਂਮਾਰ ਦੀ ਨੇਤਾ ਨੇ ਕੀਤੀ ਬੈਠਕ , ਹੋਈ ਅਹਿਮ ਮੁੱਦਿਆਂ ‘ਤੇ ਗੱਲਬਾਤ

-- 08 June,2017

ਓਟਾਵਾ— ਮਿਆਂਮਾਰ ਦੀ ਮੁੱਖ ਨੇਤਾ ਆਂਗ ਸਾਂਗ ਸੂ ਚੀ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਿਟਨ ਟਰੂਡੋ ਨਾਲ ਕੈਨੇਡਾ ਸੰਘ ‘ਤੇ ਜਾਣਕਾਰੀ ਪ੍ਰਾਪਤ ਕੀਤੀ। ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਸਰਕਾਰ ਦੀ ਇਸ ਵਿਵਸਥਾ ਨਾਲ ਉਨ੍ਹਾਂ ਦੇ ਦੇਸ਼ ‘ਚ ਸਥਿਰਤਾ ਆ ਸਕਦੀ ਹੈ। ਨੋਬਲ ਪੁਰਸਕਾਰ ਜੇਤੂ ਨੇ ਕਿਹਾ,”ਮੈਂ ਇੱਥੇ ਆ ਕੇ ਖੁਸ਼ ਹਾਂ, ਖਾਸ ਤੌਰ ‘ਤੇ ਕੈਨੇਡਾ ਦੇ ਸੰਘਵਾਦ ‘ਤੇ ਜਾਣਕਾਰੀ ਪ੍ਰਾਪਤ ਕਰਕੇ, ਅਜਿਹਾ ਕੁੱਝ ਹੈ, ਜਿਸ ਲਈ ਅਸੀਂ ਕੋਸ਼ਿਸ਼ ਕਰ ਰਹੇ ਹਾਂ। 
ਅਸੀਂ ਇਕ ਲੋਕਤੰਤਰੀ ਸੰਘੀ ਰਾਸ਼ਟਰ ਦਾ ਨਿਰਮਾਣ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।” ਟਰੂਡੋ ਦੇ ਸੰਸਦੀ ਪ੍ਰੋਗਰਾਮ ਵੱਲ ਜਾਂਦੇ ਹੋਏ ਉਨ੍ਹਾਂ ਨੇ ਕਿਹਾ,”ਤੁਹਾਡੀ ਤਰ੍ਹਾਂ ਇਕ ਲੋਕਤੰਤਰੀ ਸੰਘੀ ਰਾਸ਼ਟਰ ਬਣਨ ਤੋਂ ਪਹਿਲਾਂ ਸਾਨੂੰ ਬਹੁਤ ਕੁੱਝ ਕਰਨਾ ਪਵੇਗਾ ਪਰ ਮੈਨੂੰ ਵਿਸ਼ਵਾਸ ਹੈ ਕਿ ਅਸੀਂ ਇਹ ਕਰ ਸਕਾਂਗੇ।” ਕੈਨੇਡਾ ਉਨ੍ਹਾਂ ਪੱਛਮੀ ਦੇਸ਼ਾਂ ‘ਚੋਂ ਹੈ ਜੋ ਮਿਆਂਮਾਰ ‘ਚ ਲੋਕਤੰਤਰਿਕ ਸੰਘੀ ਰਾਸ਼ਟਰ ਬਣਨ ਤੋਂ ਪਹਿਲਾਂ ਅਸੀਂ ਬਹੁਤ ਕੁੱਝ ਕਰਨਾ ਹੈ ਪਰ ਮੈਨੂੰ ਵਿਸ਼ਵਾਸ ਹੈ ਕਿ ਅਸੀਂ ਇਹ ਕਰ ਸਕਾਂਗੇ।” ਕੈਨੇਡਾ ਉਨ੍ਹਾਂ ਪੱਛਮੀ ਦੇਸ਼ਾਂ ‘ਚੋਂ ਹੈ ਜੋ ਮਿਆਂਮਾਰ ‘ਚ ਲੋਕਤੰਤਰੀ ਸੁਧਾਰਾਂ ਦਾ ਸਮਰਥਨ ਕਰ ਰਿਹਾ ਹੈ। 

Facebook Comment
Project by : XtremeStudioz