Close
Menu

ਟਰੂਡੋ ਨੇ ਲੰਡਨ ਹਮਲੇ ਦੀ ਕੀਤੀ ਨਿੰਦਾ, ਕੈਨੇਡੀਅਨਜ਼ ਲਈ ਜਾਰੀ ਕੀਤਾ ਐਮਰਜੈਂਸੀ ਨੰਬਰ

-- 04 June,2017

ਟੋਰਾਂਟੋ— ਲੰਡਨ ‘ਚ ਇਕ ਵਾਰ ਫਿਰ ਅੱਤਵਾਦੀ ਹਮਲਾ ਹੋਇਆ ਹੈ, ਜਿਸ ‘ਚ ਲਗਭਗ 7 ਲੋਕਾਂ ਦੇ ਮਰਨ ਅਤੇ 20 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਮਿਲੀ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਹਮਲੇ ਦੀ ਨਿੰਦਾ ਕੀਤੀ। ਉਨ੍ਹਾਂ 0080023266831 ਨੰਬਰ ਜਾਰੀ ਕੀਤਾ ਅਤੇ ਇਸ ਦੇ ਨਾਲ ਹੀ ਈ-ਮੇਲ (0080023266831 / email sos0international.gc.ca) ਵੀ ਦਿੱਤੀ ਹੈ ਤਾਂ ਕਿ ਕੈਨੇਡੀਅਨਜ਼ ਆਪਣੇ ਰਿਸ਼ਤੇਦਾਰਾਂ ਅਤੇ ਦੋਸਤ-ਮਿੱਤਰਾਂ ਦੀ ਸੁਰੱਖਿਆ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਣ।ਕੈਨੇਡੀਅਨ ਅਧਿਕਾਰੀਆਂ ਨੇ ਲੰਡਨ ‘ਚ ਰਹਿ ਰਹੇ ਕੈਨੇਡੀਅਨਜ਼ ਨੂੰ ਸਾਵਧਾਨੀ ਵਰਤਣ ਲਈ ਅਤੇ ਇਸ ਇਲਾਕੇ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ। ਲੰਡਨ ਬ੍ਰਿਜ ਅਤੇ ਬਾਰੋ ਬਾਜ਼ਾਰ ‘ਚ ਹੋਏ ਹਮਲੇ ਕਾਰਨ ਹਰ ਪਾਸੇ ਸੁਰੱਖਿਆ ਦੇ ਇੰਤਜ਼ਾਮ ਸਖਤ ਕਰ ਦਿੱਤੇ ਗਏ ਹਨ। ਪੁਲਸ ਨੇ ਦੱਸਿਆ ਕਿ ਉਨ੍ਹਾਂ ਨੇ 3 ਅੱਤਵਾਦੀਆਂ ਨੂੰ ਵੀ ਢੇਰ ਕਰ ਦਿੱਤਾ। ਹਮਲਾਵਰਾਂ ਨੇ ਕਿਹਾ ਕਿ ਹਮਲੇ ਦੇ ਇਕ ਚਸ਼ਮਦੀਦ ਨੇ ਦੱਸਿਆ ਕਿ ਅੱਤਵਾਦੀਆਂ ਨੇ ਹਮਲਾ ਕਰਨ ਤੋਂ ਪਹਿਲਾਂ ‘ਅੱਲ੍ਹਾ ਲਈ’ ਕਿਹਾ ਸੀ ।

Facebook Comment
Project by : XtremeStudioz