Close
Menu

ਟਰੰਪ ਦੇ ਜ਼ੋਰ ਪਾਉਣ ‘ਤੇ ਲਾਪਤਾ ਪੱਤਰਕਾਰ ਦੀ ਜਾਂਚ ਲਈ ਰਾਜ਼ੀ ਹੋਇਆ ਸਾਊਦੀ ਅਰਬ

-- 16 October,2018

ਰਿਆਦ — ਅਮਰੀਕਾ ਦੇ ਵਿਦੇਸ਼ ਮੰਤਰੀ ਮਾਇਕ ਪੋਂਪੀਓ ਨੇ ਲਾਪਤਾ ਪੱਤਰਕਾਰ ਜਮਾਲ ਖਸ਼ੋਗੀ ਨੂੰ ਲੈ ਕੇ ਪੈਦਾ ਹੋਏ ਸੰਕਟ ਦੇ ਹੱਲ ਲਈ ਮੰਗਲਵਾਰ ਨੂੰ ਸਾਊਦੀ ਅਰਬ ਦੇ ਸ਼ਾਹ ਸਲਮਾਨ ਅਤੇ ਸ਼ਹਿਜਾਦੇ ਨਾਲ ਮੁਲਾਕਾਤ ਕੀਤੀ। ਅਮਰੀਕੀ ਅਧਿਕਾਰੀਆਂ ਨੇ ਆਖਿਆ ਕਿ ਮਾਮਲੇ ਦੀ ‘ਡੂੰਘਾਈ ਨਾਲ ਕੀਤੀ ਜਾਣ ਵਾਲੀ ਜਾਂਚ’ ਲਈ ਰਿਆਦ ਰਾਜ਼ੀ ਹੋ ਗਿਆ ਹੈ।ਖਸ਼ੋਗੀ ਦੇ ਲਾਪਤਾ ਹੋਣ ਦੇ ਬਾਰੇ ‘ਚ ਅੰਤਰਰਾਸ਼ਟਰੀ ਪੱਧਰ ‘ਤੇ ਵੱਧਦੇ ਹੰਗਾਮੇ ਵਿਚਾਲੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪੋਂਪੀਓ ਨੂੰ ਸਾਊਦੀ ਅਰਬ ਦੇ ਦੌਰੇ ‘ਤੇ ਭੇਜਿਆ ਸੀ ਜਿਸ ਦੌਰਾਨ ਇਹ ਗੱਲਬਾਤ ਹੋਈ। ਖਸ਼ੋਗੀ 2 ਅਕਤੂਬਰ ਨੂੰ ਵਿਆਹ ਨਾਲ ਜੁੜੇ ਕਾਗਜ਼ਾਤਾਂ ਨੂੰ ਲੈ ਕੇ ਇਸਤਾਨਬੁਲ ਸਥਿਤ ਸਾਊਦੀ ਦੂਤਘਰ ਗਏ ਸਨ ਜਿਸ ਤੋਂ ਬਾਅਦ ਉਨ੍ਹਾਂ ਨੂੰ ਨਹੀਂ ਦੇਖਿਆ ਗਿਆ। ਸ਼ਾਹ ਨਾਲ ਸੋਮਵਾਰ ਨੂੰ ਟੈਲੀਫੋਨ ‘ਤੇ ਹੋਈ ਗੱਲਬਾਤ ਤੋਂ ਬਾਅਦ ਟਰੰਪ ਨੇ ਆਖਿਆ ਕਿ ਇਸ ‘ਚ ਸ਼ੈਤਾਨ ਹੱਤਿਆਰਾਂ ਦਾ ਹੱਥ ਹੋ ਸਕਦਾ ਹੈ। ਸ਼ਾਹ ਨਾਲ ਬੈਠਕ ਤੋਂ ਬਾਅਦ ਪੋਂਪੀਓ ਨੇ ਵਿਦੇਸ਼ ਮੰਤਰੀ ਆਦਿਲ ਅਲ ਜੂਬੈਰ ਅਤੇ ਕ੍ਰਾਊਂਨ ਪਿੰ੍ਰਸ ਮੁਹੰਮਦ ਬਿਨ ਸਲਮਾਨ ਨਾਲ ਅਲਗ ਤੋਂ ਗੱਲਬਾਤ ਕੀਤੀ। ਮਹਿਲ ‘ਚ ਪੋਂਪੀਓ ਦਾ ਗਰਮਜੋਸ਼ੀ ਨਾਲ ਸਵਾਗਤ ਕਰਨ ਤੋਂ ਬਾਅਦ ਕ੍ਰਾਊਂਨ ਪ੍ਰਿੰਸ ਨੇ ਆਖਿਆ ਕਿ ਅਸੀਂ ਮਜ਼ਬੂਤ ਅਤੇ ਪੁਰਾਣੇ ਸਹਿਯੋਗੀ ਹਾਂ। ਅਸੀਂ ਆਪਣੀਆਂ ਚੁਣੌਤੀਆਂ ਦਾ ਮਿਲ ਕੇ ਸਾਹਮਣੇ ਕਰਦੇ ਹਾਂ। ਦੋਵੇਂ ਮੰਗਲਵਾਰ ਨੂੰ ਇਕੱਠੇ ਰਾਤ ਦਾ ਖਾਣਾ ਕਰਨ ਵਾਲੇ ਹਨ। ਵਿਦੇਸ਼ ਵਿਭਾਗ ਦੀ ਬੁਲਾਰੀ ਹੀਥਰ ਨੋਅਰਟ ਨੇ ਬਾਅਦ ‘ਚ ਕਿਹਾ ਕਿ ਦੋਵੇਂ ਵਿਦੇਸ਼ ਮੰਤਰੀ ਡੂੰਘੀ ਪਾਰਦਰਸ਼ੀ ਅਤੇ ਸਮੇਂ ‘ਤੇ ਜਾਂਚ ਹੋਣ ਲਈ ਸਹਿਮਤ ਹੋਏ। ਖਸ਼ੋਗੀ ਦੇ ਲਾਪਤਾ ਹੋਣ ਤੋਂ ਬਾਅਦ ਤੁਰਕੀ ਪੁਲਸ ਨੇ ਸੋਮਵਾਰ ਨੂੰ ਪਹਿਲੀ ਵਾਰ ਦੂਤਘਰ ਦੀ ਜਾਂਚ ਕੀਤੀ। ਖਸ਼ੋਗੀ ਸਾਊਦੀ ਅਰਬ ਦੇ ਨਾਗਰਿਕ ਸਨ ਅਤੇ ਅਮਰੀਕਾ ‘ਚ ਰਹਿੰਦੇ ਸਨ ਜੋ ਸ਼ਹਿਜਾਦੇ ਮੁਹੰਮਦ ਬਿਨ ਸਲਮਾਨ ਦੀ ਲਗਾਤਾਰ ਨਿੰਦਾ ਕਰ ਰਹੇ ਸਨ। ਤੁਰਕੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਹੱਤਿਆ ਕੀਤੀ ਜਾ ਚੁੱਕੀ ਹੈ ਜਦਕਿ ਸਾਊਦੀ ਅਰਬ ਇਸ ਦਾਅਵੇ ਤੋਂ ਇਨਕਾਰ ਕਰਦਾ ਹੈ।

Facebook Comment
Project by : XtremeStudioz