Close
Menu

ਟਰੰਪ ਨੇ ‘ਫੇਕ ਮੀਡੀਆ’ ਤੋਂ ਬਾਅਦ ‘ਗੂਗਲ’ ‘ਤੇ ਵਿੰਨ੍ਹਿਆ ਨਿਸ਼ਾਨਾ

-- 28 August,2018

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾ ਸਿਰਫ ਆਪਣੇ ਦੇਸ਼ ਦੀ ਮੀਡੀਆ ‘ਤੇ ਭੜਕੇ ਹੋਏ ਹਨ ਬਲਕਿ ਇਸ ਵਾਰ ਉਨ੍ਹਾਂ ਨੇ ਸਰਚ ਇੰਜਣ ਗੂਗਲ ‘ਤੇ ਨਿਸ਼ਾਨਾ ਵਿੰਨ੍ਹਿਆ ਹੈ। ਡੋਨਾਲਡ ਟਰੰਪ ਨੇ ਦੋਸ਼ ਲਾਇਆ ਹੈ ਕਿ ਗੂਗਲ ਸਿਰਫ ਉਨ੍ਹਾਂ ਦੇ ਬਾਰੇ ‘ਚ ਨੈਗੇਟਿਵ ਸਟੋਰੀਆਂ (ਖਬਰਾਂ) ਹੀ ਦਿਖਾਉਂਦਾ ਹੈ। ਟਰੰਪ ਨੇ ਆਖਿਆ ਕਿ ਇਹ ਗੰਭੀਰ ਸਥਿਤੀ ਹੈ ਅਤੇ ਇਸ ‘ਤੇ ਗੱਲਬਾਤ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਨੇ ਸੀ. ਐੱਨ. ਐੱਨ. ਵਾਸ਼ਿੰਗਟਨ ਪੋਸਟ, ਏ. ਬੀ. ਸੀ. ਨਿਊਜ਼ ਅਤੇ ਨਿਊਯਾਰਕ ਟਾਈਮਜ਼ ਜਿਹੇ ਵੱਡੇ ਮੀਡੀਆ ਹਾਊਸ ਨੂੰ ਫੇਕ ਨਿਊਜ਼ ਦੀ ਫੈਕਟਰੀ ਆਖ ਕੇ ਅਕਸਰ ਜਵਾਬੀ ਕਾਰਵਾਈ ਕਰਦੇ ਰਹੇ ਹਨ।

 

ਟਰੰਪ ਨੇ ਮੰਗਲਵਾਰ ਨੂੰ ਟਵੀਟ ਕਰਦੇ ਹੋਏ ਆਖਿਆ ਕਿ ‘ਟਰੰਪ ਨਿਊਜ਼’ ਦੇ ਬਾਰੇ ‘ਚ ਗੂਗਲ ਸਿਰਫ ਫੇਕ ਨਿਊਜ਼ ਮੀਡੀਆ ਦੀਆਂ ਖਬਰਾਂ ਨੂੰ ਹੀ ਦਿਖਾਉਂਦਾ ਹੈ। ਟਰੰਪ ਨੇ ਆਖਿਆ ਕਿ ਉਹ ਸਾਰੇ ਮੇਰੇ ਅਤੇ ਦੂਜਿਆਂ ਖਿਲਾਫ ਧੋਖਾਧੜੀ ਕਰ ਰਹੇ ਹਨ, ਇਸ ਲਈ ਲਗਭਗ ਸਾਰੀਆਂ ਸਟੋਰੀਆਂ ਫੇਕ ਹਨ। ਟਰੰਪ ਨੇ ਕਿਹਾ ਕਿ ਰਿਪਬਲਿਕਨ ਅਤੇ ਅਸਲੀ ਮੀਡੀਆ ਇਨ੍ਹਾਂ ਸਾਰਿਆਂ ਦਾ ਬਾਈਕਾਟ ਕਰਦਾ ਹੈ। ਇਕ ਹੋਰ ਟਵੀਟ ‘ਚ ਆਖਿਆ ਕਿ ਟਰੰਪ ਨਿਊਜ਼ ‘ਤੇ 96 ਫੀਸਦੀ ਮੀਡੀਆ ਲੈਫਟ ਵਿੰਗ ਬਹੁਤ ਹੀ ਖਤਰਨਾਕ ਹੈ। ਟਰੰਪ ਨੇ ਦੋਸ਼ ਲਾਇਆ ਕਿ ਗੂਗਲ ਅਤੇ ਕਈ ਹੋਰ ਕੰਜ਼ਰਵੇਟਿਵ ਦੀਆਂ ਆਵਾਜ਼ਾਂ ਨੂੰ ਦਬਾ ਅਤੇ ਚੰਗੀਆਂ ਖਬਰਾਂ ਨੂੰ ਲੁਕਾ ਰਹੇ ਹਨ। ਅਮਰੀਕੀ ਰਾਸ਼ਟਰਪਤੀ ਨੇ ਆਪਣੇ ਟਵੀਟ ‘ਚ ਕਿਹਾ ਕਿ ਇਹ ਬਹੁਤ ਹੀ ਗੰਭੀਰ ਸਥਿਤੀ ਹੈ, ਜਿਸ ‘ਤੇ ਗੱਲਬਾਤ ਅਤੇ ਕਾਰਵਾਈ ਕੀਤੀ ਜਾਵੇਗੀ।

Facebook Comment
Project by : XtremeStudioz