Close
Menu

ਟਰੰਪ ਨੇ ਬਜਟ ਦਾ ਹਵਾਲਾ ਦੇ ਇਨ੍ਹਾਂ ਕਰਮਚਾਰੀਆਂ ਦੀ ਤਨਖਾਹ ਵਧਾਉਣ ਤੋਂ ਇਨਕਾਰ

-- 31 August,2018

ਵਾਸ਼ਿੰਗਟਨ — ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਗਲੇ ਸਾਲ ਜਨਵਰੀ ‘ਚ ਗੈਰ-ਫੌਜੀ ਕਰਮਚਾਰੀਆਂ ਦੀ ਤਨਖਾਹ ‘ਚ ਵਾਧੇ ਨੂੰ ਰੱਦ ਕਰ ਦਿੱਤਾ ਹੈ। ਰਾਸ਼ਟਰਪਤੀ ਨੇ ਦੇਸ਼ ਦੇ ਬਜਟ ਅਤੇ ਸਰਕਾਰੀ ਫੰਡ ਦਾ ਹਵਾਲਾ ਦਿੰਦੇ ਹੋਏ ਸੰਸਦ ਨੂੰ ਆਪਣੇ ਫੈਸਲੇ ਦੇ ਬਾਰੇ ‘ਚ ਦੱਸਿਆ। ਹਾਲਾਂਕਿ ਕਰਮਚਾਰੀਆਂ ਦੀਆਂ ਤਨਖਾਹਾਂ ‘ਚ ਵਾਧੇ ਹੋ ਸਕਦੇ ਹਨ ਕਿਉਂਕਿ ਸੰਸਦੀ ਮੈਂਬਰ ਅਜਿਹੇ ਇਕ ਪ੍ਰਸਤਾਵ ‘ਤੇ ਵਿਚਾਰ ਕਰ ਰਹੇ ਹਨ।

ਆਪਣੇ ਫੈਸਲੇ ‘ਚ ਟਰੰਪ ਨੇ ਆਖਿਆ ਕਿ ਸਾਰੇ ਕਰਮਚਾਰੀਆਂ ਨੂੰ ਮਿਲਣ ਵਾਲੇ 2.1 ਫੀਸਦੀ ਵਾਧੇ ਨੂੰ ਘੱਟ ਕਰਕੇ 1.9 ਫੀਸਦੀ ਕਰਨ ਅਤੇ ਪਰਫਾਰਮੈਂਸ ਦੇ ਆਧਾਰ ‘ਤੇ ਮਿਲਣ ਵਾਲੀ 25.7 ਫੀਸਦੀ ਵਾਧੇ ਨੂੰ ਵੀ ਖਤਮ ਕਰਨ ‘ਤੇ ਵਿਚਾਰ ਕੀਤਾ ਜਾ ਰਿਹਾ ਹੈ। ਟਰੰਪ ਨੇ ਆਖਿਆ ਕਿ ਸਾਡੇ ਦੇਸ਼ ਨੂੰ ਵਿੱਤ ਰੂਪ ਤੋਂ ਮਜ਼ਬੂਤ ਹਾਲਤ ‘ਚ ਲਿਆਉਣ ਲਈ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ ਅਤੇ ਫੈਡਰਲ ਏਜੰਸੀ ਤਨਖਾਹ ਨਹੀਂ ਵਧਾ ਸਕਦੀ।

 

ਟਰੰਪ ਦੇ 2019 ਦੇ ਬਜਟ ‘ਚ ਤਨਖਾਹ ‘ਚ ਵਾਧੇ ‘ਤੇ ਰੋਕ ਦੀ ਗੱਲ ਸਪੱਸ਼ਟ ਰੂਪ ਤੋਂ ਕਹੀ ਹੈ। ਇਸ ‘ਚ ਆਖਿਆ ਗਿਆ ਹੈ ਕਿ ਉਨ੍ਹਾਂ ਗੈਰ-ਫੌਜੀ ਕਰਮਚਾਰੀਆਂ ਦੀ ਤਨਖਾਹ ‘ਚ ਵਾਧਾ ਨਹੀਂ ਰੋਕਿਆ ਜਾਵੇਗਾ, ਜਿਨ੍ਹਾਂ ਦੀ ਪਰਫਾਰਮੈਂਸ ਚੰਗੀ ਹੈ। ਨਾਲ ਹੀ ਜਿਹੜੇ ਕਰਮਚਾਰੀ ਉਦਮੀ, ਮਾਹਿਰ ਹਨ, ਉਨ੍ਹਾਂ ਦੀ ਤਨਖਾਹ ‘ਚ ਵੀ ਵਾਧਾ ਨਹੀਂ ਰੋਕਿਆ ਜਾਵੇਗਾ। ਹਾਲਾਂਕਿ ਫੈਡਰਲ ਤਨਖਾਹ ਵਾਧੇ ਦੇ ਇਸ ਬਿੱਲ ਨੂੰ ਸੈਨੇਟਰ ਪਾਸ ਕਰ ਦਿੰਦੇ ਹਨ ਤਾਂ ਕਾਂਗਰਸ ਦੇ ਨਾਲ ਰਾਸ਼ਟਰਪਤੀ ਕੋਲ ਇਸ ਫੈਸਲੇ ਨੂੰ ਪਲਟਣ ਦਾ ਇਕ ਮੌਕਾ ਜ਼ਰੂਰ ਹੋਵੇਗਾ।

Facebook Comment
Project by : XtremeStudioz