Close
Menu

ਟਰੰਪ ਪ੍ਰਸ਼ਾਸਨ ਵੱਲੋਂ 860 ਤਜਵੀਜ਼ਸ਼ੁਦਾ ਨਿਯਮ ਰੱਦ

-- 21 July,2017

ਵਾਸ਼ਿੰਗਟਨ,ਟਰੰਪ ਪ੍ਰਸ਼ਾਸਨ ਨੇ ਆਪਣੇ ਪਹਿਲੇ ਪੰਜ ਮਹੀਨਿਆਂ ਅੰਦਰ 860 ਤਜਵੀਜ਼ਸ਼ੁਦਾ ਨਿਯਮ ਜਾਂ ਤਾਂ ਰੱਦ ਕਰ ਦਿੱਤੇ ਹਨ ਜਾਂ ਉਨ੍ਹਾਂ ਨੂੰ ਠੰਢੇ ਬਸਤੇ ਪਾ ਦਿੱਤਾ ਹੈ।
ਵ੍ਹਾਈਟ ਹਾਊਸ ਅਨੁਸਾਰ ਬਰਾਕ ਓਬਾਮਾ ਦੇ ਰਾਸ਼ਟਰਪਤੀ ਕਾਰਜਕਾਲ ਦੌਰਾਨ ਸਾਲ 2016 ਮੁਕਾਬਲੇ ਫੈਡਰਲ ਏਜੰਸੀਆਂ ਨੇ ਇਸ ਸਾਲ 469 ਤਜਵੀਜ਼ਸ਼ੁਦਾ ਨਿਯਮਾਂ ਨੂੰ ਵਾਪਸ ਲਿਆ ਹੈ। ਇਨ੍ਹਾਂ ’ਚ 19 ਨਿਯਮ ਉਹ ਵੀ ਹਨ ਜਿਸ ਨਾਲ 10 ਕਰੋੜ ਡਾਲਰ ਦਾ ਨੁਕਸਾਨ ਹੋਵੇਗਾ। 391 ਨਿਯਮ ਹੋਰ ਵਿਚਾਰ ਚਰਚਾ ਲਈ ਠੰਢੇ ਬਸਤੇ ’ਚ ਪਾਏ ਗਏ ਹਨ। ਵ੍ਹਾਈਟ ਹਾਊਸ ਦੇ ਸੂਚਨਾ ਤੇ ਰੈਗੂਲੇਟਰੀ ਮਾਮਲਿਆਂ ਦੇ ਦਫ਼ਤਰ ਤੇ ਮੁਖੀ ਨੇਓਮੀ ਰਾਓ ਨੇ ਦੱਸਿਆ ਕਿ ਇਹ ਹਰ ਤਰ੍ਹਾਂ ਦੇ ਮੁਢਲੇ ਰੈਗੂਲੇਟਰੀ ਸੁਧਾਰ ਦੀ ਸ਼ੁਰੂਆਤ ਹੈ। ਰੈਗੂਲੇਟਰੀ ਕਾਰਵਾਈ ਬਾਰੇ ਰਿਪੋਰਟ ਅੱਜ ਹੀ ਜਾਰੀ ਕੀਤੀ ਹੈ। ਫੈਡਰਲ ਏਜੰਸੀਆਂ ਨੂੰ ਆਸ ਹੈ ਕਿ ਇਸ ਸਾਲ 1732 ਨਿਯਮ ਪੂਰੇ ਕੀਤੇ ਜਾਣਗੇ।
ਇਸੇ ਦੌਰਾਨ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਦਾ ਪ੍ਰਸ਼ਾਸਨ ਦੇਸ਼ ਦੇ ਨਿਰਮਾਣ ਖੇਤਰ ਵਿੱਚ ਗੁਆਚੇ ਰੁਜ਼ਗਾਰ ਵਾਪਸ ਲਿਆਉਣ ਲਈ ਲੜਾਈ ਲੜ ਰਿਹਾ ਹੈ ਅਤੇ ਅਮਰੀਕਾ ਨੂੰ ਧੋਖਾ ਦੇਣ ਵਾਲੇ ਦੇਸ਼ਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ।
ਵ੍ਹਾਈਟ ਹਾਊਸ ਵਿੰਚਚ ਮੇਡ ਇਨ ਅਮੇਰੀਕਾ ਗੋਲ ਮੇਜ ਸੰਮੇਲਣ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਕਈ ਰੁਜ਼ਗਾਰ ਵਾਪਸ ਲਿਆਂਦੇ ਹਨ। ਉਹ ਅਮਰੀਕਾ ਕਿਸੇ ਨੂੰ ਵੀ ਅਮਰੀਕਾ ਦੀ ਖੁਸ਼ਹਾਲੀ ਚੋਰੀ ਨਹੀਂ ਕਰਨ ਦੇਣਗੇ।

Facebook Comment
Project by : XtremeStudioz