Close
Menu

ਟਾਈਟਲਰ ਿਖ਼ਲਾਫ਼ ਦੋਸ਼ਾਂ ‘ਤੇ ਸੀ.ਬੀ.ਆਈ. ਤੋਂ ਜਵਾਬ ਤਲਬ

-- 04 June,2015

ਨਵੀਂ ਦਿੱਲੀ, 4 ਜੂਨ -ਦਿੱਲੀ ਦੀ ਇਕ ਅਦਾਲਤ ਨੇ ਕਾਂਗਰਸੀ ਨੇਤਾ ਜਗਦੀਸ਼ ਟਾਈਟਲਰ ‘ਤੇ 1984 ਦੇ ਸਿੱਖ ਵਿਰੋਧੀ ਦੰਗਾ ਮਾਮਲੇ ‘ਚ ਗਵਾਹਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ਾਂ ‘ਤੇ ਸੀ. ਬੀ. ਆਈ. ਤੋਂ ਅੱਜ ਜਵਾਬ ਤਲਬ ਕੀਤਾ | ਇਸ ਮਾਮਲੇ ‘ਚ ਸੀ. ਬੀ. ਆਈ. ਨੇ ਮਾਮਲਾ ਬੰਦ ਕਰਨ ਦੀ ਰਿਪੋਰਟ ਦਾਇਰ ਕੀਤੀ ਹੈ | ਵਧੀਕ ਮੁੱਖ ਮੈਟਰੋਪਾਲੀਟਿਨ ਮੈਜਿਸਟ੍ਰੇਟ ਐਸ. ਪੀ.ਐਸ. ਲਾਲੇਰ ਨੇ ਏਜੰਸੀ ਵਲੋਂ ਦੰਗਾ ਮਾਮਲਿਆਂ ‘ਚ ਅੱਗੇ ਜਾਂਚ ਦੇ ਦੌਰਾਨ ਜੇਲ੍ਹ
‘ਚ ਬੰਦ ਕਾਰੋਬਾਰੀ ਅਭਿਸ਼ੇਕ ਵਰਮਾ ਦੇ ਦਰਜ ਬਿਆਨ ‘ਤੇ ਸੀ.ਬੀ.ਆਈ. ਨੂੰ ਜਵਾਬ ਦੇਣ ਲਈ ਕਿਹਾ ਹੈ | ਟਾਈਟਲਰ ਿਖ਼ਲਾਫ਼ ਮਾਮਲੇ ‘ਚ ਸੀ. ਬੀ. ਆਈ. ਵਲੋਂ ਮਾਮਲਾ ਬੰਦ ਕਰਨ ਦੀ ਰਿਪੋਰਟ ਦਾਇਰ ਕਰਨ ਦੇ ਸਬੰਧ ‘ਚ ਦਲੀਲਾਂ ‘ਤੇ ਸੁਣਵਾਈ ਕਰਨ ਵਾਲੀ ਅਦਾਲਤ ਨੇ ਹੁਣ ਇਸ ਮਾਮਲੇ ਦੀ ਸੁਣਵਾਈ ਦੀ ਅਗਲੀ ਤਰੀਕ 26 ਜੂਨ ਤੈਅ ਕੀਤੀ ਹੈ | ਸੁਣਵਾਈ ਦੌਰਾਨ ਦੰਗਾ ਪੀੜਤਾਂ ਦੀ ਅਗਵਾਈ ਕਰਨ ਵਾਲੇ ਸੀਨੀਅਰ ਵਕੀਲ ਐਚ.ਐਸ. ਫੂਲਕਾ ਨੇ ਅਦਾਲਤ ਨੂੰ ਦੱਸਿਆ ਕਿ ਵਰਮਾ ਨੇ ਆਪਣੇ ਬਿਆਨ ‘ਚ ਸੀ.ਬੀ.ਆਈ. ਨੂੰ ਦੱਸਿਆ ਕਿ ਟਾਈਟਲਰ ਨੇ ਕਥਿਤ ਤੌਰ ‘ਤੇ ਇਸ ਮਾਮਲੇ ‘ਚ ਮੁੱਖ ਗਵਾਹ ਸੁਰਿੰਦਰ ਕੁਮਾਰ ਗ੍ਰੰਥੀ ਨਾਲ ਸੌਦੇਬਜ਼ੀ ਕੀਤੀ ਸੀ | ਵਰਮਾ ਨੇ ਸੀ.ਬੀ.ਆਈ. ਨੂੰ ਦੱਸਿਆ ਕਿ ਸੌਦੇਬਾਜ਼ੀ ਦੇ ਤਹਿਤ ਸੁਰਿੰਦਰ (ਜਿਸ ਦੀ ਮੌਤ ਹੋ ਚੁੱਕੀ ਹੈ) ਨੂੰ ਭਾਰੀ ਰਕਮ ਦਿੱਤੀ ਗਈ ਸੀ ਤੇ ਉਸ ਦੇ ਪੁੱਤਰ ਨਰਿੰਦਰ ਕੁਮਾਰ ਨੂੰ ਵਿਦੇਸ਼ ‘ਚ ਵਸਾ ਦਿੱਤਾ ਗਿਆ ਸੀ |

Facebook Comment
Project by : XtremeStudioz