Close
Menu

ਟਾਈਸ ਸੈਲੇਬੇਕਸ ਦੀ ਸੂਚੀ ਵਿਚ ਸਲਮਾਨ ਅਤੇ ਕੈਟਰੀਨਾ ਨੰਬਰ ਵਨ

-- 11 August,2013

images (4)

ਮੁੰਬਈ – ਟਾਈਮ ਸੈਲੇਬੇਕਸ ਵੈਬਸਾਈਟ ਦੇ ਸਰਵੇ ਵਿਚ ਬਾਲੀਵੁੱਡ ਦੇ ਦਬੰਗ ਸਟਾਰ ਸਲਮਾਨ ਖਾਨ ਅਤੇ ਬਾਬੀ ਗਰਲ ਕੈਟਰੀਨਾ ਕੈਫ ਨੇ ਪਹਿਲਾ ਨੰਬਰ ਹਾਸਿਲ ਕੀਤਾ ਹੈ। ਟਾਈਮ ਸੈਲੇਬੇਕਸ ਦੌਰਾਨ ਸਲਮਾਨ ਨੇ ਸ਼ਾਹਰੁਖ ਆਮਿਰ, ਰਣਵੀਰ ਕਪੂਰ ਅਤੇ ਅਮਿਤਾਭ ਬੱਚਨ ਨੂੰ ਸਖਤ ਟੱਕਰ ਦਿੰਦੇ ਹੋਏ ਲਗਾਤਾਰ ਸੱਤਵੀਂ ਵਾਰ ਪਹਿਲੇ ਨੰਬਰ ‘ਤੇ ਕਬਜ਼ਾ ਬਰਕਰਾਰ ਰੱਖਿਆ ਹੈ। ਸਲਮਾਨ ਨੂੰ ਜੂਨ ਵਿਚ ਕੀਤੇ ਗਏ ਸਰਵੇ ਵਿਚ 51.5 ਅੰਕ ਜਦੋਂ ਕਿ ਰਣਵੀਰ ਕਪੂਰ 44 ਅੰਕ, ਸ਼ਾਹਰੁਖ ਨੂੰ 35 ਅੰਕ, ਅਮਿਤਾਭ ਬੱਚਨ, 29 ਅੰਕ ਅਤੇ ਆਮਿਰ ਖਾਨ ਨੂੰ 27 ਅੰਕ ਮਿਲੇ ਹਨ। ਅਭਿਨੇਤਰੀਆਂ ਵਿਚ ਕੈਟਰੀਨਾ ਕੈਫ ਲਗਾਤਾਰ 6ਵੀਂ ਵਾਰ ਇਸ ਸਰਵੇ ਵਿਚ ਪਹਿਲੇ ਨੰਬਰ ‘ਤੇ ਹਨ। ਕੈਟਰੀਨਾ ਕੈਫ ਇਸ ਸਰਵੇ ਵਿਚ 38 ਅੰਕ ਦੇ ਨਾਲ ਪਹਿਲੇ ਨੰਬਰ ‘ਤੇ ਹਨ ਜਦੋਂ ਕਿ ਦੀਪਿਕਾ ਪਾਦੁਕੋਣ 34.3 ਅੰਕ ਪ੍ਰਾਪਤ ਕੀਤਾ ਹੈ।

Facebook Comment
Project by : XtremeStudioz