Close
Menu

ਟਾਟਾ ਵੱਲੋਂ ਪੰਜਾਬ ਵਿਚ ਵੱਖ-ਵੱਖ ਖੇਤਰਾਂ ਵਿਚ ਵੱਡਾ ਨਿਵੇਸ਼ ਕਰਨ ਦਾ ਐਲਾਨ

-- 07 October,2013

3-1ਅੰਮ੍ਰਿਤਸਰ,7 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)-ਵੱਖ-ਵੱਖ ਖੇਤਰਾਂ ਵਿਚ ਅੰਤਰਰਾਸ਼ਟਰੀ ਪੱਧਰ ‘ਤੇ ਪਛਾਣ ਬਣਾ ਚੁੱਕੇ ਟਾਟਾ ਗਰੁਪ ਨੇ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿਚ ਵੱਡਾ ਨਿਵੇਸ਼ ਕਰਨ ਦਾ ਐਲਾਨ ਕੀਤਾ ਹੈ। ਇਨ•ਾਂ ਖੇਤਰਾਂ ਵਿਚ ਮੁੱਢਲਾ ਢਾਂਚਾ, ਹਾਊਸਿੰਗ, ਊਰਜਾ ਉਤਪਾਦਨ, ਹੋਟਲ ਸਨਅਤ, ਸੂਚਨਾ ਤਕਨਾਲੋਜੀ ਆਦਿ
ਖੇਤਰ ਸ਼ਾਮਿਲ ਹਨ। ਅੱਜ ਸਥਾਨਕ ਹੋਟਲ ਵਿਚ ਟਾਟਾ ਗਰੁਪ ਦੇ ਚੇਅਰਮੈਨ ਸਾਈਰਸ ਪੀ. ਮਿਸਤਰੀ ਨੇ ਇਸ ਸਬੰਧੀ ਵਿਸਥਾਰਤ ਗੱਲਬਾਤ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ  ਤਰੀ ਸ. ਸੁਖਬੀਰ ਸਿੰਘ ਬਾਦਲ ਨਾਲ ਕੀਤੀ। ਇਸ ਮੌਕੇ ਮਾਲ ਤੇ
ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ, ਸਨਅਤ ਮੰਤਰੀ ਸ੍ਰੀ ਮਦਨ ਮੋਹਨ ਮਿੱਤਲ, ਸਥਾਨਕ ਸਰਕਾਰਾਂ ਮੰਤਰੀ ਸ੍ਰੀ ਅਨਿਲ ਜੋਸ਼ੀ, ਪ੍ਰਮੁੱਖ ਸਕੱਤਰ ਸ੍ਰੀ ਰਾਕੇਸ਼ ਸਿੰਘ ਅਤੇ ਹੋਰਵੱਖ-ਵੱਖ ਵਿਭਾਗਾਂ ਦੇ ਮੁਖੀ ਹਾਜ਼ਰ ਸਨ। ਮੀਟਿੰਗ ਵਿਚ ਹਾਜ਼ਰ ਟਾਟਾ ਗਰੁਪ ਦੀਆਂ ਵੱਖ-ਵੱਖ ਇਕਾਈਆਂ ਦੇ ਮੁਖੀਆਂ ਨੇ ਇਨ•ਾਂ ਪ੍ਰਾਜੈਕਟਾਂ ਦੇ ਵੇਰਵੇ ਸਾਂਝੇ ਕੀਤੇ। ਮੁੱਖ ਤੌਰ ‘ਤੇ ਟਾਟਾ ਨੇ ਪੰਜਾਬ ਵਿਚ ਵੱਡੇ ਸ਼ਹਿਰਾਂ ਨੂੰ ਮਾਡਲ ਸਿਟੀ ਵਜੋਂ ਵਿਕਸਤ ਕਰਨ, ਨਹਿਰਾਂ ‘ਤੇ ਪਾਵਰ ਪਲਾਂਟ ਉਸਾਰਨ, ਸਹਿਰਾਂ ਦੇ ਕੂੜੇ ਅਤੇ ਫਸਲਾਂ ਦੀ ਰਹਿੰਦ-ਖੂੰਹਦ ਤੋਂ ਊਰਜਾ ਪੈਦਾ ਕਰਨ, ਸੜਕਾਂ, ਹੋਟਲ, ਰਿਹਾਇਸ਼ੀ ਇਕਾਈਆਂ, ਸੂਚਨਾ ਤਕਨਾਲੋਜੀ ਜ਼ਰੀਏ ਸਰਕਾਰੀ ਵਿਭਾਗਾਂ
ਦੀਆਂ ਸੇਵਾਵਾਂ ਨੂੰ ਆਨ-ਲਾਈਨ ਕਰਨ, ਨੌਜਵਾਨਾਂ ਨੂੰ ਹੁਨਰਮੰਦ ਸਿਖਲਾਈ ਦੇਣ ਆਦਿ ਵਿਚ ਦਿਲਚਸਪੀ ਵਿਖਾਉਂਦੇ ਹੋਏ ਨਿਵੇਸ਼ ਦਾ ਐਲਾਨ ਕੀਤਾ। ਇਸ ਮੌਕੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਮੁੱਖ ਸਕੱਤਰ ਰਾਕੇਸ਼ ਸਿੰਘ ਦੀ ਅਗਵਾਈ ਹੇਠ ਟਾਟਾ ਗਰੁੱਪ ਨਾਲ
ਤਾਲਮੇਲ ਰੱਖਣ ਲਈ ਇਕ ਉਚ ਪੱਧਰੀ ਕਮੇਟੀ ਬਨਾਉਣ ਦਾ ਐਲਾਨ ਵੀ ਕੀਤਾ, ਤਾਂ ਜੋ ਸਾਰੇ ਪ੍ਰਾਜੈਕਟਾਂ ਲਈ ਟਾਟਾ ਨਾਲ ਲਗਾਤਾਰ ਸੰਪਰਕ ਰੱਖਿਆ ਜਾ ਸਕੇ।

ਗਰੁੱਪ ਚੇਅਰਮੈਨ ਸ੍ਰੀ ਸਾਈਰਸ ਮਿਸਤਰੀ ਨੇ ਦੱਸਿਆ ਕਿ ਉਹ ਪੰਜਾਬ ਵਿਚ ਊਰਜਾ ਪੈਦਾ ਕਰਨ ਲਈ ਕੰਮ ਕਰ ਰਹੇ ਹਨ ਅਤੇ ਇਸ ਨੂੰ ਅੱਗੇ ਹੋਰ ਵਧਾਉਣਗੇ, ਜਿਸ ਤਹਿਤ ਨਹਿਰਾਂ ‘ਤੇ ਊਰਜਾ ਪਲਾਂਟ ਲਗਾਉਣ, ਸਰਕਾਰੀ ਇਮਾਰਤਾਂ ‘ਤੇ ਸੂਰਜੀ ਊਰਜਾ ਪੈਦਾ ਕਰਨ ਲਈ ਯੰਤਰ ਲਗਾਉਣ, ਫਸਲਾਂ ਦੀ ਰਹਿੰਦ-ਖੂੰਹਦ ਤੋਂ ਊਰਜਾ ਪੈਦਾ ਕਰਨ ਅਤੇ ਸ਼ਹਿਰਾਂ ਦੇ ਕੂੜਾ-ਕੜਕਟ ਤੋਂ ਊਰਜਾ ਬਨਾਉਣ ਦਾ ਕੰਮ ਸ਼ਾਮਿਲ ਹੈ।             ਸ੍ਰੀ ਸਾਈਰਸ ਨੇ ਦੱਸਿਆ ਕਿ ਉਹ ਮੁਹਾਲੀ, ਲੁਧਿਆਣਾ, ਜਲੰਧਰ, ਜ਼ੀਰਕਪੁਰ ਅਤੇ ਅੰਮ੍ਰਿਤਸਰ ਵਿਚ ਵੱਡੇ ਹੋਟਲ ਬਨਾਉਣ ਜਾ ਰਹੇ ਹਨ, ਜਿੰਨ•ਾਂ ਵਿਚ ਹੋਟਲ ਵਿਵਾਤਾਂ ਅੰਮ੍ਰਿਤਸਰ ਤੇ ਲੁਧਿਆਣਾ ‘ਚ, ਹੋਟਲ ਗੇਟਵੇਅ ਲੁਧਿਆਣਾ, ਜਲੰਧਰ, ਮੁਹਾਲੀ ਤੇ ਜੀਰਕਪੁਰ ਵਿਚ ਅਤੇ ਜਿੰਜਰ ਹੋਟਲ ਅੰਮ੍ਰਿਤਸਰ, ਮੁਹਾਲੀ ਤੇ ਲੁਧਿਆਣਾ ਸ਼ਹਿਰਾਂ ਵਿਚ ਬਣਾਏ ਜਾਣਗੇ। ਉਨ•ਾਂ ਦੱਸਿਆ ਕਿ ਟਾਟਾ ਗਰੁਪ ਕਾਂਸਲ ਅਤੇ ਲੁਧਿਆਣਾ ਵਿਚ ਵੱਡੇ ਰਿਹਾਇਸ਼ੀ ਪ੍ਰਾਜੈਕਟ ਲਿਆ ਰਿਹਾ ਹੈ, ਜਿੱਥੇ ਲੋਕਾਂ ਨੂੰ ਵਿਸ਼ਵ ਪੱਧਰ ਦੀਆਂ ਸਹੂਲਤਾਂ ਦਿੱਤੀਆਂ
ਜਾਣਗੀਆਂ।
ਉਨ•ਾਂ ਦੱਸਿਆ ਕਿ ਇਸ ਤੋਂ ਇਲਾਵਾ ਟਾਟਾ ਗਰੁਪ ਅੰਮ੍ਰਿਤਸਰ ਤੇ ਲੁਧਿਆਣਾ ਸ਼ਹਿਰਾਂ ਵਿਚ ਬਸ ਰੇਪਿਡ ਪ੍ਰਣਾਲੀ, ਮੋਨੋ ਰੇਲ ਅਤੇ ਮਾਸ ਰੇਪਿਡ ਸਿਸਟਮ ਦੇ ਪ੍ਰਾਜੈਕਟ ‘ਤੇ ਕੰਮ ਕਰ ਰਿਹਾ ਹੈ ਅਤੇ ਇਨ•ਾਂ ਵਿਚੋਂ ਕਈ ਪ੍ਰਾਜੈਕਟ ਨਿਕਟ ਭਵਿੱਖ ‘ਚ ਸ਼ੁਰੂ ਹੋ ਜਾਣਗੇ। ਉਨ•ਾਂ ਕਿਹਾ ਕਿ ਟਾਟਾ ਦੇ ਇਨ•ਾਂ ਪ੍ਰਾਜੈਕਟਾਂ ਨਾਲ ਜਿੱਥੇ ਹੋਰ ਸੁੱਖ ਸਹੂਲਤਾਂ ਵੱਧਣਗੀਆਂ ਉਥੇ ਸ਼ਹਿਰਾਂ ਵਿਚ ਆਵਾਜਾਈ ਦੇ ਸੁਰੱਖਿਅਤ ਤੇ ਅਸਾਨ ਸਾਧਨ ਸ਼ਹਿਰ ਵਾਸੀਆਂ ਨੂੰ ਮਿਲਣਗੇ।            ਸ੍ਰੀ ਸਾਈਰਸ ਨੇ ਪੰਜਾਬ ਦੇ ਸ਼ਹਿਰਾਂ ਨੂੰ ਮਾਡਲ ਸ਼ਹਿਰ ਵਜੋਂ ਵਿਕਸਤ ਕਰਨ
ਲਈ ਤਿਆਰ ਕੀਤੇ ਪ੍ਰਾਜੈਕਟ ਦਾ ਵਿਸਥਾਰ ਦਿੰਦੇ ਦੱਸਿਆ ਕਿ ਇਸ ਪ੍ਰਾਜੈਕਟ ਦੇ ਹੋਂਦ ਵਿਚ ਆਉਣ ਨਾਲ ਪੰਜਾਬ ਦੇ ਸ਼ਹਿਰਾਂ ਵਿਚ ਰਹਿੰਦੇ ਲੋਕਾਂ ਨੂੰ ਦੁਨੀਆਂ ਦੇ ਅਤਿ ਵਿਕਸਤ ਸ਼ਹਿਰਾਂ ਵਾਲੀਆਂ ਸੁਖ-ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ, ਜੋ ਕਿ ਭਵਿੱਖ ਦੀ ਅਹਿਮ ਲੋੜ ਹਨ। ਉਨ•ਾਂ ਲੁਧਿਆਣਾ ਸ਼ਹਿਰ ਲਈ ਟਾਟਾ ਵੱਲੋਂ ਤਿਆਰ ਕੀਤੇ ਪ੍ਰਾਜੈਕਟ ਦਾ ਮਾਡਲ ਮੁੱਖ ਮੰਤਰੀ ਸਾਹਿਬ ਨੂੰ ਵਿਖਾਇਆ।

ਟਾਟਾ ਦੇ ਚੇਅਰਮੈਨ ਸ੍ਰੀ ਸਾਈਰਸ ਮਿਸਤਰੀ ਨੇ ਐਲਾਨ ਕੀਤਾ ਕਿ ਉਹ ਪੰਜਾਬ ਦੇ ਨੌਜਵਾਨਾਂ ਨੂੰ ਵੱਖ-ਵੱਖ ਹੁਨਰਾਂ ਦੀ ਸਿਖਲਾਈ ਦੇਣ ਲਈ ਰੋਪੜ ਵਿਖੇ ’ਮਲਟੀ ਟਰੇਡ ਸਕਿਲ ਸੈਂਟਰ’ ਕਾਇਮ ਕਰਨਗੇ, ਜੋ ਕਿ ਅੱਗੋਂ ਕਈ ਆਈ. ਟੀ. ਆਈਜ਼ ਦੇ ਨਾਲ ਡਿਲਵਰੀ ਕੇਂਦਰ ਵਜੋਂ ਜੋੜਿਆ ਜਾਵੇਗਾ। ਇਸ ਕੇਂਦਰ ਰਾਹੀਂ ਪੰਜਾਬ ਦੇ ਪੰਜ ਤੋਂ
ਸੱਤ ਹਜ਼ਾਰ ਨੌਜਵਾਨਾਂ ਨੂੰ ਸਲਾਨਾ ਵੱਖ-ਵੱਖ ਟਰੇਡਾਂ ਦੀ ਸਿਖਲਾਈ ਦਿੱਤੀ ਜਾਵੇਗੀ।          ਸ੍ਰੀ ਸਾਈਰਸ ਮਿਸਤਰੀ ਨੇ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਪ੍ਰਾਜੈਕਟਾਂ ਵਿਚ ਦਿੱਤੇ ਜਾ ਰਹੇ ਸਹਿਯੋਗ ਲਈ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦਾ ਵਿਸ਼ੇਸ਼ ਧੰਨਵਾਦ ਕੀਤਾ।
ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਟਾਟਾ ਦੇ ਅਧਿਕਾਰੀਆਂ ਨੂੰ ਦੱਸਿਆ ਕਿ ਪੰਜਾਬ ਖੇਤੀ, ਸਨਅਤ, ਮੁੱਢਲਾ ਢਾਂਚਾ ਖੇਤਰ ਵਿਚ ਦੇਸ਼ ਦੇ ਵਿਕਸਤ ਰਾਜਾਂ ਵਿਚੋਂ ਇਕ ਹੈ ਅਤੇ ਇਥੋਂ ਦੇ ਪੜ•ੇ-ਲਿਖੇ ਤੇ ਮਿਹਨਤੀ ਲੋਕ ਸਨਅਤ ਦੇ ਵਿਕਾਸ ਵਿਚ ਵੱਡਾ ਯੋਗਦਾਨ ਪਾ ਸਕਦੇ ਹਨ। ਉਨ•ਾਂ ਦੱਸਿਆ ਕਿ ਹਾਲ ਹੀ ਵਿਚ ਰਿਜ਼ਰਵ ਬੈਂਕ ਦੁਆਰਾ ਪੰਜਾਬ ਨੂੰ ਨਿਵੇਸ਼ਕਾਂ ਲਈ ਤੀਸਰਾ ਸਭ ਤੋਂ ਵੱਧ ਰਾਜ ਐਲਾਨਿਆ ਗਿਆ ਹੈ। ਉਨ•ਾਂ ਟਾਟਾ ਵੱਲੋਂ ਸ਼ੁਰੂ ਕੀਤੇ ਜਾ ਰਹੇ ਪ੍ਰਾਜੈਕਟਾਂ ਨੂੰ ਸਮਾਂ ਸੀਮਾ ਅੰਦਰ ਪੂਰਾ ਕਰਨ ਦੀਆਂ ਹਦਾਇਤਾਂ ਵੀ ਸਰਕਾਰੀ ਅਧਿਕਾਰੀਆਂ ਨੂੰ ਕੀਤੀਆਂ। ਉਨ•ਾਂ ਦੱਸਿਆ ਕਿ ਨਵੀਂ ਸਨਅਤੀ ਨੀਤੀ ਵਿਚ ਸਨਅਤਕਾਰਾਂ ਨੂੰ ਵੱਧ ਤੋਂ ਵੱਧ ਛੋਟਾਂ ਦਿੱਤੀਆਂ ਗਈਆਂ ਹਨ, ਤਾਂ ਕਿ ਪੰਜਾਬ ਸਨਅਤੀ ਪੱਖ ਤੋਂ ਹੋਰ ਵਿਕਾਸ ਕਰ ਸਕੇ। ਸ. ਬਾਦਲ ਨੇ ਭਰੋਸਾ ਦਿਵਾਇਆ ਕਿ ਰਾਜ ਸਰਕਾਰ ਟਾਟਾ ਗਰੁੱਪ ਨੂੰ ਸਾਰੇ ਪ੍ਰਾਜੈਕਟਾਂ ਲਈ ਹਰ ਤਰਾਂ ਦਾ ਸਹਿਯੋਗ ਦੇਵੇਗੀ। ਉਨਾਂ ਕਿਹਾ ਕਿ ਟਾਟਾ ਦੇ ਇਹ ਪ੍ਰਾਜੈਕਟ ਸ਼ੁਰੂ ਹੋਣ ਨਾਲ ਜਿੱਥੇ ਰਾਜ ਵਿਚ ਨਿਵੇਸ਼ ਦੇ ਨਵੇਂ ਰਾਹ ਖੁੱਲਣਗੇ,
ਉਥੇ ਲੋਕਾਂ ਨੂੰ ਚੰਗੀਆਂ ਸਹੂਲਤਾਂ ਅਤੇ ਰੋਜ਼ਗਾਰ ਦੇ ਵੱਧ ਮੌਕੇ ਪੈਦਾ ਹੋਣਗੇ।               ਅੰਮ੍ਰਿਤਸਰ ਵਿਚ ਟ੍ਰਿਲੀਅਮ ਮਾਲ ਖੋਲਣ ਲਈ ਸ. ਬਾਦਲ ਨੇ ਗਰੁੱਪ  ਚੇਅਰਮੈਨ ਸ੍ਰੀ ਸਾਈਰਸ ਮਿਸਤਰੀ ਨੂੰ ਵਧਾਈ ਦਿੰਦੇ ਕਿਹਾ ਕਿ ਇਹ ਪਵਿਤਰ ਸ਼ਹਿਰ ਧਾਰਮਿਕ ਅਤੇ ਸੈਲਾਨੀ ਕੇਂਦਰ ਹੋਣ ਦੇ ਨਾਲ-ਨਾਲ ਵਪਾਰਕ ਤੌਰ ‘ਤੇ ਵੀ ਉਤਰੀ ਭਾਰਤ ਵਿਚ ਵਿਸ਼ੇਸ਼ ਪਛਾਣ ਰੱਖਦਾ ਹੈ ਅਤੇ ਇੱਥੇ ਵਿਕਾਸ ਦੀਆਂ ਅਥਾਹ ਸੰਭਾਵਨਾਵਾਂ ਹਨ। ਉਨ•ਾਂ ਕਿਹਾ ਕਿ ਮੈਨੂੰ ਭਰੋਸਾ ਹੈ ਕਿ ਛੇਤੀ ਹੀ ਅੰਮ੍ਰਿਤਸਰ ਕੇਂਦਰੀ ਏਸ਼ੀਆ ਵਿਚ ਵਪਾਰ ਦਾ ਗੇਟਵੇਅ ਬਣ ਕੇ ਉਭਰੇਗਾ। ਸ. ਬਾਦਲ ਨੇ ਸ੍ਰੀ ਮਿਸਤਰੀ ਨੂੰ ਚੰਡੀਗੜ• ਵਿਖੇ 9 ਤੇ 10 ਦਸੰਬਰ ਨੂੰ ਸ਼ੁਰੂ ਹੋਣ ਵਾਲੇ ਪਹਿਲੇ ਪੰਜਾਬ ਨਿਵੇਸ਼ ਸੰਮੇਲਨ ਵਿਚ ਹਿੱਸਾ ਲੈਣ ਦਾ ਸੱਦਾ ਵੀ ਦਿੱਤਾ।                 ਇਸ ਮੌਕੇ ਹਾਜ਼ਰ ਮਾਲ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਦੇ ਪਿੰਡਾਂ ਵਿਚ ਵੱਖ-ਵੱਖ ਸਰਕਾਰੀ ਸੇਵਾਵਾਂ ਲੋਕਾਂ ਨੂੰ ਦੇਣ ਲਈ ਕਲਟਰ ਪੱਧਰ ‘ਤੇ ਯੂਨਿਟ ਸਥਾਪਤ ਕਰਨ ਲਈ ਟਾਟਾ ਮੁਖੀ ਦੀ ਸਲਾਹ ਲਈ ਅਤੇ ਇਸ ‘ਤੇ ਵਿਸਥਾਰਤ ਪ੍ਰਾਜੈਕਟ ਤਿਆਰ ਕਰਨ ਲਈ ਕਿਹਾ, ਤਾਂ ਜੋ ਪਿੰਡਾਂ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਨਾਲ-ਨਾਲ ਵੱਖ-ਵੱਖ ਸਰਕਾਰੀ ਸੇਵਾਵਾਂ ਲੋਕਾਂ ਨੂੰ ਪਿੰਡਾਂ ਵਿਚ ਹੀ ਦਿੱਤੀਆਂ ਜਾ ਸਕਣ, ਜਿਸ ਨਾਲ ਲੋਕਾਂ ਨੂੰ ਸਰਕਾਰੀ ਦਫਤਰਾਂ ਵਿਚ ਜਾਣਾ ਤੱਕ ਨਾ ਪਵੇ।            ਇਸ ਮਗਰੋਂ ਸ. ਪ੍ਰਕਾਸ਼ ਸਿੰਘ ਬਾਦਲ ਨੇ ਟਾਟਾ ਗਰੁੱਪ ਦੁਆਰਾ ਅੰਮ੍ਰਿਤਸਰ
ਵਿਚ ਖੋਲ•ੇ ਗਏ ਮਾਲ ‘ਟ੍ਰਿਲੀਅਮ’ ਦਾ ਉਦਘਾਟਨ ਕੀਤਾ। ਇਸ ਮੌਕੇ ਉਨ•ਾਂ ਨਾਲ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ, ਮਾਲ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ, ਸਥਾਨਕ ਸਰਕਾਰਾਂ ਮੰਤਰੀ ਸ੍ਰੀ ਅਨਿਲ ਜੋਸ਼ੀ, ਕਮਿਸ਼ਨਰ ਪੁਲਿਸ ਜਤਿੰਦਰ ਸਿੰਘ ਔਲਖ, ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ, ਕਮਿਸ਼ਨਰ ਕਾਰਪੋਰੇਸ਼ਨ ਸ੍ਰੀ ਡੀ. ਪੀ. ਐਸ. ਖਰਬੰਦਾ ਅਤੇ ਹੋਰ ਹਾਜ਼ਰ ਸਨ।

Facebook Comment
Project by : XtremeStudioz