Close
Menu

ਟਾਟਾ ਸੰਨਜ਼ ਦੇ ਚੇਅਰਮੈਨ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਨਾਲ ਮੀਟਿੰਗ-ਸੂਬੇ ਵਿੱਚ ਤਾਜ ਹੋਟਲਜ਼ ਦੇ ਵੱਡੇ ਪਸਾਰ ਦਾ ਸੰਕੇਤ

-- 04 December,2018

• ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ਦੀ ਛੋਟੀ ਤੇ ਵੱਡੀ ਨਦੀ ਦੀ ਮੁੜ ਸੁਰਜੀਤੀ ਬਾਰੇ ਵਿਸਤ੍ਰਿਤ ਰਿਪੋਰਟ ਪੇਸ਼ ਕਰਨ ਲਈ ਕੰਪਨੀ ਨੂੰ ਕਿਹਾ
ਚੰਡੀਗੜ•, 04 ਦਸੰਬਰ-
ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਸਨਅਤ ਨੂੰ ਦਿੱਤੇ ਹਾਂ-ਪੱਖੀ ਹੁਲਾਰੇ ਤੋਂ ਉਤਸ਼ਾਹਤ ਹੁੰਦਿਆਂ ਮੈਸਰਜ ਟਾਟਾ ਸੰਨਜ਼ ਵੱਲੋਂ ਪੰਜਾਬ ਵਿੱਚ ਤਾਜ ਗਰੁੱਪ ਆਫ ਹੋਟਲਜ਼ ਦਾ ਵੱਡੇ ਪੱਧਰ ‘ਤੇ ਵਿਸਤਾਰ ਕਰਨ ‘ਤੇ ਵਿਚਾਰ ਕੀਤਾ ਜਾ ਰਿਹਾ ਹੈ।
ਕੰਪਨੀ ਤੇ ਚੇਅਰਮੈਨ ਨਟਰਾਜਨ ਚੰਦਰਸ਼ੇਖਰਨ ਨੇ ਅੱਜ ਇੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦੱਸਿਆ ਕਿ ਕੰਪਨੀ ਵੱਲੋਂ ਸੂਬੇ ਵਿੱਚ ਕਾਰੋਬਾਰ ਦਾ ਵਿਸਤਾਰ ਕਰਨ ਲਈ 10 ਤੋਂ 15 ਪ੍ਰਾਜੈਕਟਾਂ ਦੀ ਸ਼ਨਾਖਤ ਕੀਤੀ ਗਈ ਹੈ।
ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਟਾਟਾ ਸੰਨਜ਼ ਨੂੰ ਪਟਿਆਲਾ ਵਿੱਚ ਛੋਟੀ ਨਦੀ ਅਤੇ ਵੱਡੀ ਨਦੀ ਦੀ ਕਾਇਆਕਲਪ ਕਰਨ ਲਈ ਆਪਣੇ ਪ੍ਰਸਤਾਵਿਤ ਪ੍ਰਾਜੈਕਟ ਬਾਰੇ ਵਿਸਥਾਰਤ ਪ੍ਰਾਜੈਕਟ ਰਿਪੋਰਟ ਲਿਆਉਣ ਲਈ ਆਖਿਆ।
ਇਸ ਪ੍ਰਾਜੈਕਟ ‘ਤੇ 550 ਕਰੋੜ ਰੁਪਏ ਦੀ ਲਾਗਤ ਦਾ ਅਨੁਮਾਨ ਹੈ ਅਤੇ ਇਸ ਵਿੱਚ 10 ਸਾਲਾਂ ਲਈ ਸਾਂਭ-ਸੰਭਾਲ ਕਰਨਾ ਵੀ ਸ਼ਾਮਲ ਹੋਵੇਗਾ।
ਮੁੱਖ ਮੰਤਰੀ ਵੱਲੋਂ ਸੂਬੇ ਵਿੱਚ ਆਟੋ ਪਲਾਂਟ ਦੀ ਸਥਾਪਨਾ ਕਰਨ ਦੇ ਦਿੱਤੇ ਗਏ ਸੁਝਾਅ ‘ਤੇ ਕੰਪਨੀ ਦੇ ਚੇਅਰਮੈਨ ਨੇ ਵਿਚਾਰ ਕਰਨ ਦੀ ਸਹਿਮਤੀ ਪ੍ਰਗਟਾਈ। ਚੇਅਰਮੈਨ ਨੇ ਸੂਬੇ ਵਿੱਚ ਫੂਡ ਪ੍ਰਾਸੈਸਿੰਗ, ਪਰਚੂਨ ਅਤੇ ਆਈ.ਟੀ ਸੈਕਟਰ ਦਾ ਵਿਸਤਾਰ ਕਰਨ ਵਿੱਚ ਵੀ ਦਿਲਚਸਪੀ ਦਿਖਾਈ ਜਿਸ ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਉਨ•ਾਂ ਦੀ ਸਰਕਾਰ ਵੱਲੋਂ ਕਾਰੋਬਾਰ ਨੂੰ ਸੁਖਾਲਾ ਬਣਾਉਣ ਅਤੇ ਹੁਲਾਰਾ ਦੇਣ ਲਈ ਨਵੀਂ ਉਦਯੋਗਿਕ ਨੀਤੀ ਲਿਆਂਦੀ ਗਈ ਹੈ। ਇਸ ਕਰਕੇ ਇਸ ਨੀਤੀ ਤਹਿਤ ਵੱਖ-ਵੱਖ ਰਿਆਇਤਾਂ ਦੇ ਮੱਦੇਨਜ਼ਰ ਕਾਰੋਬਾਰ ਵਧਾਉਣ ਦੀ ਅਥਾਹ ਸੰਭਾਵਨਾ ਹੈ।
ਮੀਟਿੰਗ ਤੋਂ ਬਾਅਦ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਚੰਦਰਸ਼ੇਖਰਨ ਨੇ ਮੀਟਿੰਗ ਦੌਰਾਨ ਆਖਿਆ ਕਿ ਪਰਚੂਨ ਅਤੇ ਸਰਵਿਸ ਸੈਕਟਰ ਨੂੰ ਵਿਕਸਿਤ ਕਰਨ ਲਈ ਜਿਆਦਾ ਸ਼ੁਰਆਤੀ ਸਮੇਂ ਦੀ ਜ਼ਰੂਰਤ ਨਹੀਂ ਹੈ ਅਤੇ ਇਹ ਸੂਬੇ ਵਿੱਚ ਵਿਸਤਾਰ ਲਈ ਆਕਰਸ਼ਿਤ ਪ੍ਰਸਤਾਵ ਹਨ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਕੋਲ ਉਦਯੋਗ ਨੂੰ ਦੇਣ ਲਈ ਵਾਧੂ ਬਿਜਲੀ ਹੈ ਅਤੇ ਇੱਥੇ ਕਾਮਿਆ ਦੀ ਵੀ ਕੋਈ ਸਮੱਸਿਆ ਨਹੀਂ ਹੈ।
ਅੰਮ੍ਰਿਤਸਰ ਤੋਂ ਏਅਰ ਏਸ਼ੀਆ ਦੀ ਉਡਾਨਾਂ ਸ਼ੁਰੂ ਕਰਨ ਦੀ ਸੰਭਾਵਨਾ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਚੰਦਰਸ਼ੇਖਰਨ ਨੇ ਵਾਅਦਾ ਕੀਤਾ ਕਿ ਉਹ ਕੰਪਨੀ ਦੇ ਹਵਾਬਾਜੀ ਵਿੰਗ ਦੀਆਂ ਘਰੇਲੂ ਉਡਾਨਾਂ ਦੇ ਰਾਹੀਂ ਅੰਮ੍ਰਿਤਸਰ ਨਾਲ ਸੰਪਰਕ ਬਨਆਉਣ ਬਾਰੇ ਵਿਚਾਰ ਕਰਨਗੇ।
ਇਸ ਤੋਂ ਪਹਿਲਾਂ ਮੈਸਰਜ ਟਾਟਾ ਸੰਨਜ਼ ਲਿ. ਨੇ ਪ੍ਰਦੂਸ਼ਣ ਅਤੇ ਨਹਿਰਾਂ-ਖਾਲਿ•ਆਂ ਦੀ ਮਾੜੀ ਹਾਲਤ ਨਾਲ ਨਿਪਟਣ ਲਈ ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਪ੍ਰਤੀ ਦਿਲਚਸਪੀ ਵਿਖਾਈ ਅਤੇ ਪਟਿਆਲਾ ਵਿੱਚ ਛੋਟੀ ਨਦੀ ਅਤੇ ਵੱਡੀ ਨਦੀ ਦੀ ਮੁੜ ਸੁਰਜੀਤੀ ਬਾਰੇ ਪਟਿਆਲਾ ਸ਼ਹਿਰੀ ਯੋਜਨਾ ਅਤੇ ਵਿਕਾਸ ਅਥਾਰਟੀ (ਪੀ.ਡੀ.ਏ) ਨੂੰ ਪੇਸ਼ਕਾਰੀ ਕੀਤੀ।
ਇਸ ਪ੍ਰਾਜੈਕਟ ਵਿੱਚ ਛੋਟੀ ਨਦੀ, ਵੱਡੀ ਨਦੀ ਅਤੇ ਪਟਿਆਲਾ ਸ਼ਹਿਰ ਦੇ ਹੋਰ ਜਲ ਸ੍ਰੋਤ ਦੀਆਂ ਥਾਵਾਂ ਦੀ ਸੁਰਜੀਤੀ ਦਾ ਟੀਚਾ ਹੈ। ਇਸ ਦੇ ਨਾਲ ਨਦੀ ਵਿੱਚ ਪੈ ਰਹੇ ਗੰਦੇ ਪਾਣੀ ਅਤੇ ਸੀਵਰੇਜ਼ ਦੇ ਅਣਸੋਧੇ ਪਾਣੀ ਨੂੰ ਰੋਕ ਕੇ ਟ੍ਰੀਟਮੈਂਟ ਪਲਾਂਟਾ ਵੱਲ ਭੇਜਿਆ ਜਾਵੇਗਾ ਅਤੇ ਇਸ ਤੋਂ ਬਾਅਦ ਸੋਧਿਆ ਗਿਆ ਸਾਫ ਪਾਣੀ ਜਲ ਸ੍ਰੋਤਾਂ ਵਿੱਚ ਛੱਡਿਆ ਜਾਵੇਗਾ ਜੋ ਪੂਰੀ ਤਰ•ਾਂ ਸਾਫ ਸੁਰੱਖਿਅਤ ਅਤੇ ਪ੍ਰਦੂਸ਼ਣ ਰਹਿਤ ਹੋਵੇਗਾ।
ਇਸ ਪ੍ਰਾਜੈਕਟ ਵਿੱਚ ਰਣਨੀਤਿਕ ਥਾਵਾਂ ‘ਤੇ ਰਬਰ ਡੈਮ ਦੇ ਨਿਰਮਾਣ ਦਾ ਵੀ ਪ੍ਰਸਤਾਵ ਕੀਤਾ ਗਿਆ ਹੈ ਤਾਂ ਜੋ ਤਾਜੇ ਪਾਣੀ ਦੇ ਵੱਖਰੇ ਜਲ ਸ੍ਰੋਤ ਤਿਆਰ ਕੀਤੇ ਜਾ ਸਕੱਣ ਜੋ ਹੜ• ਪ੍ਰਬੰਧਨ ਨੂੰ ਯਕੀਨੀ ਬਨਾਉਣਗੇ। ਜਲ ਸ੍ਰੋਤਾਂ ਦੇ ਦੋਵੇ ਕਿਨਾਰਿਆਂ ‘ਤੇ ਪੌਦੇ ਲਾਉਣ, ਘੁੰਮਣ-ਫਿਰਨ/ ਹੋਰ ਥਾਵਾਂ ਵਿਕਸਿਤ ਕਰਨ ਦੇ ਨਾਲ ਥੀਮ ਪਾਰਕ ਵਿਕਸਿਤ ਕਰਨ ਦਾ ਵੀ ਪ੍ਰਸਤਾਵ ਹੈ।
ਟਾਟਾ ਪਾਵਰ ਸੀ.ਈ.ਓ ਪਰਵੀਨ ਸਿਨਹਾ ਅਤੇ ਟਾਟਾ ਸੰਨਜ਼ ਪ੍ਰੈਸੀਡੈਂਟ ਬਣਵਾਲੀ ਅਗਰਵਾਲ ਵੀ ਮੀਟਿੰਗ ਵਿੱਚ ਹਾਜ਼ਰ ਸਨ।
ਮੁੱਖ ਮੰਤਰੀ ਦੇ ਨਾਲ ਉਦਯੋਗ ਅਤੇ ਕਾਮਰਸ ਮੰਤਰੀ ਸੁੰਦਰ ਸ਼ਾਮ ਅਰੋੜਾ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵਾਨ ਠੁਕਰਾਲ, ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਇਨਵੈਸਟਮੈਂਟ ਪ੍ਰਮੋਸ਼ਨ-ਕਮ-ਇੰਡਸਟਰੀਜ਼ ਤੇ ਕਾਮਰਸ ਦੇ ਵਧੀਕ ਮੁੱਖ ਸਕੱਤਰ ਵਿਨੀ ਮਹਾਜਨ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਅਤੇ ਸੀ.ਈ.ਓ ਇਨਵੇਸਟ ਪੰਜਾਬ ਰਜਤ ਅਗਰਵਾਲ ਹਾਜ਼ਰ ਸਨ।

Facebook Comment
Project by : XtremeStudioz