Close
Menu

ਟਾਰਗੈੱਟ ਨੂੰ ਕੈਨੇਡਾ ਵਿੱਚ ਪਿਛਲੇ ਸਾਲ ਪਿਆ 4 ਬਿਲੀਅਨ ਅਮੈਰਿਕੀ ਡਾਲਰ ਦਾ ਘਾਟਾ

-- 27 February,2015

ਟੋਰਾਂਟੋ, ਅਮੈਰਿਕਾ ਦੇ ਰਿਟੇਲਰ ਟਾਰਗੈੱਟ ਸਟੋਰ ਦਾ ਕਹਿਣਾ ਹੈ ਕਿ ਕੈਨੇਡਾ ਵਿੱਚ ਟਾਰਗੈੱਟ ਸਟੋਰਾਂ ਨੂੰ ਬੰਦ ਕਰਨ ਕਾਰਨ 31 ਜਨਵਰੀ ਨੂੰ ਬੰਦ ਹੋਈ ਤਿਮਾਹੀ ਦੌਰਾਨ 2.6 ਬਿਲੀਅਨ ਡਾਲਰ ਦਾ ਘਾਟਾ ਪਿਆ ਹੈ ਜੋ 4æ14 ਡਾਲਰ ਪ੍ਰਤੀ ਸ਼ੇਅਰ ਹੈ।
ਪਿਛਲੇ ਮਹੀਨੇ ਟਾਰਗੈੱਟ ਨੇ ਕੈਨੇਡਾ ਵਿਚਲੇ ਸਾਰੇ 133 ਸਟੋਰਾਂ ਨੂੰ ਦੋ ਸਾਲ ਤੋਂ ਘੱਟ ਸਮੇਂ ਦੇ ਅੰਦਰ-ਅੰਦਰ ਬੰਦ ਕਰਨ ਦਾ ਐਲਾਨ ਕੀਤਾ ਸੀ। ਸਟੋਰਾਂ ਨੂੰ ਕੈਨੇਡਾ ਵਿੱਚ ਮੁਨਾਫੇ ਵਿੱਚ ਆਉਣ ਲਈ ਹਾਲੇ ਹੋਰ ਬਹੁਤ ਸਾਰੇ ਸਾਲ ਲੱਗਣੇ ਸਨ।
ਟਾਰਗੈੱਟ ਦਾ ਕਹਿਣਾ ਹੈ ਕਿ ਕੈਨੇਡਾ ਵਿੱਚ ਸਟੋਰਾਂ ਨੂੰ ਬੰਦ ਕਰਨ ਅਤੇ ਹੋਰ ਸਾਰੇ ਘਾਟਿਆਂ ਨੂੰ ਮਿਲਾ ਕੇ ਕੁੱਲ ਘਾਟਾ 5æ1 ਬਿਲੀਅਨ ਡਾਲਰ ਦਾ ਹੈ।
ਕੁੱਲ ਮਿਲਾ ਕੇ ਟੈਕਸਾਂ ਤੋਂ ਬਾਅਦ ਪਿਛਲੇ ਸਾਲ ਟਾਰਗੈੱਟ ਨੂੰ ਕੁੱਲ 4 ਬਿਲੀਅਨ ਅਮੈਰਕਿਨ ਡਾਲਰ ਦਾ ਘਾਟਾ ਪਿਆ ਹੈ। ਹਾਲੇ ਇਹ ਘਾਟਾ ਕੁਝ ਘੱਟ ਦੁੱਖਦਾਈ ਹੋਇਆ ਹੈ ਕਿਉਂ ਕਿ ਅਮੈਰਿਕਾ ਵਿਚਲੇ ਸਟੋਰਾਂ ਵਿੱਚ ਚੰਗੀ ਕਮਾਈ ਹੋਈ ਹੈ ਅਤੇ ਕ੍ਰਿਸਮਿਸ ਦੌਰਾਨ ਹੋਈ ਭਾਰੀ ਖ਼ਰੀਦਦਾਰੀ ਨਾਲ਼ ਇਸ ਦੇ ਮੁਨਾਫੇ ਵਿੱਚ ਵਾਧਾ ਹੋਇਆ ਹੈ। ਹੁਣ ਕੰਪਨੀ ਦਾ ਕੁੱਲ ਘਾਟਾ 2æ6 ਬਿਲੀਅਨ ਡਾਲਰ ਰਿਹਾ ਹੈ।
ਕੈਨੇਡਾ ਤੋਂ ਬਾਹਰ ਸਟੋਰਾਂ ਨੇ ਚੰਗੀ ਕਮਾਈ ਕੀਤੀ ਹੈ। ਲੋਕਾਂ ਨੇ ਕ੍ਰਿਸਮਿਸ ਮੌਕੇ ਕੱਪੜਿਆਂ ਅਤੇ ਬੱਚਿਆਂ ਦੇ ਸਮਾਨ ਦੀ ਵੱਡੇ ਪੱਧਰ ਤੇ ਖ਼ਰੀਦ ਕੀਤੀ ਹੈ। ਇਸ ਦੇ ਫਲਸਰੂਪ ਪਿਛਲੇ ਸਾਲ ਦੇ ਮੁਕਾਬਲੇ ਖ਼ਰੀਦ ਵਿੱਚ ਕੁੱਲ 3æ8 ਫੀਸਦੀ ਦਾ ਵਾਧਾ ਨੋਟ ਕੀਤਾ ਗਿਆ ਹੈ।
ਕੰਪਨੀ ਦੇ ਨਵੇਂ ਸੀæਈæਓæ ਬਰਾਇਨ ਕੌਰਨਲ ਦਾ ਕੈਨੇਡਾ ਸਟੋਰਾਂ ਨੂੰ ਬੰਦ ਕਰਨ ਦਾ ਸਭ ਤੋਂ ਵੱਡਾ ਫੈਸਲਾ ਸੀ। ਕ੍ਰਿਸਮਿਸ ਤੋਂ ਪਹਿਲਾਂ ਦਸੰਬਰ 2014 ਵਿੱਚ ਹੀ ਕੰਪਨੀ ਦਾ ਡਾਟਾ ਚੋਰੀ ਹੋਇਆ ਸੀ ਜਿਸ ਵਿੱਚ ਗਾਹਕਾਂ ਦੇ ਕਰੈਡਿਟ ਅਤੇ ਡੈਬਿਟ ਕਾਰਡਾਂ ਦੀ ਚੋਰੀ ਸੀ। ਇਸ ਲਈ ਕੰਪਨੀ ਨੂੰ ਆਪਣੇ ਗਾਹਕਾਂ ਨੂੰ ਵੱਡੇ ਫਾਇਦੇ ਪਹੁੰਚਾਉਣੇ ਪਏ। ਏਹੀ ਇੱਕ ਵੱਡਾ ਕਾਰਨ ਸੀ ਕਿ ਕੰਪਨੀ ਦੇ ਸੀæਈæਓæ ਗਰੈੱਗ ਸਟੇਨਹੇਫਲ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਸੀ।

Facebook Comment
Project by : XtremeStudioz