Close
Menu

ਟਿਊਨੀਸ਼ੀਆ ‘ਚ ਪ੍ਰਵਾਸੀਆਂ ਦੀ ਕਿਸ਼ਤੀ ਡੁੱਬਣ ਕਾਰਨ 5 ਹਲਾਕ

-- 23 August,2018

ਟਿਊਨੀਸ਼ੀਆ— ਭੂ-ਮੱਧ ਸਾਗਰ ਪਾਰ ਕਰਕੇ ਇਟਲੀ ਦੇ ਲੈਮਪੋਡੁਸਾ ਟਾਪੂ ਜਾਣ ਦੀ ਕੋਸ਼ਿਸ਼ ਦੌਰਾਨ ਟਿਊਨੀਸ਼ੀਆ ਦੇ ਨੇੜੇ ਇਕ ਕਿਸ਼ਤੀ ਡੁੱਬ ਜਾਣ ਕਾਰਨ ਮਾਰੇ ਗਏ ਪੰਜ ਪ੍ਰਵਾਸੀਆਂ ਦੀਆਂ ਲਾਸ਼ਾਂ ਕੋਸਟ ਗਾਰਡ ਦਲ ਨੇ ਬਰਾਮਦ ਕਰ ਲਈਆਂ ਹਨ। ਟਿਊਨੀਸ਼ੀਆ ਦੇ ਕੋਸਟ ਗਾਰਡ ਵਿਭਾਗ ਨੇ ਦੱਸਿਆ ਕਿ ਪੰਜ ਹੋਰ ਟਿਊਨੀਸ਼ੀਅਨਾਂ ਦੀ ਖੋਜ ਕੀਤੀ ਜਾ ਰਹੀ ਹੈ। ਇਨ੍ਹਾਂ ਲਾਪਤਾ ਨਾਗਰਿਕਾਂ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਦੱਖਣੀ ਤੱਟੀ ਭਾਈਚਾਰੇ ਜਾਰਜਿਸ ਦੇ ਲੋਕ ਵੀ ਇਸੇ ਹਫਤੇ ਕਿਸ਼ਤੀ ‘ਚ ਸਵਾਰ ਸਨ।

 

ਮਨੁੱਖੀ ਤਸਕਰ ਯੂਰਪ ‘ਚ ਜਾਣ ਵਾਲੇ ਪ੍ਰਵਾਸੀਆਂ ਦੇ ਲਈ ਟਿਊਨੀਸ਼ੀਆ ਨੂੰ ਇਕ ਅੱਡੇ ਦੇ ਰੂਪ ‘ਚ ਇਸਤੇਮਾਲ ਕਰ ਰਹੇ ਹਨ, ਇਸ ਲਈ ਲੀਬੀਆਈ ਕੋਸਟ ਗਾਰਡਾਂ ਨੇ ਹਥਿਆਬੰਦ ਸਮੂਹਾਂ ਦੀ ਮਦਦ ਨਾਲ ਸੁਰੱਖਿਆ ਵਧਾ ਦਿੱਤੀ ਹੈ। ਬਹੁਤ ਸਾਰੇ ਟਿਊਨੀਸ਼ੀਆਈ ਪ੍ਰਵਾਸੀਆਂ ਦਾ ਕਹਿਣਾ ਹੈ ਕਿ ਉਹ ਆਰਥਿਕ ਸੰਕਟ ‘ਚ ਵਾਧੇ, ਬੇਰੁਜ਼ਗਾਰੀ ਵਾਧੇ ਤੇ ਮਹਿੰਗਾਈ ਦੇ ਕਾਰਨ ਉਥੋਂ ਭੱਜ ਰਹੇ ਹਨ। ਜ਼ਿਕਰਯੋਗ ਹੈ ਕਿ ਜੂਨ ‘ਚ ਟਿਊਨੀਸ਼ੀਆ ਤੱਟ ‘ਤੇ ਕਿਸ਼ਤੀ ਡੁੱਬਣ ਕਾਰਨ 80 ਪ੍ਰਵਾਸੀਆਂ ਦੀ ਮੌਤ ਹੋ ਗਈ ਸੀ।

Facebook Comment
Project by : XtremeStudioz