Close
Menu

ਟਿਊਨੀਸ਼ੀਆ ਦੇ ਅਜਾਇਬਘਰ ’ਤੇ ਅਤਿਵਾਦੀ ਹਮਲਾ, 21 ਹਲਾਕ

-- 20 March,2015

ਟਿਊਨਿਸ, ਟਿਊਨੀਸੀਆ ਦੀ ਰਾਜਧਾਨੀ ਟਿਊਨਿਸ ਦੇ ਬਰਦੋ ਅਜਾਇਬਘਰ ਵਿੱਚ ਅੱਜ ਦੋ ਹਥਿਆਰਬੰਦ ਵਿਅਕਤੀਆਂ ਵੱਲੋਂ ਕੀਤੇ ਹਮਲੇ ਕਾਰਨ 21 ਵਿਅਕਤੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ 17 ਵਿਦੇਸ਼ੀ ਤੇ ਇੱਕ ਟਿਊਨੀਸ਼ੀਆ ਦਾ ਨਾਗਰਿਕ ਸ਼ਾਮਲ ਹੈ। ਗ੍ਰਹਿ ਮੰਤਰਾਲੇ ਦੇ ਬੁਲਾਰੇ ਮੁਹੰਮਦ ਅਲੀ ਨੇ ਦੱਸਿਆ ਕਿ ਇਹ ਇੱਕ ਅਤਿਵਾਦੀ ਹਮਲਾ ਹੈ ਤੇ ਹਮਲਾਵਰਾਂ ਨੇ ਬਰਦੋ ਅਜਾਇਬਘਰ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਕਿਹਾ ਕਿ ਅਤਿਵਾਦੀਆਂ ਕੋਲ ਕਲਾਸ਼ਨੀਕੋਵ ਵਰਗੇ ਮਾਰੂ ਹਥਿਆਰ ਸਨ। ਹਮਲੇ ਵੇਲੇ ਅਜਾਇਬਘਰ ਵਿੱਚ 100 ਵਿਦੇਸ਼ੀ ਸੈਲਾਨੀ ਹਾਜ਼ਰ ਸਨ ਜਿਨ੍ਹਾਂ ਵਿੱਚੋਂ ਬਹੁਤਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਉਨ੍ਹਾਂ ਖਦਸ਼ਾ ਜਤਾਇਆ ਕਿ ਕੁਝ ਸੈਲਾਨੀਆਂ ਨੂੰ ਹਮਲਾਵਰਾਂ ਨੇ ਬੰਦਕ ਵੀ ਬਣਾ ਲਿਆ ਹੈ। ਉਨ੍ਹਾਂ ਕਿਹਾ ਕਿ ਅਤਿਵਾਦ ਵਿਰੋਧੀ ਦਸਤੇ ਅਜਾਇਬਘਰ ਵਿੱਚ  ਦਾਖਲ ਹੋ ਚੁੱਕੇ ਹਨ ਤੇ ਇਲਾਕੇ ਦੀ ਘੇਰਾਬੰਦੀ ਕਰ ਲਈ ਗਈ ਹੈ। ਇਸੇ ਦੌਰਾਨ ਪ੍ਰਧਾਨ ਮੰਤਰੀ ਹਬੀਬ ਅਸਿਦ ਨੇ ਗ੍ਰਹਿ ਵਿਭਾਗ ਨਾਲ ਮੀਟਿੰਗ ਕਰਕੇ ਸਥਿਤੀ ਦਾ ਜਾਇਜ਼ਾ ਲਿਆ ਹੈ।

Facebook Comment
Project by : XtremeStudioz