Close
Menu

ਟਿਊਨੀਸ਼ੀਆ ਹਮਲੇ ‘ਚ 15 ਬ੍ਰਿਟਿਸ਼ ਨਾਗਰਿਕਾਂ ਦੀ ਮੌਤ

-- 29 June,2015

ਲੰਡਨ- ਟਿਊਨੀਸ਼ੀਆ ‘ਚ ਹੋਏ ਅੱਤਵਾਦੀ ਹਮਲੇ ‘ਚ 15 ਬ੍ਰਿਟਿਸ਼ ਨਾਗਰਿਕਾਂ ਦੀ ਮੌਤ ਹੋ ਗਈ ਹੈ। ਬ੍ਰਿਟਿਸ਼ ਫਾਰੇਨ ਐਂਡ ਕਾਮਨਵੈਲਥ ਆਫਿਸ (ਐਫ. ਸੀ. ਓ.) ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।
ਨਿਊਜ਼ ਏਜੰਸੀ ਮੁਤਾਬਕ ਮੱਧ ਅਤੇ ਪੂਰਬੀ ਅਤੇ ਉੱਤਰੀ ਅਫਰੀਕਾ ਮਾਮਲਿਆਂ ਦੇ ਮੰਤਰੀ ਤੋਬਿਅਸ ਐਲਵੁੱਡ ਨੇ ਇਕ ਪ੍ਰੈੱਸ ਨੋਟ ‘ਚ ਕਿਹਾ ਕਿ ਮ੍ਰਿਤਕਾਂ ਦੀ ਗਿਣਤੀ ਵੱਧ ਸਕਦੀ ਹੈ, ਕਿਉਂਕਿ ਹਿੰਸਕ ਹਮਲੇ ‘ਚ ਕਈ ਲੋਕ ਗੰਭੀਰ ਤੌਰ ‘ਤੇ ਫੱਟੜ ਹੋਏ ਹਨ।
ਟਿਊਨੀਸ਼ੀਆ ਦੇ ਗ੍ਰਹਿ ਮੰਤਰਾਲੇ ਦੇ ਮੁਤਾਬਕ ਸਮੁੰਦਰੀ ਕੰਢੇ ਸੌਸੇ ‘ਚ ਇਕ ਰੈਸਤਰਾਂ ‘ਤੇ ਸ਼ੁੱਕਰਵਾਰ ਨੂੰ ਇਕ ਬੰਦੂਕਧਾਰੀ ਵਲੋਂ ਕੀਤੇ ਗਏ ਹਮਲੇ ‘ਚ ਵਿਦੇਸ਼ੀ ਨਾਗਰਿਕਾਂ ਸਣੇ ਕਈ ਲੋਕਾਂ ਦੀ ਮੌਤ ਹੋ ਗਈ।
ਐਲਵੁੱਡ ਨੇ ਕਿਹਾ ਕਿ ਐਫ. ਸੀ. ਓ. ਦੀ ਟੀਮ ਹਮਲੇ ਤੋਂ ਬਾਅਦ 24 ਘੰਟੇ ਲਗਾਤਾਰ ਕੰਮ ‘ਤੇ ਜੁੱਟੀ ਹੋਈ ਹੈ। ਅਜਿਹੀਆਂ ਘਟਨਾਵਾਂ ਤੋਂ ਬਾਅਦ ਲੋਕਾਂ ਦੀ ਸਹਾਇਤਾ ਲਈ ਗਠਨ ਤੁਰੰਤ ਕਾਰਵਾਈ ਦਲ ਨੂੰ ਵੀ ਕੰਮ ‘ਤੇ ਲਿਆਂਦਾ ਗਿਆ ਹੈ।
ਬ੍ਰਿਟਿਸ਼ ਪੁਲਸ ਟੀਮ ਨੂੰ ਵੀ ਪੀੜਤਾਂ ਦੀ ਪਛਾਣ ਦੀ ਮਦਦ ਲਈ ਲਗਾਇਆ ਗਿਆ ਹੈ, ਜਿੱਥੇ ਐਫ. ਸੀ. ਓ. ਦੇ ਮੁਲਾਜ਼ਮ ਪਹਿਲਾਂ ਤੋਂ ਕੰਮ ‘ਤੇ ਜੁੱਟੇ ਹਨ।
ਹਮਲੇ ‘ਚ ਮਾਰੇ ਗਏ ਬ੍ਰਿਟਿਸ਼ ਨਾਗਰਿਕਾਂ ਦੀ ਪਛਾਣ ਅਧਿਕਾਰਕ ਤੌਰ ‘ਤੇ ਅਜੇ ਤਕ ਜਾਰੀ ਨਹੀਂ ਕੀਤੀ ਗਈ ਹੈ।

Facebook Comment
Project by : XtremeStudioz