Close
Menu

‘ਟਿਊੂਬਲਾਈਟ’ ਦੇ ਫਲਾਪ ਹੋਣ ਨਾਲ ਡਿਸਟ੍ਰੀਬਿਊਟਰਜ਼ ਪਰੇਸ਼ਾਨ, ਪੈਸੇ ਮੰਗਣ ਪਹੁੰਚੇ ਸਲਮਾਨ ਦੇ ਘਰ

-- 10 July,2017

ਮੁੰਬਈ— ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਦੀ ਫਿਲਮ ‘ਟਿਊਬਲਾਈਟ’ ਤੋਂ ਪ੍ਰਸ਼ੰਸਕਾਂ ਨੂੰ ਬਹੁਤ ਉਮੀਦਾਂ ਸਨ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੋਕਾਂ ਨੂੰ ਲੱਗਿਆ ਸੀ ਕਿ ਸਲਮਾਨ ਦਮਦਾਰ ਈਦ ਦੇ ਕੇ ਜਾਣਗੇ ਪਰ ਅਜਿਹਾ ਨਹੀਂ ਹੋ ਸਕਿਆ। ‘ਟਿਊਬਲਾਈਟ’ ਤੋਂ ਜਿੰਨੀ ਨਿਰਾਸ਼ਾ ਭਾਈਜਾਨ ਦੇ ਫੈਨਜ਼ ਨੂੰ ਹੋਈ ਹੈ, ਉਨ੍ਹੀਂ ਹੀ ਨਿਰਾਸ਼ਾ ਫਿਲਮ ਦੇ ਡਿਸਟ੍ਰੀਬਿਊਟਰਜ਼ ਨੂੰ ਵੀ ਹੋਈ ਹੈ। ਫਿਲਮ ਦੇ ਫਲਾਪ ਹੋਣ ਤੋਂ ਡਿਸਟ੍ਰੀਬਿਊਟਰਜ਼ ਨੂੰ ਬਹੁਤ ਵੱਡਾ ਝਟਕਾ ਲੱਗਿਆ ਹੈ ਅਤੇ ਉਨ੍ਹਾਂ ਦੇ ਪੈਸਿਆਂ ਦਾ ਵੀ ਬਹੁਤ ਨੁਕਸਾਨ ਹੋਇਆ ਹੈ। 
ਖਬਰਾਂ ਅਨੁਸਾਰ ਡਿਸਟ੍ਰੀਬਿਊਟਰਜ਼ ਦੀ ਮਦਦ ਕਰਨ ਲਈ ਸਲਮਾਨ ਖਾਨ ਅੱਗੇ ਆਏ ਹਨ। ਜਾਣਕਾਰੀ ੁਮੁਤਾਬਕ, ਡਿਸਟ੍ਰੀਬਿਊਟਰਜ਼ ਅੱਜ ਸਲੀਮ ਖਾਨ ਅਤੇ ਸਲਮਾਨ ਖਾਨ ਨਾਲ ਮੁਲਾਕਾਤ ਕਰਨ ਵਾਲੇ ਹਨ। ਦੋਵੇਂ ਕਰੀਬ 50-55 ਕਰੋੜ ਡਿਟ੍ਰੀਬਿਊਟਰਜ਼ ਨੂੰ ਦੇਣਗੇ। ਖਬਰਾਂ ਅਨੁਸਾਰ ‘ਟਿਊਬਲਾਈਟ’ ਨੇ 14 ਦਿਨਾਂ ਵਿਚ 114.5 ਕਰੋੜ ਦੀ ਕਮਾਈ ਕੀਤੀ ਹੈ।
ਜਾਣਕਾਰੀ ਮੁਤਾਬਕ ਫਿਲਮ ਕਿਸੇ ਲਈ ਘਾਟੇ ਦਾ ਸੌਦਾ ਨਾ ਰਹੇ, ਇਸ ਲਈ ‘ਟਿਊਬਲਾਈਟ’ ਨੂੰ ਘੱਟ ਤੋਂ ਘੱਟ 200 ਕਰੋੜ ਦੀ ਕਮਾਈ ਬਾਕਸ ਆਫਿਸ ‘ਤੇ ਕਰਨੀ ਸੀ ਪਰ ਇਸ ਦਾ ਅੰਕੜਾ 150 ਕਰੋੜ ‘ਤੇ ਹੀ ਰੁੱਕ ਗਿਆ। ਹੁਣ ਨੁਕਸਾਨ ਦੀ ਭਰਪਾਈ ਲਈ ਡਿਸਟ੍ਰੀਬਿਊਟਰਜ਼ ਹਾਲ ਹੀ ‘ਚ ਸਲਮਾਨ ਖਾਨ ਦੇ ਘਰ ਗਏ। ਇਸ ਟੀਮ ਦੇ ਹੈੱਡ ਦੇ ਤੌਰ ‘ਤੇ ਨਰਿੰਦਰ ਹੀਰਾਵਤ ਪਹੁੰਚੇ ਸਨ, ਜਿਨ੍ਹਾਂ ਨੂੰ ਲੈ ਕੇ ਖ਼ਬਰ ਹੈ ਕਿ ਉਨ੍ਹਾਂ ਨੇ ‘ਟਿਊਬਲਾਈਟ’ ਨੂੰ 130 ਕਰੋੜ ‘ਚ ਖਰੀਦਿਆ ਸੀ।
ਜ਼ਿਕਰਯੋਗ ਹੈ ਕਿ ਇਨ੍ਹਾਂ ਲੋਕਾਂ ਦੀ ਮੁਲਾਕਾਤ ਸਲਮਾਨ ਨਾਲ ਤਾਂ ਨਹੀਂ ਹੋ ਪਾਈ ਪਰ ਉਨ੍ਹਾਂ ਦੇ ਪਾਪਾ ਸਲੀਮ ਖਾਨ ਨੇ ਸਾਰਿਆ ਨੂੰ ਦਿਲਾਸਾ ਦਿੱਤਾ ਕਿ ਭਾਈਜਾਨ ਸਾਰਿਆ ਦੀ ਮਦਦ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਸਪਾਟਬੁਆਏ ਦੀ ਇਕ ਖ਼ਬਰ ਦੇ ਮੁਤਾਬਕ ਡਿਸਟ੍ਰੀਬਿਊਟਜ਼ ਤੋਂ ਸਲੀਮ ਨੇ ਖੁਦ ਮੁਲਾਕਾਤ ਕੀਤੀ। ਇਸ ਦੇ ਨਾਲ ਹੀ ਇਸ ਮੀਟਿੰਗ ‘ਚ ਸਲਮਾਨ ਖਾਨ ਦੇ ਨਿਰਮਾਤਾ ਹਾਊਸ ਦੇ ਬਿਜਨੈੱਸ ਕੰਸਲਟੇਂਟ ਅਮਨ ਗਿੱਲ ਅਤੇ ਸੀ ਓ ਓ ਅਮਰ ਬੁਟਾਲਾ ਮੌਜੂਦ ਸਨ। ਹੁਣ ਮਾਮਲਾ ਕਿੰਨੇ ਕਰੋੜ ‘ਚ ਨਿਪਟਿਆ ਹੈ, ਇਸ ਦਾ ਖੁਲਾਸਾ ਫਿਲਹਾਲ ਨਹੀਂ ਹੋ ਪਾਇਆ ਹੈ ਪਰ ਇਸ ਗੱਲ ਤੋਂ ਇੰਨਾ ਤਾਂ ਤੈਅ ਹੈ ਕਿ ‘ਟਿਊਬਲਾਈਟ’ ਨੂੰ ਸਲਮਾਨ ਖਾਨ ਖੁਦ ਵੀ ਫਲਾਪ ਮੰਨ ਚੁੱਕੇ ਹਨ।

Facebook Comment
Project by : XtremeStudioz