Close
Menu

ਟਿਕਟ ਵਿਵਾਦ : ਕੋਲਕਾਤਾ ਟੀ20 ‘ਤੇ ਕੋਈ ਸੰਕਟ ਨਹੀਂ : ਸੌਰਵ ਗਾਂਗੁਲੀ

-- 04 October,2018

ਕੋਲਕਾਤਾ- ਬੰਗਾਲ ਕ੍ਰਿਕਟ ਯੂਨੀਅਨ (CAB) ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਕਿਹਾ ਹੈ ਕਿ ਕੈਬ ਭਾਰਤ ਤੇ ਵੈਸਟ ਇੰਡੀਜ਼ ਵਿਚਾਲੇ 4 ਨਵੰਬਰ ਨੂੰ ਹੋਣ ਵਾਲੇ ਟੀ20 ਇੰਟਰਨੈਸ਼ਨਲ ਕ੍ਰਿਕਟ ਮੈਚ ਦੀ ਮੇਜਬਾਨੀ ਤੋਂ ਪਿਛੇ ਨਹੀਂ ਹੱਟਣਗੇ। ਉਨ੍ਹਾਂ ਨੇ ਕਿਹਾ ਕਿ ਨਿਰਧਾਰਤ ਕਰਾਰ ਦੇ ਅਨੁਸਾਰ ਹੀ ਟਿਕਟਾਂ ਦੀ ਵੰਡ ਹੋਵੇਗੀ। ਗਾਂਗੁਲੀ ਨੇ ਈਡਨ ਗਾਰਡਨਸ ‘ਤੇ ਪੱਤਰਕਾਰਾਂ ਨੂੰ ਕਿਹਾ ਕਿ ਮੈਚ ਹੋਵੇਗਾ, ਟਿਕਟਾਂ ਪ੍ਰਿੰਟ ਹੋਣ ਲਈ ਚੁੱਕੀਆਂ ਹਨ ਤੇ ਹੁਣ ਕੁਝ ਨਹੀਂ ਕੀਤਾ ਜਾ ਸਕਦਾ। ਬੀ. ਸੀ. ਸੀ. ਆਈ. ਦੇ ਨਵੇਂ ਰਜਿਸਟਰਡ ਸਵਿਧਾਨ ਅਨੁਸਾਰ ਸਟੇਡੀਅਮ ਦੀ ਕੁੱਲ ਸਮਰੱਥਾ ਦੇ 90 ਫੀਸਦੀ ਟਿਕਟ ਜਨਤਕ ਵਿਕਰੀ ਲਈ ਰੱਖੇ ਜਾਣਗੇ ਜਦਕਿ ਸਿਰਫ 10 ਫੀਸਦੀ ਟਿਕਟ ਮੁਫਤ ਵੰਡੇ ਜਾ ਸਕਦੇ ਹਨ। ਮੁਫਤ ਟਿਕਟਾਂ ਦੀ ਵੰਡ ਨੂੰ ਲੈ ਕੇ ਅਸਹਿਮਤੀ ਕਾਰਨ ਮੱਧ ਪ੍ਰਦੇਸ਼ ਕ੍ਰਿਕਟ ਯੂਨੀਅਨ ਤੋਂ 24 ਅਕਤੂਬਰ ਨੂੰ ਦੋਵਾਂ ਟੀਮਾਂ ਵਿਚਾਲੇ ਹੋਣ ਵਾਲੇ ਦੂਜੇ ਵਨ ਡੇ ਇੰਟਰਨੈਸ਼ਨਲ ਮੈਚ ਦੀ ਮੇਜਬਾਨੀ ਖੋਹ ਕੇ ਵਿਸ਼ਾਖਾਪਟਨਮ ਨੂੰ ਨਿਰਧਾਰਤ ਕੀਤੀ ਜਾ ਚੁੱਕੀ ਹੈ।
ਗਾਂਗੁਲੀ ਨੇ ਕਿਹਾ ਕਿ ਉਹ ਵੀ ਇਸ ਮੁੱਦੇ ‘ਤੇ ਸਮਝੌਤਾ ਨਹੀਂ ਕਰਨਗੇ। ਗਾਂਗੁਲੀ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਮੈਂ ਐੱਮ. ਪੀ. ਸੀ. ਏ. ਦੀ ਸਮੱਸਿਆ ਨੂੰ ਪੂਰੀ ਤਰ੍ਹਾਂ ਸਮਝ ਸਕਦਾ ਹਾਂ ਤੇ ਮੈਂ ਪੂਰੀ ਤਰ੍ਹਾਂ ਉਨ੍ਹਾਂ ਦੇ ਨਾਲ ਹਾਂ ਕਿਉਂਕਿ ਵਿਹਾਰਕ ਸਮੱਸਿਆ ਨੂੰ ਕਦੇ ਨਹੀਂ ਸਮਝਿਆ ਜਾ ਸਕਦਾ। ਉਨ੍ਹਾਂ ਦਾ ਦਾਅਵਾ ਪੂਰੀ ਤਰ੍ਹਾਂ ਪ੍ਰਮਾਣਕ ਹੈ। ਈਡਨ ਦੀ 67,000 ਦਰਸ਼ਕਾਂ ਦੀ ਸਮੱਰਥਾ ‘ਚੋਂ ਲਗਭਗ 30,000 ਟਿਕਟ ਕੋਲਕਾਤਾ ਪੁਲਸ, ਨਗਰ ਨਿਗਮ ਤੇ ਦਮਕਾਲ ਵਰਗੇ ਸਰਕਾਰੀ ਵਿਭਾਗਾਂ ਨੂੰ ਮੁਫਤ ਵੰਡੇ ਜਾਂਦੇ ਹਨ।
ਗਾਂਗੁਲੀ ਨੇ ਕਿਹਾ ਕਿ ਮੈਂ ਸਰਕਾਰੀ ਏਜੰਸੀਆਂ, ਨੌਕਰਸ਼ਾਹ- ਲੋਕ ਜੋ ਕਿ ਇਸ ਮੈਚ ਨੂੰ ਸੰਭਵ ਬਣਾਉਣਦੇ ਹਨ ਉਨ੍ਹਾਂ ਨੂੰ ਟਿਕਟ ਲਈ ਭੁਗਤਾਨ ਕਰਨ ਨੂੰ ਨਹੀਂ ਕਹਿ ਸਕਦਾ। ਜੇਕਰ ਉਹ ਚਾਹੁੰਦੇ ਹਨ (ਮੈਚ ਖੋਹਣਾ) ਤਾਂ ਉਹ ਇਸ ਤਰ੍ਹਾਂ ਕਰ ਸਕਦੇ ਹਨ ਪਰ ਅਸੀਂ ਸਮਝੌਤਾ ਨਹੀਂ ਕਰਨ ਵਾਲੇ।

Facebook Comment
Project by : XtremeStudioz