Close
Menu

ਟਿੰਮ ਉੱਪਲ ਦਾ ਭਰਾ ਨਸ਼ਾ ਤਸਕਰੀ ਦੇ ਕੇਸ ‘ਚ ਗ੍ਰਿਫ਼ਤਾਰ

-- 05 December,2014

ਐਡਮਿੰਟਨ, ਪਿਛਲੇ ਮਹੀਨੇ ਸਥਾਨਿਕ ਪੁਲਿਸ ਵੱਲੋਂ ਇਕ ਡਰੱਗ ਦੇ ਮਾਮਲੇ ‘ਚ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਨ੍ਹਾਂ ਵਿਚ ਕੈਨੇਡਾ ਦੇ ਕੈਬਨਿਟ ਮੰਤਰੀ ਟਿੰਮ ਉੱਪਲ ਦੇ ਛੋਟੇ ਭਰਾ ਰੇਅਮਨਪ੍ਰੀਤ ਉੱਪਲ ਵੀ ਸ਼ਾਮਿਲ ਦੱਸਿਆ ਜਾਂਦਾ ਹੈ। ਇਸ ਸਬੰਧੀ ਟਿੰਮ ਉੱਪਲ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਭਰਾ ‘ਤੇ ਲੱਗੇ ਦੋਸ਼ਾਂ ਵਾਰੇ ਮੀਡੀਏ ‘ਚ ਆਈਆਂ ਖ਼ਬਰਾਂ ਤੋਂ ਬਾਅਦ ਪਤਾ ਲੱਗਾ ਹੈ। ਉਨ੍ਹਾਂ ਕਿਹਾ ਕਿ ਭਾਈਚਾਰੇ ਵਿਚ ਮੈਂ ਸਦਾ ਹੀ ਨਸ਼ਿਆਂ ਦੇ ਖਿਲਾਫ਼ ਪ੍ਰਚਾਰ ਕੀਤਾ ਹੈ ਅਤੇ ਕਰਦਾ ਰਹਾਂਗਾ। ਇਸ ਮਾਮਲੇ ਵਿਚ ਕੋਈ ਵੀ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਨੂੰ ਕਾਨੂੰਨ ਦਾ ਸਾਹਮਣਾ ਕਰਨਾ ਪਵੇਗਾ।

Facebook Comment
Project by : XtremeStudioz