Close
Menu

‘ਟੀਨਾ ਐਂਡ ਲੋਲੋ’ ਵਿਚ ਜ਼ੋਰਦਾਰ ਐਕਸ਼ਨ ਕਰੇਗੀ ਸੰਨੀ ਲਿਓਨ

-- 05 August,2013

images (5)

ਮੁੰਬਈ- ਪੋਰਨ ਸਟਾਰ ਤੇ ਬਾਲੀਵੁੱਡ ਅਭਿਨੇਤਰੀ ਆਪਣੀ ਆਉਣ ਵਾਲੀ ਫਿਲਮ ‘ਟੀਨਾ ਐਂਡ ਲੋਲੋ’ ਵਿਚ ਜ਼ੋਰਦਾਰ ਐਕਸ਼ਨ ਕਰਦੀ ਨਜ਼ਰ ਆਵੇਗੀ। ਸਨੀ ਲਿਓਨ ਨਿਰਦੇਸ਼ਕ ਦੇਵਾਂਗਾ ਢੋਲਕੀਆ ਨਾਲ ‘ਟੀਨਾ ਐਂਡ ਲੋਲੋ’ ਨਾਂ ਦੀ ਫਿਲਮ ‘ਚ ਕੰਮ ਕਰਨ ਜਾ ਰਹੀ ਹੈ। ਦੱਸਿਆ ਜਾਂਦਾ ਹੈ ਕਿ ਇਹ ਫਿਲਮ ਐਕਸ਼ਨ ਪ੍ਰਧਾਨ ਫਿਲਮ ਹੈ। ਸੰਨੀ ਲਿਓਨ ਚਾਹੁੰਦੀ ਹੈ ਕਿ ਉਹ ਇਸ ਫਿਲਮ ‘ਚ ਆਪਣਾ ਕਿਰਦਾਰ ਪ੍ਰਭਾਵਸ਼ਾਲੀ ਤਰੀਕੇ ਨਾਲ ਨਿਭਾਏ ਤੇ ਇਸ ਲਈ ਉਹ ਅੱਜ-ਕੱਲ ਟ੍ਰੇਨਿੰਗ ਲੈ ਰਹੀ ਹੈ।
ਦੱਸਿਆ ਜਾਂਦਾ ਹੈ ਕਿ ਇਸ ਫਿਲਮ ‘ਚ ਵੱਖ ਤਰ੍ਹਾਂ ਦੇ ਐਕਸ਼ਨ ਫਿਲਮਾਏ ਜਾਣ ਵਾਲੇ ਹਨ ਤੇ ਸਨੀ ਚਾਹੁੰਦੀ ਹੈ ਕਿ ਉਸ ਦਾ ਕਿਰਦਾਰ ਅਸਲੀ ਹੀ ਲੱਗੇ ਤੇ ਇਸ ਲਈ ਉਹ ਸਖਤ ਮਿਹਨਤ ਕਰ ਰਹੀ ਹੈ। ਇਹ ਐਕਸ਼ਨ ‘ਤੇ ਆਧਾਰਿਤ ਇਕ ਥ੍ਰਿਲਰ ਫਿਲਮ ਹੈ ਤੇ ਇਸ ‘ਚ ਮਨੀਸ਼ਾ ਲਾਂਬਾ ਵੀ ਅਹਿਮ ਕਿਰਦਾਰ ਨਿਭਾਏਗੀ।

Facebook Comment
Project by : XtremeStudioz