Close
Menu

ਟੀਮ ਦੇ ਯਤਨਾਂ ਦਾ ਨਤੀਜਾ ਹੈ ਜਿੱਤ : ਰੋਹਿਤ

-- 08 October,2013

ਨਵੀਂ ਦਿੱਲੀ –  ਇਕ ਸਾਲ ਵਿਚ ਮੁੰਬਈ ਇੰਡੀਅਨਜ਼ ਨੂੰ ਉਸ ਦੀ ਦੂਸਰੀ ਟਰਾਫੀ ਦਿਵਾਉਣ ਵਾਲੇ ਕਪਤਾਨ ਰੋਹਿਤ ਸ਼ਰਮਾ ਨੇ ਕਿਹਾ ਕਿ ਉਸ ਦੀ ਟੀਮ ਦੇ ਬੇਹਤਰੀਨ ਯਤਨਾਂ ਅਤੇ ਦਬਾਅ ਦੇ ਬਾਵਜੂਦ ਸ਼ਾਨਦਾਰ ਪ੍ਰਦਰਸ਼ਨ ਨਾਲ ਇਹ ਜਿੱਤ ਹਾਸਲ ਹੋਈ ਹੈ। ਰੋਹਿਤ ਨੇ ਚੈਂਪੀਅਨਜ਼ ਲੀਗ ਟੀ-20 ਟੂਰਨਾਮੈਂਟ ਦੇ ਖਿਤਾਬੀ ਮੁਕਾਬਲੇ ਵਿਚ ਜਿੱਤ ਦਰਜ ਕਰਨ ਤੋਂ ਬਾਅਦ ਕਿਹਾ ਕਿ ਸਾਡੇ ਲਈ ਇਹ ਆਸਾਨ ਨਹੀਂ ਸੀ। ਜਦੋਂ ਆਈ. ਪੀ. ਐੱਲ. ਸ਼ੁਰੂ ਹੋ ਰਿਹਾ ਸੀ, ਅਸੀਂ ਉਦੋਂ ਹੀ ਚਿੰਤਤ ਸੀ ਅਤੇ ਚੈਂਪੀਅਨਜ਼ ਲੀਗ ਦੇ ਸ਼ੁਰੂ ਹੋਣ ‘ਤੇ ਵੀ ਸਾਨੂੰ ਅਜਿਹਾ ਹੀ ਲੱਗ ਰਿਹਾ ਸੀ ਪਰ ਇਹ ਟੀਮ ਦੇ ਯਤਨਾਂ ਦਾ ਨਤੀਜਾ ਹੈ ਕਿ ਅਸੀਂ ਜਿੱਤ ਸਕੇ। ਮੁੰਬਈ ਨੂੰ ਆਈ. ਪੀ. ਐੱਲ.-6 ਦਾ ਖਿਤਾਬ ਦਿਵਾਉਣ ਵਾਲੇ ਕਪਤਾਨ ਰੋਹਿਤ ਨੇ ਕਿਹਾ, ”ਸਾਡੇ ਉਪਰ ਕਾਫੀ ਦਬਾਅ ਸੀ ਅਤੇ ਸਾਡੇ ਤੋਂ ਬਹੁਤ ਉਮੀਦਾਂ ਲਗਾਈਆਂ ਜਾ ਰਹੀਆਂ ਸਨ ਪਰ ਸਾਡੀ ਟੀਮ ਨੇ ਉਸ ਦਬਾਅ ਦਾ ਬਹੁਤ ਚੰਗੀ ਤਰ੍ਹਾਂ ਨਾਲ ਸਾਹਮਣਾ ਕੀਤਾ ਤੇ ਆਖਿਰ ਵਿਚ ਨਤੀਜਾ ਸਾਡੇ ਸਾਹਮਣੇ ਹੈ।” ਰੋਹਿਤ ਨੇ ਕਿਹਾ, ”ਸਾਨੂੰ ਡਵੇਨ ਸਮਿਥ ਨੇ ਬਹੁਤ ਚੰਗੀ ਸ਼ੁਰੂਆਤ ਦਿੱਤੀ ਸੀ ਅਤੇ ਗਲੇਨ ਮੈਕਸਵੈੱਲ ਨੇ ਪਾਰੀ ਨੂੰ ਚੰਗੀ ਤਰ੍ਹਾਂ ਨਾਲ ਖਤਮ ਕੀਤਾ। ਬਾਕੀ ਖਿਡਾਰੀਆਂ ਨੇ ਆਪਣੀ-ਆਪਣੀ ਭੂਮਿਕਾ ਚੰਗੀ ਤਰ੍ਹਾਂ ਨਾਲ ਨਿਭਾਈ।” ਉਨ੍ਹਾਂ ਨਾਲ ਹੀ ਵਿਰੋਧੀ ਖਿਡਾਰੀਆਂ ਦੀ ਸ਼ਲਾਘਾ ਕਰਦੇ ੋ ਹੋਏ ਕਿਹਾ ਕਿ ਅਜਿੰਕਯ ਰਹਾਨੇ ਤੇ ਸੰਜੂ ਸੈਮਸਨ ਨੇ ਰਾਜਸਥਾਨ ਲਈ ਜਿਵੇਂ ਪ੍ਰਦਰਸ਼ਨ ਕੀਤਾ, ਉਸ ਨਾਲ ਮੈਚ ਹੋਰ ਰੋਮਾਂਚਕ ਹੋ ਗਿਆ ਸੀ। ਇਹ ਮੈਚ ਬਹੁਤ ਰੋਮਾਂਚਕ ਸੀ ਤੇ ਫਾਈਨਲ ਵਿਚ ਅਜਿਹੇ ਹੀ ਰੋਮਾਂਚ ਦੀ ਉਮੀਦ ਵੀ ਕੀਤੀ ਜਾ ਰਹੀ ਸੀ।

Facebook Comment
Project by : XtremeStudioz