Close
Menu

ਟੀਮ ਨੇ ਬਿਨਾਂ ਸਵਾਰਥ ਪ੍ਰਦਰਸ਼ਨ ਕੀਤਾ : ਕੋਹਲੀ

-- 16 June,2015

ਫਾਤਉੱਲਾ, ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਬੰਗਲਾਦੇਸ਼ ਵਿਰੁੱਧ ਡਰਾਅ ਰਹੇ ਮੀਂਹ ਪ੍ਰਭਾਵਿਤ ਟੈਸਟ ਵਿਚ ਟੀਮ ਦੇ ਬਿਨਾਂ ਸਵਾਰਥ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ। ਕੋਹਲੀ ਨੇ ਮੈਚ ਤੋਂ ਬਾਅਦ ਕਿਹਾ, ”ਅਸੀਂ ਚੰਗੀ ਬੱਲੇਬਾਜ਼ੀ ਕੀਤੀ ਖਾਸ ਕਰਕੇ ਵਿਜੇ, ਸ਼ਿਖਰ ਤੇ ਰਹਾਨੇ ਨੇ। ਖਿਡਾਰੀਆਂ ਨੇ ਬਿਨਾਂ ਸਵਾਰਥ ਪ੍ਰਦਰਸ਼ਨ ਕੀਤਾ। ਸਾਨੂੰ ਪਤਾ ਸੀ ਕਿ ਮੀਂਹ ਕਾਰਨ ਵੱਧ ਸਮਾਂ ਨਹੀਂ ਮਿਲੇਗਾ ਤਾਂ ਤੇਜ਼ੀ ਨਾਲ ਦੌੜਾਂ ਬਣਾਈਏ। ਦੋਵੇਂ ਟੀਮਾਂ ਲਈ ਇਹ ਨਿਰਾਸ਼ਾਜਨਕ ਹੈ। ਅਸੀਂ ਚਾਹੁੰਦੇ ਸੀ ਕਿ ਪੂਰੇ ਪੰਜ ਦਿਨ ਮੈਚ ਹੋਵੇ।” ਕੋਹਲੀ ਨੇ ਕਿਹਾ, ”ਜਿੰਨਾ ਵੀ ਸਮਾਂ ਅਸੀਂ ਮੈਦਾਨ ‘ਤੇ ਰਹੇ, ਖਿਡਾਰੀਆਂ ਨੇ ਬਿਹਤਰੀਨ ਪ੍ਰਦਰਸ਼ਨ ਕੀਤਾ। ਅਸ਼ਵਿਨ ਤੇ ਹਰਭਜਨ ਸ਼ਾਨਦਾਰ ਸਪਿਨਰ ਹਨ ਤੇ ਉਨ੍ਹਾਂ ਨੂੰ ਗੇਂਦਬਾਜ਼ੀ ਕਰਦੇ ਦੇਖਣਾ ਚੰਗਾ ਲੱਗਾ। ਬਤੌਰ ਕਪਤਾਨ ਮੈਂ ਬਹੁਤ ਖੁਸ਼ ਹਾਂ।” ਪਿੱਚ ਦੇ ਬਾਰੇ ਵਿਚ ਕੋਹਲੀ ਨੇ ਕਿਹਾ, ”ਵਿਕਟ ਉਸੇ ਤਰ੍ਹਾਂ ਦੀ ਸੀ ਜਿਵੇਂ ਅਸੀਂ ਚਾਹੁੰਦੇ ਸੀ। ਸਾਨੂੰ ਲੱਗਾ ਕਿ ਮੀਂਹ ਨਾ ਪੈਣ ‘ਤੇ ਹਾਲਾਤ ਬਦਲਣਗੇ ਤੇ ਅਸੀਂ ਵਿਚਾਲੇ ਵਿਚ ਤੇਜ਼ ਗੇਂਦਬਾਜ਼ਾਂ ਨੂੰ ਮੌਕਾ ਦੇ ਸਕਾਂਗੇ। ਸਾਡੀ ਯੋਜਨਾ ਸੀ ਪਰ ਹਾਲਾਤ ਕਿਸੇ ਦੇ ਬਸ ਵਿਚ ਨਹੀਂ ਹੁੰਦੇ।”

Facebook Comment
Project by : XtremeStudioz