Close
Menu

ਟੀ. ਵੀ. ‘ਤੇ ਦੁਬਾਰਾ ਕੰਮ ਕਰੇਗੀ ਪੂਨਮ ਢਿੱਲੋਂ

-- 15 November,2013

ਮੁੰਬਈ- ਅੱਸੀ ਦੇ ਦਹਾਕਿਆਂ ਦੀ ਮਸ਼ਹੂਰ ਅਭਿਨੇਤਰੀ ਅਤੇ ਪਹਿਲੀ ਮਿਸ ਇੰਡੀਆ ਪੂਨਮ ਢਿੱਲੋਂ ਇਕ ਵਾਰ ਫਿਰ ਤੋਂ ਟੀ. ਵੀ. ‘ਤੇ ਕੰਮ ਕਰ ਸਕਦੀ ਹੈ। ਪੂਨਮ ਢਿੱਲੋਂ ਨੇ ਬਿਗ ਬੌਸ ਸੀਜ਼ਨ 3 ‘ਚ ਇਕ ਪ੍ਰਤੀਯੋਗੀ ਦੇ ਤੌਰ ‘ਤੇ ਹਿੱਸਾ ਲਿਆ ਸੀ। ਪੂਨਮ ਢਿੱਲੋਂ ਇਕ ਵਾਰ ਫਿਰ ਤੋਂ ਟੀ. ਵੀ ‘ਤੇ ਕੰਮ ਕਰਨਾ ਚਾਹੁੰਦੀ ਹੈ। ਦੱਸਿਆ ਜਾਂਦਾ ਹੈ ਕਿ ਪੂਨਮ ਢਿੱਲੋਂ ‘ਸੋਨੀ ਟੀ. ਵੀ’ ‘ਤੇ ਪੇਸ਼ ਹੋਣ ਵਾਲੇ ਇਕ ‘ਫਿਕਸ਼ਨ’ ਸ਼ੋਅ ‘ਚ ਕੰਮ ਕਰਨ ਵਾਲੀ ਹੈ। ਇਹ ਸ਼ੋਅ ਸ਼੍ਰੀਦੇਵੀ ਦੀ ਫਿਲਮ ‘ਇੰਗਲਿਸ਼ ਵਿੰਗਲਿਸ਼’ ‘ਤੇ ਆਧਾਰਿਤ ਹੈ। ਦੱਸਿਆ ਜਾਂਦਾ ਹੈ ਕਿ ਇਸ ਸ਼ੋਅ ‘ਚ ਪੂਨਮ ਢਿੱਲੋਂ ਬਹੁਤ ਦੀ ਚੰਗੀ ਸੱਸ ਦੀ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ। ਪੂਨਮ ਢਿੱਲੋਂ ਨੇ ਇਸ ਤੋਂ ਪਹਿਲਾ ਟੀ.ਵੀ.’ਤੇ ‘ਅੰਦਾਜ਼’ ਅਤੇ ‘ਕਿੱਟੀ ਪਾਰਟੀ’ ਵਰਗੇ ਸੀਰੀਅਲ ‘ਚ ਵੀ ਕੰਮ ਕੀਤਾ ਹੈ। ਪੂਨਮ ਢਿੱਲੋਂ ਇਨੀਂ ਦਿਨੀਂ ਬਾਲੀਵੁੱਡ ‘ਚ ਸੁਚੇਤ ਨਹੀਂ ਹੈ।

Facebook Comment
Project by : XtremeStudioz